ਕੈਨੇਡਾ-ਅਮਰੀਕਾ ਟ੍ਰੇਡ ਵਾਰ ਦਾ ਅਸਰ, ਭਾਰਤੀ ਪਰਿਵਾਰਾਂ ‘ਤੇ ਵਧਿਆ ਖਰਚ ਦਾ ਬੋਝ

Updated On: 

19 Aug 2026 11:34 AM IST

Canada Inflation: ਭਾਰਤੀ ਪਰਿਵਾਰਾਂ ਨੂੰ ਭਾਰਤ ਦੀ ਯਾਤਰਾ ਲਈ ਹਵਾਈ ਕਿਰਾਏ, ਸਥਾਨਕ ਆਵਾਜਾਈ ਅਤੇ ਬੀਮੇ ਦੇ ਵਧਦੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿਣ ਲਈ ਮੋਬਾਈਲ ਅਤੇ ਇੰਟਰਨੈੱਟ ਦੇ ਬਿੱਲ ਵੀ ਲਗਾਤਾਰ ਆਰਥਿਕ ਬੋਝ ਬਣ ਗਏ ਹਨ।

ਕੈਨੇਡਾ-ਅਮਰੀਕਾ ਟ੍ਰੇਡ ਵਾਰ ਦਾ ਅਸਰ, ਭਾਰਤੀ ਪਰਿਵਾਰਾਂ ਤੇ ਵਧਿਆ ਖਰਚ ਦਾ ਬੋਝ

ਕੈਨੇਡਾ 'ਚ ਮਹਿੰਗਾਈ ਦੀ ਮਾਰ, ਭਾਰਤੀ ਪਰਿਵਾਰਾਂ 'ਤੇ ਵਧਿਆ ਆਰਥਿਕ ਬੋਝ

ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਪਰਿਵਾਰਾਂ ਨੂੰ ਵਧਦੀ ਮਹਿੰਗਾਈ ਅਤੇ ਅਮਰੀਕੀ ਟੈਰਿਫ ਕਾਰਨ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪੂਰਬ ਵਿੱਚ ਜਾਰੀ ਭੂ-ਰਾਜਨੀਤਿਕ ਤਣਾਅ ਅਤੇ ਗਲੋਬਲ ਸਪਲਾਈ ਵਿੱਚ ਵਿਘਨ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਜੁਲਾਈ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਵਧ ਕੇ 3 ਫੀਸਦੀ ਹੋ ਗਈ, ਜੋ ਜੂਨ ਵਿੱਚ 2.8 ਫੀਸਦੀ ਸੀ। ਖਪਤਕਾਰ ਮੁੱਲ ਸੂਚਕਾਂਕ (CPI) ਵਿੱਚ ਅਗਸਤ ਦੌਰਾਨ 0.5 ਫੀਸਦੀ ਦੀ ਮਹੀਨਾਵਾਰ ਵਾਧਾ ਦਰਜ ਕੀਤਾ ਗਿਆ।

ਕੈਨੇਡਾ ਅਤੇ ਅਮਰੀਕਾ ਵਿਚਾਲੇ ਜਾਰੀ ਵਪਾਰਕ ਵਿਵਾਦ ਅਤੇ ਅਮਰੀਕਾ ਵੱਲੋਂ ਪ੍ਰਸਤਾਵਿਤ 50 ਫੀਸਦੀ ਤੱਕ ਦੇ ਨਵੇਂ ਟੈਰਿਫ ਨੇ ਭਾਰਤੀ ਉੱਦਮੀਆਂ ਅਤੇ ਨੌਕਰੀਪੇਸ਼ਾ ਲੋਕਾਂ ਸਾਹਮਣੇ ਨਵੀਆਂ ਆਰਥਿਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਅਗਸਤ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 25.7 ਫੀਸਦੀ ਦਾ ਵਾਧਾ ਹੋਇਆ, ਜਦਕਿ ਜੂਨ ਵਿੱਚ ਇਹ ਵਾਧਾ 20.5 ਫੀਸਦੀ ਸੀ।

