AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਾਪਾਨ ਨੇ ਵੀ ਮੰਨੀ ਇਸਰੋ ਦੀ ਤਾਕਤ… ਚੰਦਰਯਾਨ-4 ਦੇ ਸਹਾਰੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚੇਗਾ JAXA

Chandrayaan 3: ਇਸ ਤੋਂ ਇਲਾਵਾ ਹਾਈਡ੍ਰੋਜਨ ਦਾ ਵੀ ਪਤਾ ਲਗਾਇਆ ਜਾਵੇਗਾ। ਇਹ ਵੀ ਪੁਸ਼ਟੀ ਕੀਤੀ ਜਾਵੇਗੀ ਕਿ ਚੰਦਰਮਾ 'ਤੇ ਪਾਣੀ ਦੀ ਮਾਤਰਾ ਜ਼ਮੀਨ ਦੇ ਕਿੰਨੇ ਅੰਦਰ ਹੈ ਜਾਂ ਇਹ ਹੋਰ ਕਿਸ ਰੂਪ ਵਿਚ ਉਪਲਬਧ ਹੈ। ਇਸ ਨਾਲ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਜੇਕਰ ਚੰਦਰਮਾ 'ਤੇ ਪਾਣੀ ਹੈ ਤਾਂ ਇਹ ਕਿੱਥੋਂ ਆਇਆ।

ਜਾਪਾਨ ਨੇ ਵੀ ਮੰਨੀ ਇਸਰੋ ਦੀ ਤਾਕਤ... ਚੰਦਰਯਾਨ-4 ਦੇ ਸਹਾਰੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚੇਗਾ JAXA
tv9-punjabi
| Updated On: 30 Aug 2023 21:41 PM IST
Share

ਭਾਰਤ ਅਗਲੇ ਮੂਨ ਮਿਸ਼ਨ ‘ਚ ਜਾਪਾਨ ਨੂੰ ਦੱਖਣੀ ਧਰੁਵ ‘ਤੇ ਵੀ ਲੈ ਕੇ ਜਾਵੇਗਾ। ਇਸ ਦੇ ਲਈ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਇਸ ਸਾਂਝੇ ਮਿਸ਼ਨ ਲਈ ਦੋਵੇਂ ਦੇਸ਼ਾਂ ਦੇ ਵਿਗਿਆਨੀ ਮਿਲ ਕੇ ਕੰਮ ਕਰ ਰਹੇ ਹਨ, ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਵੀ ਇਸ ਮਿਸ਼ਨ ਵਿੱਚ ਲਗਾਤਾਰ ਸਹਿਯੋਗ ਕਰ ਰਹੇ ਹਨ।

ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ, ਭਾਰਤ ਹੁਣ ਜਾਪਾਨ ਨੂੰ ਦੱਖਣੀ ਧਰੁਵ ਦੀ ਯਾਤਰਾ ‘ਤੇ ਲੈ ਜਾਵੇਗਾ। ਜਾਪਾਨ ਦੀ ਪੁਲਾੜ ਖੋਜ ਏਜੰਸੀ JAXA ਨੇ ਇਸ ਲਈ ਇਸਰੋ ਨਾਲ ਸਮਝੌਤਾ ਕੀਤਾ ਹੈ। ਦੋਵੇਂ ਪੁਲਾੜ ਏਜੰਸੀਆਂ ਨਵੇਂ ਚੰਦਰਮਾ ਮਿਸ਼ਨ ‘ਤੇ ਮਿਲ ਕੇ ਕੰਮ ਕਰ ਰਹੀਆਂ ਹਨ, ਜਿਸ ਦਾ ਨਾਂ LUPEX ਰੱਖਿਆ ਗਿਆ ਹੈ, ਭਾਰਤ ‘ਚ ਇਸ ਨੂੰ ਚੰਦਰਯਾਨ-4 ਦੇ ਨਾਂ ਨਾਲ ਜਾਣਿਆ ਜਾਵੇਗਾ।

