AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਈਰਾਨ ਨੇ ਖ਼ਾਰਜ ਕੀਤਾ ਅਮਰੀਕੀ ਪ੍ਰਸਤਾਵ, ਤਹਿਰਾਨ ਦੇ ਜਵਾਬ ‘ਤੇ ਭੜਕੇ ਟਰੰਪ, ਤੇਲ ਦੀਆਂ ਕੀਮਤਾਂ ‘ਚ ਵਾਧਾ

ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦਾ ਜਵਾਬ ਕਿਸੇ ਵੀ ਹਾਲਤ 'ਚ ਸਵੀਕਾਰਨ ਨਹੀਂ ਕੀਤਾ ਜਾ ਸਕਦਾ ਹੈ। ਈਰਾਨ ਨੇ ਯੁੱਧ ਖ਼ਤਮ ਕਰਨ, ਪਾਬੰਦੀਆਂ ਹਟਾਉਣ ਤੇ ਸਟ੍ਰੇਟ ਆਫ਼ ਹੋਰਮੁਜ਼ 'ਤੇ ਆਪਣੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਦੀਆਂ ਮੰਗਾਂ ਰੱਖੀਆਂ ਹਨ। ਵਾਰਤਾ ਦੀ ਅਸਫਲਤਾ ਤੋਂ ਬਾਅਦ, ਤੇਲ ਦੀਆਂ ਕੀਮਤਾਂ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।

ਈਰਾਨ ਨੇ ਖ਼ਾਰਜ ਕੀਤਾ ਅਮਰੀਕੀ ਪ੍ਰਸਤਾਵ, ਤਹਿਰਾਨ ਦੇ ਜਵਾਬ 'ਤੇ ਭੜਕੇ ਟਰੰਪ, ਤੇਲ ਦੀਆਂ ਕੀਮਤਾਂ 'ਚ ਵਾਧਾ
tv9-punjabi
| Updated On: 11 May 2026 08:27 AM IST
Share

ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਐਤਵਾਰ ਨੂੰ, ਈਰਾਨ ਨੇ ਅਮਰੀਕਾ ਦੇ ਪੁਆਇੰਟ ਵਾਲੇ ਪ੍ਰਸਤਾਵ ਦਾ ਜਵਾਬ ਦਿੱਤਾ, ਜੋ ਕਿ 6 ਮਈ ਨੂੰ ਭੇਜਿਆ ਗਿਆ ਸੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਅਨੁਸਾਰ, ਤਹਿਰਾਨ ਨੇ ਆਪਣੇ ਜਵਾਬ ‘ਚ ਕਿਹਾ ਕਿ ਯੁੱਧ ਹਰ ਮੋਰਚੇ ‘ਤੇ ਖ਼ਤਮ ਹੋਣਾ ਚਾਹੀਦਾ ਹੈ। ਈਰਾਨ ਨੇ ਖਾਸ ਤੌਰ ‘ਤੇ ਲੇਬਨਾਨ ਦੀ ਸਥਿਤੀ ਤੇ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਦਾ ਮੁੱਦਾ ਚੁੱਕਿਆ। ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਮੰਗਾਂ ਜ਼ਰੂਰਤ ਤੋਂ ਜ਼ਿਆਦਾ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੋਂ ਪ੍ਰਾਪਤ ਜਵਾਬ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਦੇ ਹੋਏ, ਟਰੰਪ ਨੇ ਕਿਹਾ, “ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ, ਇਸ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ।” ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ‘ਤੇ ਪਹੁੰਚਣ ‘ਚ ਅਸਫਲ ਰਹਿਣ ਤੋਂ ਬਾਅਦ, ਐਤਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ‘ਚ ਪ੍ਰਤੀ ਬੈਰਲ ਲਗਭਗ 3 ਡਾਲਰ ਦਾ ਵਾਧਾ ਹੋਇਆ। ਲਗਭਗ 10 ਹਫ਼ਤਿਆਂ ਤੋਂ ਚੱਲ ਰਹੇ ਇਸ ਟਕਰਾਅ ਨੇ ਈਰਾਨ ਤੇ ਲੇਬਨਾਨ ਦੋਵਾਂ ‘ਚ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ, ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ‘ਚ ਭਾਰੀ ਵਿਘਨ ਪਿਆ ਹੈ। ਇਸ ਦਾ ਵਿਸ਼ਵ ਤੇਲ ਬਾਜ਼ਾਰ ‘ਤੇ ਅਸਰ ਪਿਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।