ਇਸ ਕਾਰਨ ਟਰਾਂਸਪੋਰਟ ਖੇਤਰ ਦੀ ਲਾਗਤ ਵਿੱਚ 6.7 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿੱਚ ਜਨਤਕ ਆਵਾਜਾਈ ਸੀਮਤ ਹੋਣ ਕਾਰਨ ਨਿੱਜੀ ਵਾਹਨ ਭਾਰਤੀ ਪਰਿਵਾਰਾਂ ਲਈ ਲਾਜ਼ਮੀ ਬਣ ਗਏ ਹਨ। ਈਂਧਨ ਮਹਿੰਗਾ ਹੋਣ ਨਾਲ ਮਾਲ ਢੁਆਈ, ਡਿਲੀਵਰੀ ਅਤੇ ਕਿਰਾਏ ਦੇ ਵਾਹਨ ਚਲਾਉਣ ਵਾਲਿਆਂ ‘ਤੇ ਸਿੱਧਾ ਅਸਰ ਪਿਆ ਹੈ। ਢੁਆਈ ਮਹਿੰਗੀ ਹੋਣ ਕਾਰਨ ਵੱਡੇ ਸਟੋਰਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਜੂਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਸਾਲਾਨਾ ਆਧਾਰ ‘ਤੇ 3.5 ਫੀਸਦੀ ਮਹਿੰਗੀਆਂ ਦਰਜ ਕੀਤੀਆਂ ਗਈਆਂ ਸਨ।

ਪੈਟਰੋਲ ਦੀਆਂ ਕੀਮਤਾਂ ‘ਚ 25.7% ਦਾ ਵਾਧਾ

ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਮਹਿੰਗਾਈ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਅਗਸਤ ਵਿੱਚ ਪੈਟਰੋਲ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 25.7 ਫੀਸਦੀ ਵੱਧ ਸਨ। ਜੂਨ ਵਿੱਚ ਇਹ ਅੰਕੜਾ 20.5 ਫੀਸਦੀ ਸੀ। ਟਰਾਂਸਪੋਰਟ ਖੇਤਰ ਦੀ ਲਾਗਤ ਵਿੱਚ 6.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿੱਜੀ ਵਾਹਨਾਂ ‘ਤੇ ਨਿਰਭਰਤਾ ਕਾਰਨ ਭਾਰਤੀ ਪਰਿਵਾਰਾਂ ‘ਤੇ ਇਸ ਦਾ ਸਿੱਧਾ ਬੋਝ ਪਿਆ ਹੈ। ਮਾਲ ਢੁਆਈ ਅਤੇ ਡਿਲੀਵਰੀ ਵਰਗੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਦੀ ਆਮਦਨ ਵੀ ਪ੍ਰਭਾਵਿਤ ਹੋਈ ਹੈ।

ਕੈਨੇਡਾ ‘ਤੇ ਅਮਰੀਕੀ ਟੈਰਿਫ ਦਾ ਵੱਡਾ ਝਟਕਾ

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਅਮਰੀਕਾ 19 ਅਗਸਤ ਤੋਂ ਕੈਨੇਡਾ ਤੋਂ ਲਗਭਗ 20 ਅਰਬ ਡਾਲਰ ਮੁੱਲ ਦੇ ਆਯਾਤ ‘ਤੇ 50 ਫੀਸਦੀ ਤੱਕ ਨਵਾਂ ਟੈਰਿਫ ਲਗਾਉਣ ਦੀ ਤਿਆਰੀ ਵਿੱਚ ਹੈ। ਇਸ ਵਿੱਚ ਲੱਕੜ, ਫਰਨੀਚਰ, ਡੇਅਰੀ, ਵਾਈਨ ਅਤੇ ਸੀਮੈਂਟ ਵਰਗੇ ਉਤਪਾਦ ਸ਼ਾਮਲ ਹਨ। ਜੇਕਰ ਇਹ ਟੈਰਿਫ ਲਾਗੂ ਹੁੰਦਾ ਹੈ ਤਾਂ ਕੈਨੇਡਾ ਵਿੱਚ ਉਤਪਾਦਨ ਅਤੇ ਨਿਵੇਸ਼ ‘ਤੇ ਨਕਾਰਾਤਮਕ ਅਸਰ ਪਵੇਗਾ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪ੍ਰਭਾਵਿਤ ਹੋਣਗੇ, ਜਿਸ ਦਾ ਸਿੱਧਾ ਅਸਰ ਇਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਭਾਰਤੀ ਮੂਲ ਦੇ ਲੋਕਾਂ ‘ਤੇ ਪਵੇਗਾ।

