AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੋਰਮੁਜ਼ ਦੀ ਜਗ੍ਹਾ ਜਹਾਜ਼ਾਂ ਲਈ ਨਵਾਂ ਰਸਤਾ, ਕੀ ਮਾਈਨਜ਼ ਦਾ ਡਰ ਦਿਖਾ ਕੇ ਵਸੂਲੀ ਦਾ ਰੂਟ ਤਿਆਰ ਕਰ ਰਿਹਾ ਈਰਾਨ?

ਅਮਰੀਕਾ ਅਤੇ ਈਰਾਨ ਵਿਚਾਲੇ ਸੀਜ਼ਫਾਇਰ ਦੀ ਘੋਸ਼ਣਾ ਹੋਣ ਦੇ ਬਾਵਜੂਦ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ ਅਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਵਪਾਰ ਲਈ ਅਹਿਮ ਮੰਨਿਆ ਜਾਣ ਵਾਲਾ 'ਸਟ੍ਰੇਟ ਆਫ ਹੋਰਮੁਜ਼' ਅਜੇ ਵੀ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ ਹੈ। ਲੇਬਨਾਨ ਵਿੱਚ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਕਾਰਨ ਈਰਾਨ ਨੇ ਇਸ ਮਹੱਤਵਪੂਰਨ ਰਸਤੇ ਨੂੰ ਬੰਦ ਕਰ ਦਿੱਤਾ ਸੀ।

ਹੋਰਮੁਜ਼ ਦੀ ਜਗ੍ਹਾ ਜਹਾਜ਼ਾਂ ਲਈ ਨਵਾਂ ਰਸਤਾ, ਕੀ ਮਾਈਨਜ਼ ਦਾ ਡਰ ਦਿਖਾ ਕੇ ਵਸੂਲੀ ਦਾ ਰੂਟ ਤਿਆਰ ਕਰ ਰਿਹਾ ਈਰਾਨ?
ਹੋਰਮੁਜ਼ ਦਾ ਨਵਾਂ ਰੂਟ, ਮਾਈਨਜ਼ ਦਾ ਡਰ ਦਿਖਾ ਕੇ ਵਸੂਲੀ ਦੀ ਤਿਆਰੀ ‘ਚ ਹੈ ਈਰਾਨ
tv9-punjabi
| Published: 09 Apr 2026 17:35 PM IST

ਅਮਰੀਕਾ ਅਤੇ ਈਰਾਨ ਵਿਚਾਲੇ ਸੀਜ਼ਫਾਇਰ ਦੀ ਘੋਸ਼ਣਾ ਹੋਣ ਦੇ ਬਾਵਜੂਦ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ ਅਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਵਪਾਰ ਲਈ ਅਹਿਮ ਮੰਨਿਆ ਜਾਣ ਵਾਲਾ ‘ਸਟ੍ਰੇਟ ਆਫ ਹੋਰਮੁਜ਼’ ਅਜੇ ਵੀ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ ਹੈ। ਲੇਬਨਾਨ ਵਿੱਚ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਕਾਰਨ ਈਰਾਨ ਨੇ ਇਸ ਮਹੱਤਵਪੂਰਨ ਰਸਤੇ ਨੂੰ ਬੰਦ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੀਜ਼ਫਾਇਰ ਤੋਂ ਬਾਅਦ ਹੁਣ ਤੱਕ ਉੱਥੋਂ ਸਿਰਫ਼ 2 ਤੋਂ 3 ਜਹਾਜ਼ ਹੀ ਲੰਘ ਸਕੇ ਹਨ। ਇਸ ਦੌਰਾਨ, ਤੇਹਰਾਨ ਨੇ ਵੀਰਵਾਰ ਨੂੰ ਹੋਰਮੁਜ਼ ਜਲਡਮਰੂ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਲਈ ਇੱਕ ਨਵੇਂ ਵਿਕਲਪਿਕ ਰਸਤੇ ਦਾ ਐਲਾਨ ਕੀਤਾ ਹੈ।

ਸਮੁੰਦਰੀ ਰਸਤੇ ਵਿੱਚ ਮਾਈਨਜ਼ ਦਾ ਖ਼ਤਰਾ

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਈਰਾਨ ਦੇ ‘ਪੋਰਟਸ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ’ ਨੇ ਸੰਭਾਵਿਤ ਟਕਰਾਅ ਤੋਂ ਬਚਣ ਲਈ ਹੋਰਮੁਜ਼ ਵਿੱਚ ਆਵਾਜਾਈ ਦੀ ਵੰਡ ਨੂੰ ਮੁੜ ਨਿਰਧਾਰਤ ਕੀਤਾ ਹੈ। ਰਿਪੋਰਟਾਂ ਮੁਤਾਬਕ ਇਰਾਨ ਨੇ ਇਸ ਮਹੀਨੇ ਹੋਰਮੁਜ਼ ਸਟ੍ਰੇਟ ਵਿੱਚ ਕਰੀਬ ਇੱਕ ਦਰਜਨ ਬਾਰੂਦੀ ਸੁਰੰਗਾਂ ਵਿਛਾਈਆਂ ਹਨ, ਜਿਸ ਕਾਰਨ ਦੇਸ਼ਾਂ ਨੂੰ ਵਿਕਲਪਿਕ ਰਸਤੇ ਚੁਣਨ ਦੀ ਸਲਾਹ ਦਿੱਤੀ ਗਈ ਹੈ।

ਜਾਣੋ ਕੀ ਹੈ ਨਵਾਂ ਰੂਟ?

