ਬਿਜਲੀ ਕੱਟ, ਇਲਾਜ ਠੱਪ…ਜੇ ਅਜਿਹਾ ਹੋਇਆ ਤਾਂ 48 ਘੰਟਿਆਂ ਬਾਅਦ ਗਾਜ਼ਾ ਵਿੱਚ ਵਿੱਛਣਗੀਆਂ ਲਾਸ਼ਾਂ
ਹਮਾਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਹਫ਼ਤੇ ਇਜ਼ਰਾਈਲੀ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਗਾਜ਼ਾ ਦੇ ਖ਼ਾਨ ਯੂਨਿਸ ਇਲਾਕੇ 'ਚ ਅਲ-ਅਮਾਲ ਹਸਪਤਾਲ 'ਤੇ ਬੰਬਾਰੀ ਕੀਤੀ ਸੀ, ਜਿਸ 'ਚ 500 ਤੋਂ ਵੱਧ ਲੋਕ ਮਾਰੇ ਗਏ ਸਨ ਜਦਕਿ 250 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸ ਜੰਗ ਨੂੰ 18 ਦਿਨ ਹੋ ਗਏ ਹਨ। ਇਨ੍ਹਾਂ 18 ਦਿਨਾਂ ਵਿੱਚ ਹੀ ਦੁਨੀਆ ਦੇ ਇੱਕ ਹਿੱਸੇ ਦੀ ਹੋਂਦ ਖ਼ਤਮ ਹੋਣ ਦੀ ਕਗਾਰ 'ਤੇ ਆ ਗਈ ਹੈ। ਇਸ ਹਿੱਸੇ ਦਾ ਨਾਂ ਗਾਜ਼ਾ ਹੈ, ਜੋ ਹਰ ਰੋਜ਼ ਮਰ ਰਿਹਾ ਹੈ।
Image Credit source: tv9 Hindi
ਇਜ਼ਰਾਈਲ-ਹਮਾਸ ਜੰਗ ਨੂੰ ਅੱਜ 18 ਦਿਨ ਬੀਤ ਚੁੱਕੇ ਹਨ। ਇਨ੍ਹਾਂ 18 ਦਿਨਾਂ ਵਿੱਚ ਹੀ ਦੁਨੀਆ ਦੇ ਇੱਕ ਹਿੱਸੇ ਦੀ ਹੋਂਦ ਖ਼ਤਮ ਹੋਣ ਦੀ ਕਗਾਰ ‘ਤੇ ਆ ਗਈ ਹੈ। ਇਸ ਹਿੱਸੇ ਦਾ ਨਾਂ ਗਾਜ਼ਾ ਹੈ, ਜੋ ਹਰ ਰੋਜ਼ ਮਰ ਰਿਹਾ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਗਾਜ਼ਾ ਦੇ ਹਸਪਤਾਲਾਂ ‘ਚ ਸਿਰਫ 48 ਘੰਟੇ ਦਾ ਈਂਧਨ ਬਚਿਆ ਹੈ। 48 ਘੰਟਿਆਂ ਬਾਅਦ ਗਾਜ਼ਾ ਦੇ ਹਸਪਤਾਲਾਂ ਵਿੱਚ ਜਨਰੇਟਰ ਬੰਦ ਹੋ ਜਾਣਗੇ। ਇਸ ਦਾ ਮਤਲਬ ਹੋਵੇਗਾ ਕਿ ਨਾ ਬਿਜਲੀ ਹੋਵੇਗੀ ਅਤੇ ਨਾ ਹੀ ਕੋਈ ਇਲਾਜ ਹੋਵੇਗਾ।
ਗਾਜ਼ਾ ‘ਤੇ ਇਜ਼ਰਾਇਲੀ ਫੌਜ ਦੇ ਚੱਲ ਰਹੇ ਹਵਾਈ ਹਮਲੇ ‘ਚ ਜ਼ਿਆਦਾਤਰ ਹਸਪਤਾਲ ਤਬਾਹ ਹੋ ਗਏ ਹਨ। ਹਮਾਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੰਗਲਵਾਰ ਨੂੰ ਇਜ਼ਰਾਇਲੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਗਾਜ਼ਾ ਦੇ ਖਾਨ ਯੂਨਿਸ ਇਲਾਕੇ ‘ਚ ਅਲ-ਅਮਾਲ ਹਸਪਤਾਲ ‘ਤੇ ਬੰਬਾਰੀ ਕੀਤੀ, ਜਿਸ ‘ਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 250 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜੇਕਰ ਇਨ੍ਹਾਂ ਸਾਰੇ ਜ਼ਖਮੀ ਅਤੇ ਮਾਸੂਮ ਬੱਚਿਆਂ ਦਾ ਇਲਾਜ ਨਾ ਹੋਇਆ ਤਾਂ ਉਹ ਜਲਦੀ ਹੀ ਦਮ ਤੋੜ ਜਾਣਗੇ।