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਹਾਲ ਹੀ ਵਿੱਚ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਾਰ ਕੇ ਦੁਨੀਆ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਭਾਰਤ ਹੁਣ ਦੁਨੀਆ ਦਾ ਚੌਥਾ ਦੇਸ਼ ਹੈ ਜੋ ਚੰਦਰਮਾ ‘ਤੇ ਪਹੁੰਚਣ ‘ਚ ਕਾਮਯਾਬ ਹੋਇਆ ਹੈ। ਭਾਰਤ ਤੋਂ ਬਾਅਦ ਜਾਪਾਨ ਇਸ ਦੌੜ ਵਿੱਚ ਹੈ ਜੋ ਚੰਦਰਮਾ ਦੀ ਸਤ੍ਹਾ ‘ਤੇ ਆਪਣੇ ਸਮਾਰਟ ਲੈਂਡਰ ਸਲਿਮ ਨੂੰ ਉਤਾਰਨਾ ਚਾਹੁੰਦਾ ਹੈ। ਹਾਲ ਹੀ ‘ਚ ਇਸ ਦੀ ਲਾਂਚਿੰਗ ਡੇਟ ਨੂੰ ਦੋ ਵਾਰ ਬਦਲਿਆ ਗਿਆ ਹੈ। ਇਸ ਮਿਸ਼ਨ ਦਾ ਨਤੀਜਾ ਜੋ ਵੀ ਹੋਵੇ, ਜਾਪਾਨ ਦੀ ਪੁਲਾੜ ਏਜੰਸੀ JAXA ਨੇ ਅਗਲੇ ਚੰਦਰਮਾ ਮਿਸ਼ਨ ਲਈ ਇਸਰੋ ਨਾਲ ਪਹਿਲਾਂ ਹੀ ਹੱਥ ਮਿਲਾਇਆ ਹੈ।

ਕੀ ਹੈ LUPEX ਮਿਸ਼ਨ ?

LUPEX ਦਾ ਪੂਰਾ ਨਾਮ Lunar Polar Exploration Mission ਹੈ। ਇਹ ਇੱਕ ਮਾਨਵ ਰਹਿਤ ਮਿਸ਼ਨ ਹੋਵੇਗਾ, ਜਿਸ ਦਾ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ ਦਾ ਡੂੰਘਾਈ ਨਾਲ ਅਧਿਐਨ ਕਰਨਾ ਅਤੇ ਇੱਥੇ ਪਾਣੀ ਦੀ ਸੰਭਾਵਨਾ ਪ੍ਰਗਟਾਉਣ ਦੀ ਪੁਸ਼ਟੀ ਕਰਨਾ ਹੈ। ਮਿਸ਼ਨ ਲਈ ਲਾਂਚ ਵਹੀਕਲ ਅਤੇ ਰੋਵਰ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੀ ਹੈ ਅਤੇ ਲੈਂਡਰ ਇਸਰੋ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। JAXA ਦੇ ਅਨੁਸਾਰ, ਮਿਸ਼ਨ 2025 ਵਿੱਚ ਲਾਂਚ ਕੀਤਾ ਜਾਵੇਗਾ ਅਤੇ ਤਿੰਨ ਤੋਂ ਛੇ ਮਹੀਨਿਆਂ ਤੱਕ ਚੱਲੇਗਾ।

ਕੀ ਹੈ ਮਿਸ਼ਨ ਦਾ ਉਦੇਸ਼

ISRO ਅਤੇ JAXA ਦੇ LUPEX ਯਾਨੀ ਚੰਦਰਯਾਨ-4 ਮਿਸ਼ਨ ਦਾ ਉਦੇਸ਼ ਹੁਣ ਤੱਕ ਦੇ ਮਿਸ਼ਨਾਂ ਵਿੱਚ ਪ੍ਰਾਪਤ ਤਸਵੀਰਾਂ ਅਤੇ ਜਾਣਕਾਰੀ ਦੀ ਪੁਸ਼ਟੀ ਕਰਨਾ ਹੈ। JAXA ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਚੰਦਰਯਾਨ-4 ਦਾ ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਾਣੀ ਦੇ ਸਰੋਤਾਂ ਦੀ ਵਿਸ਼ੇਸ਼ ਤੌਰ ‘ਤੇ ਖੋਜ ਕਰੇਗਾ ਅਤੇ ਇਸ ਦੀ ਮਾਤਰਾ ਬਾਰੇ ਡਾਟਾ ਇਕੱਠਾ ਕਰੇਗਾ, ਤਾਂ ਜੋ ਭਵਿੱਖ ਦੇ ਅੰਤਰਰਾਸ਼ਟਰੀ ਸਹਿਯੋਗੀ ਮਿਸ਼ਨਾਂ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ।