ਈਰਾਨ ਨੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ

ਆਪਣੇ ਪ੍ਰਸਤਾਵ ‘ਚ, ਈਰਾਨ ਨੇ ਟਕਰਾਅ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਈਰਾਨ ਨੇ ਹੋਰਮੂਜ਼ ‘ਤੇ ਆਪਣੇ ਦਾਅਵੇ ਨੂੰ ਦੁਹਰਾਇਆ ਹੈ। ਈਰਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾਉਣ, ਭਵਿੱਖ ਦੇ ਹਮਲਿਆਂ ਵਿਰੁੱਧ ਗਾਰੰਟੀ ਦੇਣ, ਈਰਾਨ ‘ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਹਟਾਉਣ ਤੇ ਈਰਾਨੀ ਤੇਲ ਦੀ ਵਿਕਰੀ ‘ਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਦੁਆਰਾ ਦਿੱਤੀ ਗਈ।

ਇਸ ਦੇ ਉਲਟ, ਸੰਯੁਕਤ ਰਾਜ ਅਮਰੀਕਾ ਨੇ ਲੜਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪ੍ਰਮਾਣੂ ਪ੍ਰੋਗਰਾਮ ਵਰਗੇ ਪ੍ਰਮੁੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਜਾਵੇ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਕਿ ਈਰਾਨ ਨੇ ਆਪਣੇ ਯੂਰੇਨੀਅਮ ਭੰਡਾਰ ਦੇ ਇੱਕ ਹਿੱਸੇ ਨੂੰ ਘਟਾਉਣ ਤੇ ਬਾਕੀ ਨੂੰ ਤੀਜੇ ਦੇਸ਼ ਨੂੰ ਭੇਜਣ ਦਾ ਪ੍ਰਸਤਾਵ ਰੱਖਿਆ ਹੈ।

ਕਤਰ ਦਾ ਜਹਾਜ਼ ਹੋਰਮੁਜ਼ ਤੋਂ ਪਾਕਿਸਤਾਨ ਪਹੁੰਚਿਆ

ਇਸ ਦੌਰਾਨ, ਕਤਰ ਐਨਰਜੀ ਦਾ ਐਲਐਨਜੀ ਜਹਾਜ਼ ਅਲ ਖਰੈਤਿਆਤ ਸੁਰੱਖਿਅਤ ਰੂਪਨ ਨਾਲ ਹੋਰਮੁਜ਼ ਸਟ੍ਰੇਟ ਪਾਰ ਕਰ ਕੇ ਪਾਕਿਸਤਾਨ ਦੇ ਪੋਰਟ ਕਾਸਿਮ ਪਹੁੰਚਿਆ। ਇਹ 28 ਫਰਵਰੀ ਨੂੰ ਲੜਾਈ ਸ਼ੁਰੂ ਹੋਣ ਤੋਂ ਬਾਅਦ ਇਸ ਰਸਤੇ ਤੋਂ ਲੰਘਣ ਵਾਲਾ ਪਹਿਲਾ ਕਤਰ ਦਾ ਗੈਸ ਟੈਂਕਰ ਸੀ। ਸੂਤਰਾਂ ਅਨੁਸਾਰ, ਈਰਾਨ ਨੇ ਪਾਕਿਸਤਾਨ ਤੇ ਕਤਰ ਦੋਵਾਂ ਨਾਲ ਵਿਸ਼ਵਾਸ ਵਧਾਉਣ ਦੇ ਉਪਾਅ ਵਜੋਂ ਜਹਾਜ਼ ਦੇ ਲੰਘਣ ਦੀ ਇਜਾਜ਼ਤ ਦਿੱਤੀ। ਇਸ ਤੋਂ ਇਲਾਵਾ, ਇੱਕ ਪਨਾਮਾ ਦਾ ਕਾਰਗੋ ਜਹਾਜ਼ ਵੀ ਈਰਾਨੀ ਫੌਜ ਦੁਆਰਾ ਨਿਰਧਾਰਤ ਰਸਤੇ ‘ਤੇ ਸੁਰੱਖਿਅਤ ਢੰਗ ਨਾਲ ਖੇਤਰ ਤੋਂ ਬਾਹਰ ਨਿਕਲ ਗਿਆ।

ਪਾਕਿਸਤਾਨ ਇਸ ਪੂਰੇ ਮਾਮਲੇ ‘ਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇੱਕ ਪਾਕਿਸਤਾਨੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ਅਮਰੀਕਾ ਨੂੰ ਈਰਾਨ ਦਾ ਜਵਾਬ ਦੀ ਪਹੁੰਚਾਉਣ ‘ਚ ਸਹਾਇਤਾ ਕੀਤੀ। ਅਮਰੀਕਾ ਤੇ ਈਰਾਨ ਵਿਚਕਾਰ ਜੰਗਬੰਦੀ 8 ਅਪ੍ਰੈਲ ਨੂੰ ਲਾਗੂ ਹੋਈ ਸੀ, ਹਾਲਾਂਕਿ, ਖੇਤਰ ‘ਚ ਤਣਾਅ ਬਣਿਆ ਹੋਇਆ ਹੈ।

Source: TV9Hindi.com

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...