ਯੂਕਰੇਨ: ਰੂਸ ਦੇ ਹਮਲੇ ‘ਚ ਅਰਬਪਤੀ ਲਕਸ਼ਮੀ ਮਿੱਤਲ ਦੇ ਪਲਾਂਟ ਨੂੰ ਨੁਕਸਾਨ, 2 ਲੋਕਾਂ ਦੀ ਮੌਤ

Published: 

17 Aug 2026 13:45 PM IST

Russia Ukraine War: ਯੂਕਰੇਨ ਵੱਲੋਂ ਰੂਸ 'ਤੇ ਡਰੋਨ ਹਮਲੇ ਤੋਂ ਬਾਅਦ ਰੂਸ ਨੇ ਭਾਰਤੀ ਮੂਲ ਦੇ ਅਰਬਪਤੀ ਲਕਸ਼ਮੀ ਮਿੱਤਲ ਦੇ ਪਲਾਂਟ 'ਤੇ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਵਿੱਚ 2 ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 14 ਲੋਕ ਜ਼ਖ਼ਮੀ ਹੋ ਗਏ।

ਯੂਕਰੇਨ: ਰੂਸ ਦੇ ਹਮਲੇ ਚ ਅਰਬਪਤੀ ਲਕਸ਼ਮੀ ਮਿੱਤਲ ਦੇ ਪਲਾਂਟ ਨੂੰ ਨੁਕਸਾਨ, 2 ਲੋਕਾਂ ਦੀ ਮੌਤ

ਰੂਸ ਦੇ ਹਮਲੇ 'ਚ ਅਰਬਪਤੀ ਲਕਸ਼ਮੀ ਮਿੱਤਲ ਦੇ ਪਲਾਂਟ ਨੂੰ ਨੁਕਸਾਨ

ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕਰੀਬ ਚਾਰ ਸਾਲਾਂ ਤੋਂ ਜੰਗ ਜਾਰੀ ਹੈ। ਰੂਸ ਅਤੇ ਯੂਕਰੇਨ ਇੱਕ-ਦੂਜੇ ‘ਤੇ ਲਗਾਤਾਰ ਹਵਾਈ ਹਮਲੇ ਕਰ ਰਹੇ ਹਨ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲਾ ਕੀਤਾ। ਖ਼ਾਸ ਗੱਲ ਇਹ ਹੈ ਕਿ ਇਹ ਪਲਾਂਟ ਭਾਰਤੀ ਮੂਲ ਦੇ ਅਰਬਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰਮਿੱਤਲ ਦਾ ਹੈ।

ਜਾਣਕਾਰੀ ਮੁਤਾਬਕ, ਭਾਰਤੀ ਮੂਲ ਦੇ ਅਰਬਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰਮਿੱਤਲ ਦੇ ਯੂਕਰੇਨ ਸਥਿਤ ਸਟੀਲ ਪਲਾਂਟ ‘ਤੇ ਰੂਸ ਨੇ ਮਿਜ਼ਾਈਲ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਕਰਮਚਾਰੀ ਜ਼ਖ਼ਮੀ ਹੋਏ ਹਨ। ਆਰਸੇਲਰਮਿੱਤਲ ਦਾ ਇਹ ਪਲਾਂਟ ਯੂਕਰੇਨ ਦੇ ਕ੍ਰਿਵੀ ਰਿਹ ਸ਼ਹਿਰ ਵਿੱਚ ਸਥਿਤ ਹੈ ਅਤੇ ਇਹ ਦੇਸ਼ ਦੀ ਸਭ ਤੋਂ ਵੱਡੀ ਏਕੀਕ੍ਰਿਤ ਸਟੀਲ ਯੂਨਿਟ ਹੈ। ਕ੍ਰਿਵੀ ਰਿਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਦਾ ਹੋਮਟਾਊਨ ਵੀ ਹੈ।

ਬਿਜਲੀ ਅਤੇ ਉਤਪਾਦਨ ਠੱਪ

ਰੂਸ ਦੇ ਹਮਲੇ ਕਾਰਨ ਪਲਾਂਟ ਦੀ ਬਿਜਲੀ ਵਿਵਸਥਾ ਅਤੇ ਸਟੀਲ ਬਣਾਉਣ ਵਾਲੀ ਬਲਾਸਟ ਫਰਨੇਸ ਯੂਨਿਟ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਪਲਾਂਟ ਵਿੱਚ ਉਤਪਾਦਨ ਦਾ ਕੁਝ ਹਿੱਸਾ ਰੋਕਣਾ ਪਿਆ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਨਾਲ ਪਲਾਂਟ ਨੂੰ ਕਿੰਨਾ ਨੁਕਸਾਨ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਯੂਕਰੇਨ ਨੇ ਰੂਸ ਦੇ ਕਈ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਡਰੋਨ ਹਮਲੇ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ ਰੂਸ ਵੱਲੋਂ ਕੀਤਾ ਗਿਆ ਹਮਲਾ ਯੂਕਰੇਨ ਦੇ ਇਸੇ ਡਰੋਨ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ।

