ਭਾਰਤੀ-ਅਮਰੀਕੀ ਅਪਸਰਾ ਨੂੰ ਹਾਰਵਰਡ ਲਾ ਰੀਵਿਊ ਦਾ ਪ੍ਰੈਜ਼ੀਡੈਂਟ ਚੁਣਿਆ
ਹਾਰਵਰਡ ਲਾ ਸਕੂਲ ਵਿੱਚ ਦੂਜੇ ਸਾਲ ਦੀ ਵਿਦਿਆਰਥੀ ਅਪਸਰਾ ਅਈਅਰ ਹਾਰਵਰਡ ਲਾ ਰੀਵਿਊ ਦੀ 137ਵੀਂ ਪ੍ਰੈਜ਼ੀਡੈਂਟ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕੀ ਮਹਿਲਾ।
ਨਿਊਯਾਰਕ :ਹਾਰਵਰਡ ਲਾ ਰਿਵਿਊ ਵੱਲੋਂ ਅਪਸਰਾ ਅਈਅਰ ਨੂੰ ਅਪਣਾ 137ਵਾਂ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਇਸ 137 ਸਾਲ ਪੁਰਾਣੀ ਮੰਨੀ-ਪ੍ਰਮੰਨੀ ਪਬਲੀਕੇਸ਼ਨ ਦੀ ਸਭ ਤੋਂ ਉੱਚੀ ਪਦਵੀ ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹਨ। ਹਾਰਵਰਡ ਲਾ ਸਕੂਲ ਵਿਚ ਦੂਜੇ ਸਲ ਦੀ ਪੜ੍ਹਾਈ ਕਰਨ ਵਾਲੀ 29 ਸਾਲਾਂ ਦੀ ਅਪਸਰਾ ਉੱਥੇ ਸਾਲ 2018 ਤੋਂ ‘ਆਰਟ ਕਰਾਇਮ ਐਂਡ ਰੀਪੈਟ੍ਰਿਏਸ਼ਨ’ ਨਾਂ ਦੀ ਜਾਂਚ ਪੜਤਾਲ ਦੀ ਪੜ੍ਹਾਈ ਕਰ ਰਹੇ ਹਨ ਅਤੇ ਉਹਨਾਂ ਨੂੰ ਪ੍ਰਿਸ਼ਿਲਾ ਕੋਰੋਨਾਡੋ ਦੀ ਥਾਂ ਤੇ ਚੁਣਿਆ ਗਿਆ ਹੈ।
ਪ੍ਰੈਜ਼ੀਡੈਂਟ ਪਦ ਤੇ ਆਪਣੀ ਨਿਯੁਕਤੀ ਤੋਂ ਬਾਅਦ ਇੱਕ ਬਿਆਨ ਵਿਚ ਅਪਸਰਾ ਅਈਅਰ ਨੇ ਦੱਸਿਆ, ਜਦੋਂ ਤੋਂ ਮੈਂ ਲਾ ਰਿਵਿਊ ਵਿੱਚ ਆਈ ਹਾਂ ਉਦੋਂ ਤੋਂ ਲੈ ਕੇ ਮੈਂ ਹਮੇਸ਼ਾਂ ਤੋਂ ਹੀ ਪ੍ਰਿਸ਼ਿਲਾ ਕੋਰੋਨਾਡੋ ਦੇ ਕੰਮਕਾਜ ਦੇ ਤੌਰ-ਤਰੀਕਿਆਂ, ਕੰਮ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਸਮੁਦਾਇਆਂ ਵੱਲ ਉਨ੍ਹਾਂ ਦੇ ਜੋਸ਼ ਅਤੇ ਸਮਰੱਥਾ ਤੋਂ ਬੜੀ ਪਰੇਰਿਤ ਹਾਂ। ਮੈਨੂੰ ਇਸ ਗੱਲ ਤੇ ਬੜਾ ਫ਼ਖ਼ਰ ਹੈ ਕਿ ਅਸੀਂ ਵਾਲਿਓਂਮ-137 ਵਿਚ ਉਨ੍ਹਾਂ ਦੀ ਸਾਖ਼ ਨੂੰ ਸ਼ੁਮਾਰ ਕਰਨ ਵਿੱਚ ਕਾਮਯਾਬ ਹੋਵਾਂਗੇ ਅਤੇ ਮੈਂ ਅਗਲੇ ਇਕ ਸਾਲ ਦੇ ਦੌਰਾਨ ਇਸ ਬੇਹੱਦ ਅਹਿਮ ਕੰਮਕਾਜ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਣ ਵਾਸਤੇ ਅਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ।


