ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੀਨ ਵਿੱਚ ਮੁਸਲਮਾਨਾਂ ਨਾਲ ਹੋ ਰਹੀ ਬੇਇਨਸਾਫੀ, ਈਦ ‘ਤੇ ਘਰਾਂ ‘ਚ ਨਹੀਂ ਪੜ੍ਹਨ ਦਿੱਤੀ ਨਮਾਜ

Uyghur Muslims in China: ਇਕ ਰਿਪੋਰਟ ਮੁਤਾਬਕ ਈਦ ਦੇ ਮੌਕੇ 'ਤੇ ਚੀਨੀ ਸਰਕਾਰ ਨੇ ਮੁਸਲਮਾਨਾਂ ਨੂੰ ਮਸਜਿਦਾਂ ਜਾਂ ਘਰ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਅਧਿਕਾਰੀਆਂ ਵੱਲੋਂ ਮੁਸਲਮਾਨਾਂ 'ਤੇ ਤਿੱਖੀ ਨਜ਼ਰ ਰੱਖੀ ਗਈ।

ਚੀਨ ਵਿੱਚ ਮੁਸਲਮਾਨਾਂ ਨਾਲ ਹੋ ਰਹੀ ਬੇਇਨਸਾਫੀ, ਈਦ ‘ਤੇ ਘਰਾਂ ‘ਚ ਨਹੀਂ ਪੜ੍ਹਨ ਦਿੱਤੀ ਨਮਾਜ
ਚੀਨ ਵਿੱਚ ਮੁਸਲਮਾਨਾਂ ਨਾਲ ਹੋ ਰਹੀ ਬੇਇਨਸਾਫੀ, ਈਦ ‘ਤੇ ਘਰਾਂ ‘ਚ ਨਹੀਂ ਪੜ੍ਹਨ ਦਿੱਤੀ ਨਮਾਜ।
Follow Us
tv9-punjabi
| Updated On: 30 Apr 2023 19:24 PM
World news: ਚੀਨ ‘ਚ ਉਇਗਰ ਮੁਸਲਮਾਨਾਂ ‘ਤੇ ਅੱਤਿਆਚਾਰ ਹੋ ਰਹੇ ਹਨ। ਭਾਰਤ ਦੇ ਗੁਆਂਢੀ ਦੇਸ਼ ਵਿੱਚ ਮੁਸਲਮਾਨਾਂ ਦੀਆਂ ਮਾਨਤਾਵਾਂ, ਧਾਰਮਿਕ ਰਵਾਇਤਾਂ ਅਤੇ ਸੱਭਿਆਚਾਰ ‘ਤੇ ਹਮਲੇ ਹੋ ਰਹੇ ਹਨ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਮੁਸਲਮਾਨ ਰਮਜ਼ਾਨ (Muslim Ramadan) ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਦੇ ਹਨ ਅਤੇ ਨਮਾਜ਼ ਅਦਾ ਕਰਦੇ ਹਨ ਪਰ ਚੀਨ ਵਿਚ ਇਸ ਦੇ ਉਲਟ ਉਈਗਰ ਮੁਸਲਮਾਨਾਂ ਨੂੰ ਵਰਤ ਰੱਖਣ ਨੂੰ ਲੈ ਕੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਉਸ ਦੇ ਈਦ ਦੀ ਨਮਾਜ਼ ਅਦਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਸੀ।

ਨਮਾਜ਼ ‘ਤੇ ਪਾਬੰਦੀ ਦੇ ਕਾਰਨ ਹੋਈ ਪਰੇਸ਼ਾਨੀ

ਆਪਣੀ ਇੱਕ ਰਿਪੋਰਟ ਵਿੱਚ ਰੇਡੀਓ ਫ੍ਰੀ ਏਸ਼ੀਆ (ਆਰਐਫਏ) ਨੇ ਸਥਾਨਕ ਪੁਲਿਸ ਅਤੇ ਨਾਗਰਿਕਾਂ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਪ੍ਰਸ਼ਾਸਨ ਨੇ ਸ਼ਿਨਜਿਆਂਗ ਉਈਗਰ ਆਟੋਨੋਮਸ ਖੇਤਰ ਵਿੱਚ 20 ਅਤੇ 21 ਅਪ੍ਰੈਲ ਨੂੰ ਸਥਾਨਕ ਮਸਜਿਦਾਂ ਵਿੱਚ ਸਿਰਫ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਮਾਜ਼ ਅਤਾ ਕਰਨ ਦੀ ਇਜਾਜ਼ਤ ਦਿੱਤੀ। ਇੱਕ ਪੁਲਿਸ (Police) ਅਧਿਕਾਰੀ ਨੇ ਦੱਸਿਆ ਕਿ ਬੁਲੁੰਗ ਸ਼ਹਿਰ ‘ਚ ਈਦ ਦੀ ਨਮਾਜ਼ ਲਈ ਸਿਰਫ ਇਕ ਮਸਜਿਦ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਨਮਾਜ਼ ‘ਤੇ ਪਾਬੰਦੀ ਦੇ ਕਾਰਨ ਉੱਥੇ ਘੱਟ ਗਿਣਤੀ ‘ਚ ਮੁਸਲਮਾਨ ਇਕੱਠੇ ਹੋਏ।

ਚੀਨ ‘ਚ ਮੁਸਲਮਾਨਾਂ ‘ਤੇ ਰੱਖੀ ਜਾ ਰਹੀ ਸਖ਼ਤ ਨਜ਼ਰ

ਅਧਿਕਾਰੀ ਨੇ ਦੱਸਿਆ ਕਿ ਚੀਨ ਦੀ ਸਰਕਾਰ ਨੇ ਇੱਥੇ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਖੇਤਰ ਵਿੱਚ ਸਿਰਫ਼ 60 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਈਦ ਦੀ ਨਮਾਜ਼ ਨਹੀਂ ਅਦਾ ਕਰ ਸਕਦੇ ਹਨ। ਇੰਨਾ ਹੀ ਨਹੀਂ, ਉਸ ਦੌਰਾਨ ਮੁਸਲਮਾਨਾਂ ਨੂੰ ਵੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਸੀ। ਖੇਤਰ ਵਿੱਚ ਸਿਰਫ ਇੱਕ ਦਰਜਨ ਉਈਗਰ ਬਜ਼ੁਰਗ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ ਕਿਉਂਕਿ ਉਨ੍ਹਾਂ ਦੀ ਨਿਗਰਾਨੀ ਤਿੰਨ ਪੁਲਿਸ ਅਧਿਕਾਰੀ ਕਰ ਰਹੇ ਸਨ।

ਮੁਸਲਮਾਨ ਬੋਲੇ, ਉਨ੍ਹਾਂ ਨੇ ਈਦ ਨਹੀਂ ਮਨਾਈ

ਕਾਸ਼ਗਰ ਸੂਬੇ ਦੇ ਮਾਰਾਲਬੇਕਸੀ ਕਾਉਂਟੀ ਦੇ ਰਿਹਾਇਸ਼ੀ ਇਲਾਕੇ ਵਿੱਚ ਰਹਿਣ ਵਾਲੀ ਇੱਕ ਮੁਸਲਿਮ ਔਰਤ ਨੇ ਦੱਸਿਆ ਕਿ ਸਾਡੇ ਗੁਆਂਢ ਵਿੱਚ ਕਿਸੇ ਨੇ ਨਮਾਜ਼ ਨਹੀਂ ਅਦਾ ਕੀਤੀ ਅਤੇ ਨਾ ਹੀ ਈਦ ਮਨਾਈ। ਔਰਤ ਨੇ ਦੱਸਿਆ ਕਿ ਮੇਰਾ ਪਤੀ ਪੁਲਿਸ ਮੁਲਾਜ਼ਮ ਹੈ ਪਰ ਉਹ ਈਦ ਮੌਕੇ ਡਿਊਟੀ ਕਰਨ ਗਿਆ ਸੀ। ਉਈਗਰ ਮੁਸਲਮਾਨ ਚੀਨ ਵਿੱਚ ਆਪਣੀ ਸੰਸਕ੍ਰਿਤੀ ਦੇ ਵਿਨਾਸ਼ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕਈ ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਨੇ ਵੀ ਚੀਨ ‘ਤੇ ਸ਼ਿਨਜਿਆਂਗ ਸੂਬੇ ‘ਚ ਸਮੂਹਿਕ ਨਸਲਕੁਸ਼ੀ ਦਾ ਦੋਸ਼ ਲਗਾਇਆ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...