ਮਹਾਰਾਜਾ ਦਲੀਪ ਸਿੰਘ ਦੀ ਬੇਟੀ ਨੂੰ ‘ਬਲੂ ਪਲੇਕ’ ਸਨਮਾਨ
ਰਾਜਕੁਮਾਰੀ ਸੋਫ਼ੀਆ ਨੇ 1900 ਦੇ ਦੌਰਾਨ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਂਣ ਵਾਸਤੇ ਲੜੀ ਸੀ ਲੰਬੀ ਜੰਗ।
ਲੰਦਨ: ਸਿੱਖ ਸਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਅਤੇ ਕਵੀਨ ਵਿਕਟੋਰੀਆ ਦੀ ਧਰਮ ਪੁੱਤਰੀ ਸੋਫੀਆ ਦਲੀਪ ਸਿੰਘ ਨੂੰ ਲੰਡਨ ਵਿੱਚ ‘ਬਲੂ ਪਲੇਕ’ ਸਮਾਰਕ ਸਨਮਾਨ ਦੇ ਕੇ ਨਵਾਜ਼ਿਆ ਜਾਣਾ ਹੈ। ਰਾਜਕੁਮਾਰੀ ਸੋਫੀਆ ਅਸਲ ਵਿੱਚ ਸਨ 1900 ਦੇ ਦੌਰਾਨ ਮਹਿਲਾਵਾਂ ਨੂੰ ਉਹਨਾਂ ਦੇ ਵੋਟ ਪਾਉਣ ਦਾ ਅਧਿਕਾਰ ਦਿਵਾਉਣ ਵਾਸਤੇ ਲੰਬੀ ਜੰਗ ਲੜਨ ਵਾਲੀ ਆਗੂ ਮਹਿਲਾ ਸਨ।
‘ਇੰਗਲਿਸ਼ ਹੈਰੀਟੇਜ ਚੈਰੀਟੀ’ ਵੱਲੋਂ ਚਲਾਈ ਜਾਂਦੀ ਇਹ ਬਲੂ ਪਲੇਕ ਸਕੀਮ ਦਰਅਸਲ ਇਤਿਹਾਸਿਕ ਸ਼ਖਸੀਅਤਾਂ ਨਾਲ ਸਬੰਧਤ ਖਾਸ ਇਮਾਰਤਾਂ ਦੀ ਇਤਿਹਾਸਿਕ ਮਹੱਤਾ ਨੂੰ ਸਨਮਾਨਿਤ ਕਰਨ ਦਾ ਇੱਕ ਤਰੀਕਾ ਹੈ ਅਤੇ ਓਸ ਦੀ 2023 ਵਿੱਚ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਇਤਿਹਾਸਿਕ ਮਹੱਤਾ ਵਾਲੀ ਇਮਾਰਤਾਂ ਵਿੱਚ ਇਸ ਬ੍ਰਿਟਿਸ਼ ਭਾਰਤੀ ਰਾਜਕੁਮਾਰੀ ਦਾ 19ਵੀਂ ਸਦੀ ਦਾ ਘਰ ਵੀ ਸ਼ਾਮਿਲ ਹੈ।