ਨਾਸਾ ਅਤੇ ਯੂਰਪ ਵੀ ਕਰਨਗੇ ਮਦਦ

ਚੰਦਰਯਾਨ-4 ਜਾਂ ਲੂਪੇਕਸ ਮਿਸ਼ਨ ਕਿੰਨਾ ਮਹੱਤਵਪੂਰਨ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਮਿਸ਼ਨ ਲਈ ਨਾ ਸਿਰਫ ਇਸਰੋ ਅਤੇ ਜੈਕਸਾ ਇਕੱਠੇ ਹੋਏ ਹਨ, ਬਲਕਿ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਵੀ ਇਸ ਵਿੱਚ ਸਹਿਯੋਗ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਿਸ਼ਨ ਪੂਰੀ ਦੁਨੀਆ ‘ਚ ਚੰਦਰਮਾ ‘ਤੇ ਭੇਜੇ ਜਾ ਰਹੇ ਸਾਰੇ ਮਿਸ਼ਨਾਂ ‘ਚ ਮਦਦ ਕਰੇਗਾ।

ਲੈਂਡਰ ਦੇ ਨਾਲ ਜਾਣਗੇ ਜਲ ਸਰੋਤਾਂ ਦੀ ਜਾਂਚ ਕਰਨ ਵਾਲੇ ਉਪਕਰਣ

ਰੋਵਰ ਨੂੰ ਲੈਂਡਰ ਦੇ ਨਾਲ ਭੇਜਿਆ ਜਾਵੇਗਾ। ਜੋ ਕਿ ਇੱਕ ਤਰ੍ਹਾਂ ਦਾ ਜਲ ਸਰੋਤ ਟੈਸਟਿੰਗ ਟੂਲ ਹੋਵੇਗਾ। ਇਸ ਵਿੱਚ JAXA, ISRO, NASA ਅਤੇ ਯੂਰਪੀਅਨ ਸਪੇਸ ਏਜੰਸੀ ਦੇ ਪੇਲੋਡ ਹੋਣਗੇ। ਇਸ ਵਿੱਚ, ਚਾਰ ਪੇਲੋਡ JAXA ਦੇ ਹੋਣਗੇ, ਤਿੰਨ ਇਸਰੋ ਦੇ ਹੋਣਗੇ, ਜਿਨ੍ਹਾਂ ਵਿੱਚ ਸੈਂਪਲ ਐਨਾਸਿਸਿਸ ਪੈਕੇਜ ਅਤੇ ਗਰਾਊਂਡ ਪੈਨੇਟਰੇਟਿੰਗ ਰਾਡਾਰ ਅਤੇ ਮਿਡ ਇਨਫਰਾਰੈੱਡ ਇਮੇਜਿੰਗ ਸਪੈਕਟਰੋਮੀਟਰ ਹੋਣਗੇ। ਇਸ ਤੋਂ ਇਲਾਵਾ, ਹੋਰ ਦੋ ਪੇਲੋਡ ਕ੍ਰਮਵਾਰ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਦੇ ਹੋਣਗੇ।

ਇਸਰੋ ਹੈੱਡਕੁਆਰਟਰ ਆਈ ਸੀ ਜਾਪਾਨੀ ਟੀਮ

ਹਾਲ ਹੀ ‘ਚ ਜਾਪਾਨੀ ਟੀਮ ਮਿਸ਼ਨ ‘ਤੇ ਚਰਚਾ ਕਰਨ ਲਈ ਬੈਂਗਲੁਰੂ ਸਥਿਤ ਇਸਰੋ ਹੈੱਡਕੁਆਰਟਰ ਪਹੁੰਚੀ ਸੀ। ਰਾਸ਼ਟਰੀ ਪੁਲਾੜ ਨੀਤੀ ‘ਤੇ ਜਾਪਾਨ ਦੀ ਕੈਬਨਿਟ ਕਮੇਟੀ ਦੇ ਉਪ ਚੇਅਰਮੈਨ ਸਕੂ ਸੁਨੇਤਾ ਵੀ ਮੌਜੂਦ ਸਨ। ਟੀਮ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ ਮੀਟਿੰਗ ਕੀਤੀ ਅਤੇ ਮਿਸ਼ਨ ਦੀ ਪ੍ਰਗਤੀ ਬਾਰੇ ਚਰਚਾ ਕੀਤੀ। JAXA ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਜਾਪਾਨ ਨੇ 2020 ਵਿੱਚ ਹੀ ਇਸਰੋ ਦੇ ਨਾਲ ਇੱਕ ਮਿਸ਼ਨ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਪਿਛਲੇ ਸਾਲ ਹੀ ਲਿਆ ਗਿਆ ਸੀ। ਇਸਰੋ ਤੋਂ ਪਹਿਲਾਂ JAXA ਨਾਸਾ ਨਾਲ ਮਿਲ ਕੇ ਇਸ ਮਿਸ਼ਨ ਨੂੰ ਪੂਰਾ ਕਰਨਾ ਚਾਹੁੰਦਾ ਸੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...