ਘਰ ਖਰੀਦਣ ਵਾਲਿਆਂ ਦੀਆਂ ਮਹੀਨਾਵਾਰ ਕਿਸ਼ਤਾਂ ਵਧ ਜਾਣਗੀਆਂ

ਭਾਰਤੀ ਪਰਿਵਾਰਾਂ ਨੂੰ ਭਾਰਤ ਦੀ ਯਾਤਰਾ ਲਈ ਹਵਾਈ ਕਿਰਾਏ, ਸਥਾਨਕ ਆਵਾਜਾਈ ਅਤੇ ਬੀਮੇ ਦੇ ਵਧਦੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿਣ ਲਈ ਮੋਬਾਈਲ ਅਤੇ ਇੰਟਰਨੈੱਟ ਦੇ ਬਿੱਲ ਵੀ ਲਗਾਤਾਰ ਆਰਥਿਕ ਬੋਝ ਬਣ ਗਏ ਹਨ। ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ 2.25 ਫੀਸਦੀ ‘ਤੇ ਸਥਿਰ ਰੱਖੀ ਹੈ। ਹਾਲਾਂਕਿ, ਜੇਕਰ ਈਂਧਨ ਦੀਆਂ ਕੀਮਤਾਂ ਦਾ ਦਬਾਅ ਹੋਰ ਵਸਤੂਆਂ ਤੱਕ ਵੀ ਫੈਲਦਾ ਹੈ ਤਾਂ ਵਿਆਜ ਦਰਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਘਰ ਖਰੀਦਣ ਵਾਲਿਆਂ ਦੀਆਂ ਮਹੀਨਾਵਾਰ ਕਿਸ਼ਤਾਂ ਵਧ ਜਾਣਗੀਆਂ। ਕੈਨੇਡਾ ਵਿੱਚ ਵਧਦਾ ਘਰੇਲੂ ਖਰਚ ਅਤੇ ਮਹਿੰਗਾਈ ਭਾਰਤੀ ਪ੍ਰਵਾਸੀਆਂ ਦੀ ਬਚਤ ਨੂੰ ਘਟਾ ਰਹੀ ਹੈ। ਇਸ ਕਾਰਨ ਭਾਰਤ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜੀ ਜਾਣ ਵਾਲੀ ਰਕਮ ਵਿੱਚ ਕਮੀ ਆਉਣ ਦਾ ਖਦਸ਼ਾ ਹੈ।

Loading...
Unable to load recommendations.
Follow Us
Related Stories
ਕੀ ਮੁੜ ਈਰਾਨ ‘ਤੇ ਹੋਵੇਗਾ ਹਮਲਾ? ਤੈਅ ਸਮੇਂ ਤੋਂ ਪਹਿਲਾਂ ਵ੍ਹਾਈਟ ਹਾਊਸ ਪਰਤੇ ਟਰੰਪ; ਬ੍ਰਿਟੇਨ ਤੋਂ ਬੰਬਾਰ ਜਹਾਜ਼ ਰਵਾਨਾ
ਹੂਤੀ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, 9 ਦੇਸ਼ਾਂ ‘ਚ STEP ਅਲਰਟ; ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਸਮੇਤ ਕਈ ਮੁਲਕਾਂ ਨੂੰ ਵੱਡਾ ਝਟਕਾ! 100% ਟੈਰਿਫ਼ ਵਾਲੇ ਬਿੱਲ ਨੂੰ ਟਰੰਪ ਦੀ ਮਨਜ਼ੂਰੀ, ਹੁਣ ਕਾਨੂੰਨ ਵਜੋਂ ਹੋਵੇਗਾ ਲਾਗੂ
5 ਹਜ਼ਾਰ ਮੈਂਬਰ ਤੇ ਪੁਲਿਸ ਤੋਂ ਵੱਧ ਹਥਿਆਰ… ਕੈਨੇਡਾ ‘ਚ ਬਿਸ਼ਨੋਈ ਗੈਂਗ ਦਾ ਖ਼ੌਫ, ਧਮਕੀ ਭਰੇ ਪੱਤਰ ‘ਚ ਸਨਸਨੀਖੇਜ਼ ਦਾਅਵਾ
ਪਾਕਿਸਤਾਨ: ਜੁੰਮੇ ਦੀ ਨਮਾਜ ਦੌਰਾਨ ਖੈਬਰ ਪਖਤੂਨਖਵਾ ਦੀ ਮਸਜਿਦ ਵਿੱਚ ਧਮਾਕਾ, 17 ਲੋਕਾਂ ਦੀ ਮੌਤ, 67 ਤੋਂ ਵੱਧ ਜਖ਼ਮੀ
ਅਮਰੀਕਾ ‘ਚ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਜਾਨਲੇਵਾ ਹਮਲਾ, ਬਾਥਰੂਮ ‘ਚ ਚਾਕੂ ਨਾਲ ਕੀਤੇ ਕਈ ਵਾਰ, 17 ਸੱਟਾਂ ਨਾਲ ਹਸਪਤਾਲ ਦਾਖਲ