ਯੂਕਰੇਨ ਦਾ ਰੂਸ ‘ਤੇ ਵੱਡਾ ਹਮਲਾ

ਦਰਅਸਲ, ਇਸ ਤੋਂ ਪਹਿਲਾਂ ਐਤਵਾਰ ਨੂੰ ਯੂਕਰੇਨ ਨੇ ਰੂਸ ਦੇ ਕਈ ਹਿੱਸਿਆਂ ਵਿੱਚ ਸੈਂਕੜੇ ਡਰੋਨਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ, ਰਾਤ ਭਰ ਵਿੱਚ ਯੂਕਰੇਨ ਦੇ 822 ਡਰੋਨਾਂ ਨੂੰ ਰੋਕਿਆ ਗਿਆ। ਮਾਸਕੋ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਇਸ ਹਮਲੇ ਨੂੰ ਹਾਲੀਆ ਸਮੇਂ ਦੇ ਸਭ ਤੋਂ ਵੱਡੇ ਡਰੋਨ ਹਮਲਿਆਂ ਵਿੱਚੋਂ ਇੱਕ ਦੱਸਿਆ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਮੁਤਾਬਕ ਕਰੀਬ 600 ਡਰੋਨ ਰਾਜਧਾਨੀ ਵੱਲ ਵਧ ਰਹੇ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਮਾਸਕੋ ਖੇਤਰ ਦੇ ਉੱਪਰ ਹੀ ਮਾਰ ਡੇਗਿਆ ਗਿਆ।

83 ਸਾਲਾ ਬਜ਼ੁਰਗ ਦੀ ਮੌਤ

ਵੋਰੋਬਯੋਵ ਨੇ ਦੱਸਿਆ ਕਿ ਮਾਸਕੋ ਖੇਤਰ ਵਿੱਚ ਇੱਕ ਯੂਕਰੇਨੀ ਡਰੋਨ ਦੇ ਇੱਕ ਨਿੱਜੀ ਘਰ ‘ਤੇ ਡਿੱਗਣ ਕਾਰਨ 83 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਯੂਕਰੇਨ ਦੇ ਇੱਕ ਹੋਰ ਹਮਲੇ ਕਾਰਨ ਵਾਈਲਡਬੇਰੀਜ਼ ਦੇ ਗੋਦਾਮ ਵਿੱਚ ਅੱਗ ਲੱਗ ਗਈ। ਵਾਈਲਡਬੇਰੀਜ਼ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀਆਂ ਵਿੱਚੋਂ ਇੱਕ ਹੈ। ਇਸ ਕੰਪਨੀ ਨੂੰ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਅਤੇ ਅਰਬਪਤੀ ਤਾਤਿਆਨਾ ਕਿਮ ਕੰਟਰੋਲ ਕਰਦੀ ਹੈ।

ਤਿੰਨ ਸ਼ਹਿਰਾਂ ‘ਤੇ ਵੀ ਡਰੋਨ ਹਮਲਾ

ਰੂਸ ਦੇ ਦੱਖਣ-ਪੱਛਮੀ ਰੋਸਤੋਵ ਖੇਤਰ ਦੇ ਤਿੰਨ ਸ਼ਹਿਰਾਂ ‘ਤੇ ਵੀ ਡਰੋਨ ਹਮਲਾ ਕੀਤਾ ਗਿਆ। ਸਥਾਨਕ ਗਵਰਨਰ ਯੂਰੀ ਸਲਿਊਸਰ ਮੁਤਾਬਕ, ਇਸ ਹਮਲੇ ਵਿੱਚ 5 ਲੋਕਾਂ ਦੀ ਮੌਤ ਹੋਈ। ਇਸ ਹਮਲੇ ਵਿੱਚ 150 ਤੋਂ ਵੱਧ ਡਰੋਨ ਸ਼ਾਮਲ ਸਨ। ਕਈ ਘਰਾਂ ਅਤੇ ਇੱਕ ਰੇਲਵੇ ਸਟੇਸ਼ਨ ਨੂੰ ਨੁਕਸਾਨ ਪਹੁੰਚਿਆ, ਜਦਕਿ ਇਨ੍ਹਾਂ ਹਮਲਿਆਂ ਕਾਰਨ ਜੰਗਲ ਵਿੱਚ ਵੀ ਅੱਗ ਲੱਗ ਗਈ। ਇਸ ਨਾਲ ਇਲਾਕੇ ਵਿੱਚ ਹਾਲਾਤ ਕਾਫ਼ੀ ਡਰਾਉਣੇ ਹੋ ਗਏ।

Source:TV9Hindi.com

Loading...
Unable to load recommendations.
Follow Us