ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਈਰਾਨ ਦੀ ਏਅਰਸਟ੍ਰਾਈਕ ਤੋਂ ਦਹਲਿਆ ਪਾਕਿਸਤਾਨ, ਕਿੰਨ੍ਹੀ ਤਬਾਹੀ ਹੋਈ ?

ਈਰਾਨ ਨੇ ਪਾਕਿਸਤਾਨ ਵਿੱਚ ਏਅਰਸਟ੍ਰਾਈਕ ਕਰ ਦੁਨੀਆ ਨੂੰ ਟੈਂਸ਼ਨ ਵਿੱਚ ਪਾ ਦਿੱਤਾ ਹੈ। ਇਹ ਹਮਲਾ ਅੰਤਕੀ ਸੰਗਠਨ ਜੈਸ਼ ਅਲ ਅਦਲ ਦੇ ਸਥਾਨਾਂ ਉੱਤੇ ਹੋਇਆ ਹੈ। ਮਿਸਾਇਲ ਅਤੇ ਡਰੋਨ ਤੋਂ ਅਟੈਕ ਕੀਤਾ ਗਿਆ ਹੈ। ਈਰਾਨ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਗੁੱਸੇ 'ਚ ਆ ਗਿਆ ਅਤੇ ਕਿਹਾ ਕਿ ਇਹ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਜੈਸ਼ ਅਲ ਅਦਲ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਈਰਾਨੀ ਅਧਿਕਾਰੀ ਨੂੰ ਵੀ ਤਲਬ ਕੀਤਾ ਹੈ।

ਈਰਾਨ ਦੀ ਏਅਰਸਟ੍ਰਾਈਕ ਤੋਂ ਦਹਲਿਆ ਪਾਕਿਸਤਾਨ, ਕਿੰਨ੍ਹੀ ਤਬਾਹੀ ਹੋਈ ?
ਈਰਾਨ ਦੇ ਰਾਸ਼ਟਰਪਤੀ ਰਾਇਸੀ (Photo Credit: tv9hindi.com)
Follow Us
tv9-punjabi
| Published: 17 Jan 2024 08:27 AM IST

ਇੱਕ ਤਰਫ ਦੁਨੀਆ ਦੇ ਦੋ ਵੱਡੇ ਮੋਰਚਿਆਂ ‘ਤੇ ਵੱਡੀ ਜੰਗ ਚੱਲ ਰਹੀ ਹੈ। ਉੱਥੇ ਹੀ ਵਿਸ਼ਵ ਯੁੱਧ ਦਾ ਲਗਾਤਾਰ ਮੰਡਾਰਾ ਰਹਿੰਦਾ ਹੈ, ਪਰ ਇਸ ਵਿਚਕਾਰ ਈਰਾਨ ਦਾ ਇਕ ਐਕਸ਼ਨ ਨੇ ਟੈਂਸ਼ਨ ਵਧਾ ਦਿੱਤੀ ਹੈ। ਈਰਾਨ ਨੇ ਪਾਕਿਸਤਾਨ ਵਿੱਚ ਜੰਗ ਦਾ ਸਮਰਥਨ ਕੀਤਾ ਹੈ। ਮਿਸਾਇਲ ਅਤੇ ਡਰੋਨ ਨਾਲ ਈਰਾਨ ਨੇ ਅੰਤਕੀ ਸੰਗਠਨ ਜੈਸ਼ ਅਲ ਅਦਲ ਦੇ ਸਥਾਨਾਂ ਨੂੰ ਟਾਰਗੇਟ ਕੀਤਾ ਹੈ। ਈਰਾਨ ਦੇ ਹਮਲੇ ਵੱਡੀ ਤਬਾਹੀ ਮਚਾ ਰਹੇ ਹੈ। ਈਰਾਨ ਦੇ ਹਮਲੇ ਤੋਂ ਪਾਕਿਸਤਾਨ ਭੜਕ ਗਿਆ ਹੈ ਅਤੇ ਧਮਕੀ ਦਿੱਤੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਵਾਈ ਖੇਤਰ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਮੰਤਰਾਲੇ ਨੇ ਕਿਹਾ ਹੈ ਕਿ ਇਕਪਾਸੜ ਕਾਰਵਾਈ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਜੈਸ਼ ਅਲ ਅਦਲ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਈਰਾਨੀ ਅਧਿਕਾਰੀ ਨੂੰ ਵੀ ਤਲਬ ਕੀਤਾ ਹੈ।

ਪਾਕਿਸਤਾਨ ਵਿੱਚ ਕਿੰਨੀ ਤਬਾਹੀ ਹੋਈ ?