ਮੈਰੀਟਾਈਮ ਐਗਜ਼ੀਕਿਊਟਿਵ ਦੇ ਅਨੁਸਾਰ, ਇਹ ਨਵਾਂ ਬਦਲਵਾਂ ਰਸਤਾ ‘ਕੇਸ਼ਮ’ ਅਤੇ ‘ਲਾਰਕ’ ਟਾਪੂਆਂ ਦੇ ਵਿਚਕਾਰੋਂ ਲੰਘਦਾ ਹੈ, ਜੋ ਕਿ ਤੇਹਰਾਨ ਟੋਲ ਬੂਥ ਕਾਰੀਡੋਰ ਰਾਹੀਂ ਬਣਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਾਰੀਡੋਰ ‘ਤੇ ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ ਦਾ ਸਿੱਧਾ ਕੰਟਰੋਲ ਹੈ। ਦੂਜੇ ਪਾਸੇ, ਬਾਹਰ ਜਾਣ ਵਾਲੇ ਜਹਾਜ਼ਾਂ ਲਈ ਰਸਤਾ ਹੁਣ ਲਾਰਕ ਟਾਪੂ ਦੇ ਬਿਲਕੁਲ ਦੱਖਣ ਵੱਲੋਂ ਤੈਅ ਕੀਤਾ ਗਿਆ ਹੈ। ਇਹ ਮਾਰਗ ਪੂਰੀ ਤਰ੍ਹਾਂ ਇਰਾਨ ਦੇ ਖੇਤਰੀ ਪਾਣੀਆਂ ਦੇ ਅੰਦਰ ਰਹਿੰਦਾ ਹੈ, ਜਿਸ ਨਾਲ ਹਰ ਲੰਘਣ ਵਾਲਾ ਜਹਾਜ਼ IRGC ਦੀ ਨਿਗਰਾਨੀ ਅਤੇ ਜਾਂਚ ਦੇ ਘੇਰੇ ਵਿੱਚ ਰਹੇਗਾ।

ਇਰਾਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ

ਐਂਟਰੀ ਲਈ: ਜਹਾਜ਼ ਓਮਾਨ ਸਾਗਰ ਤੋਂ ਲਾਰਕ ਟਾਪੂ ਦੇ ਉੱਤਰੀ ਹਿੱਸੇ ਰਾਹੀਂ ਫ਼ਾਰਸ ਦੀ ਖਾੜੀ ਵੱਲ ਜਾਣਗੇ।

ਐਗਜ਼ਿਟ ਲਈ: ਜਹਾਜ਼ ਫ਼ਾਰਸ ਦੀ ਖਾੜੀ ਤੋਂ ਨਿਕਲਦੇ ਸਮੇਂ ਲਾਰਕ ਟਾਪੂ ਦੇ ਦੱਖਣੀ ਹਿੱਸੇ ਤੋਂ ਗੁਜ਼ਰਦੇ ਹੋਏ ਓਮਾਨ ਸਾਗਰ ਵੱਲ ਵਧਣਗੇ।

ਸੀਜ਼ਫਾਇਰ ਖ਼ਤਰੇ ਵਿੱਚ

ਲੇਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਵੱਲੋਂ ਹੋਰਮੁਜ਼ ਨੂੰ ਬੰਦ ਰੱਖਣ ਕਾਰਨ ਹਾਲ ਹੀ ਵਿੱਚ ਹੋਈ ਸੀਜ਼ਫਾਇਰ ਖ਼ਤਰੇ ਵਿੱਚ ਪੈ ਗਈ ਹੈ। ਅਮਰੀਕਾ ਨੇ ਹੋਰਮੁਜ਼ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ ਤਾਂ ਜੋ ਸ਼ਾਂਤੀ ਵਾਰਤਾ ਨੂੰ ਸਿਰੇ ਚਾੜ੍ਹਿਆ ਜਾ ਸਕੇ। ਇਸ ਦੌਰਾਨ ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਬੇਰੂਤ ਦੇ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਕੀਤੇ ਗਏ ਹਮਲਿਆਂ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 182 ਲੋਕਾਂ ਦੀ ਮੌਤ ਹੋ ਗਈ।

ਈਰਾਨ ਦਾ ਸਖ਼ਤ ਰੁਖ਼

ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲੀਬਾਫ ਨੇ ਕਿਹਾ ਹੈ ਕਿ ਪ੍ਰਸਤਾਵਿਤ ਗੱਲਬਾਤ ਹੁਣ ਤਰਕਹੀਣ ਹੈ ਕਿਉਂਕਿ ਅਮਰੀਕਾ ਨੇ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਵੀ ਸਪੱਸ਼ਟ ਕੀਤਾ ਕਿ ਲੇਬਨਾਨ ਵਿੱਚ ਸੰਘਰਸ਼ ਨੂੰ ਖ਼ਤਮ ਕਰਨਾ ਜੰਗਬੰਦੀ ਦਾ ਅਹਿਮ ਹਿੱਸਾ ਸੀ, ਜਦੋਂ ਕਿ ਇਜ਼ਰਾਈਲ ਅਤੇ ਅਮਰੀਕਾ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਹੋਰਮੁਜ਼ ਜਲਡਮਰੂ ਦਾ ਇਹ ਨਵਾਂ ਰੂਟ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਸਪਲਾਈ ਚੇਨ ਲਈ ਵੱਡੀ ਚੁਣੌਤੀ ਬਣ ਸਕਦਾ ਹੈ।

Follow Us
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...