ਭਾਰਤੀ-ਅਮਰੀਕੀ ਵਿਅਕਤੀ ਦੀ ਅਮਰੀਕਾ ਵਿੱਚ ਕਾਰ ਦੇ ਨਾਲ ਟੱਕਰ ਤੋਂ ਬਾਅਦ ਮੌਤ
ਤਿੰਨ ਬੱਚਿਆਂ ਦਾ ਪਿਤਾ ਇਨਸੁਲਿਨ ਅਤੇ ਪੋਕਮੋਨ ਕਾਰਡ ਖ਼ਰੀਦਣ ਲਈ ਉੱਥੇ ਇੱਕ ਸਟੋਰ ਵਿੱਚ ਗਿਆ ਸੀ। ਹੁਣ ਪ੍ਰਿਤੇਸ਼ ਪਟੇਲ ਦੇ ਪਰਿਵਾਰ ਨੇ ਮੌਤ ਤੋਂ ਬਾਅਦ ਉਹਨਾਂ ਦੀ ਕਿਡਨੀਆਂ ਡੋਨੇਟ ਕਰਨ ਦਾ ਫੈਸਲਾ ਕੀਤਾ ਹੈ।
ਨਿਊਯਾਰਕ। ਤਿੰਨ ਬੱਚਿਆਂ ਦੇ ਪਿਤਾ ਅਤੇ 39 ਵਰ੍ਹਿਆਂ ਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਕਾਰ ਨਾਲ ਟੱਕਰ ਤੋਂ ਬਾਅਦ ਮੌਤ ਹੋ ਗਈ, ਜੋ ਆਪਣੇ ਛੋਟੇ ਬੱਚੇ ਵਾਸਤੇ ਇੱਕ ਕਨਵੀਨੀਏਂਸ ਸਟੋਰ ਤੋਂ ਇਨਸੁਲਿਨ ਅਤੇ ਪੋਕਮੋਨ ਕਾਰਡ ਖਰੀਦਣ ਲਈ ਘਰੋਂ ਬਾਹਰ ਨਿਕਲੇ ਸਨ। ਦੱਸਿਆ ਜਾਂਦਾ ਹੈ ਕਿ ਅਮਰੀਕਾ ਦੀ ਪੈੱਨਸਿਲਵੇਨੀਆ ਸਟੇਟ ਦੀ ਡੋਫਿਨ ਕਾਉਂਟੀ ਦੇ ਰਹਿਣ ਵਾਲੇ ਪ੍ਰਿਤੇਸ਼ ਪਟੇਲ 27 ਜਨਵਰੀ ਨੂੰ ਉੱਥੇ ਮਸ਼ਰੂਮ ਹਿੱਲ ਰੋਡ ਤੇ ਬਣੇ ਇੱਕ ਕਨਵੀਨੀਏਂਸ ਸਟੋਰ ਤੋਂ ਸਮਾਨ ਲੈ ਕੇ ਬਾਹਰ ਨਿਕਲੇ ਸਨ ਕਿ ਸੜਕ ਤੇ ਇਕ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ।
ਕੁਝ ਦਿਨਾਂ ਤਕ ਮਸ਼ੀਨਾਂ ਦੇ ਰਾਹੀਂ ਇਲਾਜ ਚਲਦਾ ਰਿਹਾ
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਬੁਰੀ ਤਰਾਂ ਫੱਟੜ ਹੋਏ ਪਟੇਲ ਨੂੰ ਇਲਾਜ ਵਾਸਤੇ ‘ਹਰਸ਼ੇ ਮੈਡੀਕਲ ਸੈਂਟਰ’ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿੱਥੇ ਕੁਝ ਦਿਨਾਂ ਤਕ ਮਸ਼ੀਨਾਂ ਦੇ ਰਾਹੀਂ ਉਹਨਾਂ ਦਾ ਇਲਾਜ ਚਲਦਾ ਰਿਹਾ ਪਰ 30 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਪਟੇਲ ਉੱਥੇ ਸੜਕ ਤੇ ਬਣੇ ‘ਕਰੋਸ ਵਾਕ’ ਵਿੱਚ ਨਹੀਂ ਸੀ ਅਤੇ ਸਰਵਿਲਾਂਸ ਫੁਟੇਜ ਰਾਹੀਂ ਪਤਾ ਚੱਲਿਆ ਕਿ ਓਸ ਵੇਲੇ ਸੜਕ ਤੇ ਚੱਲ ਰਹੀਆਂ ਗੱਡੀਆਂ ਹਰੀ ਬੱਤੀ ਹੋਣ ਮਗਰੋਂ ਸੜਕ ਤੇ ਜਾ ਰਹੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਪਤਾ ਨਹੀਂ ਕਿ ਪਟੇਲ ਨੂੰ ਟੱਕਰ ਮਾਰਨ ਵਾਲੀ ਗੱਡੀ ਕਿੰਨੀ ਰਫ਼ਤਾਰ ਵਿੱਚ ਸੀ।
ਟੱਕਰ ਮਾਰਨ ਵਾਲੀ ਗੱਡੀ ਦਾ ਡ੍ਰਾਈਵਰ ਮੌਕੇ ਤੇ ਖੜ ਗਿਆ ਸੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟੇਲ ਨੂੰ ਟੱਕਰ ਮਾਰਨ ਵਾਲੀ ਗੱਡੀ ਦਾ ਡ੍ਰਾਈਵਰ ਮੌਕੇ ਤੇ ਖੜ ਗਿਆ ਸੀ ਅਤੇ ਉਹ ਜਾਂਚ-ਪੜਤਾਲ ਵਿੱਚ ਸਹਿਯੋਗ ਕਰ ਰਿਹਾ ਹੈ।
ਪ੍ਰਿਤੇਸ਼ ਪਟੇਲ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਉਹ ਈ-ਬਾਈਕ ਤੇ ਸਵਾਰ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਿਤੇਸ਼ ਟਾਈਪ-1 ਡਾਇਬਿਟੀਜ਼ ਦੇ ਸ਼ਿਕਾਰ ਅਪਣੇ ਛੋਟੇ ਬੇਟੇ ਵਾਸਤੇ ਇਨਸੁਲਿਨ ਅਤੇ ਪੋਕਮੋਨ ਕਾਰਡ ਖਰੀਦਣ ਲਈ ਨਿਕਲੇ ਸਨ।
ਕਿਡਨੀਆਂ ਡੋਨੇਟ ਕਰਨ ਦਾ ਫੈਸਲਾ
ਹੁਣ ਉਹਨਾਂ ਦੇ ਪਰਿਵਾਰ ਨੇ ਮੌਤ ਤੋਂ ਬਾਅਦ ਉਹਨਾਂ ਦੀ ਕਿਡਨੀਆਂ ਡੋਨੇਟ ਕਰਨ ਦਾ ਫੈਸਲਾ ਕੀਤਾ ਹੈ।
ਦਸਿਆ ਜਾਂਦਾ ਹੈ ਕਿ ਪਟੇਲ ਦੋ ਡੋਫਿਨ ਕਾਊਂਟ ਵਿੱਚ ਆਪਣੇ ਲਈ ਨਵੀਂ ਨੌਕਰੀ ਸ਼ੁਰੂ ਕਰਨ ਵਾਲੇ ਸੀ ਜਿਥੇ ਉਨ੍ਹਾਂ ਨੇ ਹਾਲ ਹੀ ਵਿੱਚ ਅਪਣੇ ਪਰਿਵਾਰ ਨਾਲ ਸ਼ਿਫ਼ਟ ਕੀਤਾ ਸੀ। ਹੁਣ ਤੋਂ ਪਹਿਲਾਂ ਉਹ 10 ਸਾਲ ਤੋਂ ਵੀ ਵੱਧ ਸਮੇਂ ਤਕ ਲੈਂਕਾਸਟਰ ਵਿੱਚ ਰਹੇ ਸਨ।
ਅੰਤਿਮ ਸੰਸਕਾਰ ਵਾਸਤੇ ਪਰਿਵਾਰ ਦੀ ਮਦਦ ਲਈ ‘ਗੋ-ਫੰਡ-ਮੀ ਪੇਜ’
ਹੁਣ ਕਿਉਂਕਿ ਪਟੇਲ ਅਪਣੇ ਪਰਿਵਾਰ ਵਿੱਚ ਕਮਾਉਣ ਵਾਲਾ ਕੱਲਾ ਵਿਅਕਤੀ ਸੀ, ਇਸ ਕਰਕੇ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ‘ਗੋ-ਫੰਡ-ਮੀ ਪੇਜ’ ਬਣਾਇਆ ਗਇਆ ਹੈ।