ਈਰਾਨ ਦੇ ਹਵਾਈ ਹਮਲੇ ਨੇ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਹਮਲੇ ‘ਚ 2 ਬੱਚਿਆਂ ਦੀ ਮੌਤ ਹੋ ਗਈ ਹੈ। 6 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਦੋ ਘਰ ਵੀ ਤਬਾਹ ਹੋ ਗਏ ਹਨ। ਈਰਾਨ ਦੇ ਹਮਲੇ ਤੋਂ ਬਾਅਦ ਹੋਈ ਤਬਾਹੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕਈ ਰਿਹਾਇਸ਼ੀ ਘਰ ਖੰਡਰ ਵਿੱਚ ਤਬਦੀਲ ਹੋ ਗਏ ਹਨ। ਵੀਡੀਓ ਜੈਸ਼ ਅਲ ਅਦਲ ਨੇ ਜਾਰੀ ਕੀਤਾ ਹੈ।

ਜਿਸ ਥਾਂ ‘ਤੇ ਈਰਾਨ ਨੇ ਹਮਲਾ ਕੀਤਾ ਸੀ, ਉਹ ਪੰਜਗੁਰ ਦਾ ਹਰਾ ਇਲਾਕਾ ਹੈ। ਇਹ ਉਹ ਥਾਂ ਹੈ ਜੋ ਜੈਸ਼ ਅਲ ਅਦਲ ਦਾ ਮਜ਼ਬੂਤ ​​ਟਿਕਾਣਾ ਸੀ, ਜਿਸ ਨੂੰ ਈਰਾਨ ਨੇ ਤੇਜ਼ ਹਮਲੇ ਵਿੱਚ ਤਬਾਹ ਕਰ ਦਿੱਤਾ ਸੀ। ਇੱਥੇ ਵੱਡੀ ਗਿਣਤੀ ਵਿੱਚ ਜੈਸ਼ ਅਲ-ਅਦਲ ਦੇ ਅੱਤਵਾਦੀ ਲੁਕੇ ਹੋਏ ਸਨ। ਉਹ ਇੱਥੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ। ਇਹ ਜੈਸ਼ ਅਲ-ਅਦਲ ਦੇ ਸਭ ਤੋਂ ਮਜ਼ਬੂਤ ​​ਟਿਕਾਣਿਆਂ ਵਿੱਚੋਂ ਇੱਕ ਸੀ।

ਆਖਿਰ ਈਰਾਨ ਨੇ ਕਿਉਂ ਚੁੱਕਿਆ ਇੰਨਾ ਵੱਡਾ ਕਦਮ…

ਈਰਾਨ ਨੇ ਜੈਸ਼ ਅਲ-ਅਦਲ ਵੱਲੋਂ ਕੀਤੇ ਗਏ ਹਮਲੇ ਦਾ ਬਦਲਾ ਲਿਆ ਹੈ। ਦਸੰਬਰ ਵਿੱਚ ਜੈਸ਼ ਅਲ-ਅਦਲ ਨੇ ਈਰਾਨ ਵਿੱਚ ਇੱਕ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 11 ਈਰਾਨੀ ਪੁਲਿਸ ਵਾਲੇ ਮਾਰੇ ਗਏ ਸਨ। ਜੈਸ਼ ਅਲ-ਅਦਲ ਦੇ ਹਮਲੇ ਵਿੱਚ ਈਰਾਨ ਨੂੰ ਭਾਰੀ ਨੁਕਸਾਨ ਹੋਇਆ ਹੈ। ਜੈਸ਼ ਅਲ-ਅਦਲ ਈਰਾਨ ਦੀ ਸਰਹੱਦ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ।

ਕੌਣ ਹੈ ਜੈਸ਼ ਅਲ ਅਦਲ ?

ਇਹ ਸੁੰਨੀ ਅੱਤਵਾਦੀ ਸੰਗਠਨ ਹੈ, ਜਿਸ ਦਾ ਗਠਨ 2012 ‘ਚ ਹੋਇਆ ਸੀ। ਜੈਸ਼ ਅਲ-ਅਦਲ ਪਾਕਿਸਤਾਨ ਸਰਹੱਦ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਇਹ ਈਰਾਨ ਦੇ ਅੰਦਰ ਲਗਾਤਾਰ ਹਮਲੇ ਕਰਦਾ ਆ ਰਿਹਾ ਹੈ। ਇਸ ਨੇ ਕਈ ਵਾਰ ਈਰਾਨੀ ਸਰਹੱਦੀ ਪੁਲਿਸ ਨੂੰ ਅਗਵਾ ਕੀਤਾ ਹੈ।

ਪਾਕਿ ਪ੍ਰਧਾਨ ਮੰਤਰੀ ਨੂੰ ਨਹੀਂ ਲੱਗਾ ਪਤਾ

ਈਰਾਨ ਨੇ ਪਾਕਿਸਤਾਨ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਸਵਿਟਜ਼ਰਲੈਂਡ ‘ਚ ਈਰਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਰਹੇ ਸਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਈਰਾਨ ਨੇ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਕੀਤੀ ਹੈ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...