AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੀ ਮੁਸਲਿਮ ਦੇਸ਼ ਕਰਨਗੇ ਇਜ਼ਰਾਈਲ ਨਾਲ ਸਿੱਧਾ ਮੁਕਾਬਲਾ ? ਜਾਣੋ ਈਰਾਨ ਦੀ ਗੁਪਤ ਮੀਟਿੰਗ ‘ਚ ਕੀ ਹੋਇਆ

ਹਮਾਸ ਨੂੰ ਖਤਮ ਕਰਨ ਲਈ ਇਜ਼ਰਾਈਲ ਵੱਲੋਂ ਗਾਜ਼ਾ 'ਤੇ ਤਬਾਹੀ ਮਚਾਏ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਗਾਜ਼ਾ 'ਤੇ 23 ਹਜ਼ਾਰ ਤੋਂ ਵੱਧ ਬੰਬ ਸੁੱਟ ਕੇ, ਇਜ਼ਰਾਈਲੀ ਫੌਜ ਹੁਣ ਤੱਕ ਹਮਾਸ ਦੇ ਇੱਕ ਚੌਥਾਈ ਲੜਾਕਿਆਂ ਨੂੰ ਖ਼ਤਮ ਕਰਨ ਵਿੱਚ ਕਾਮਯਾਬ ਰਹੀ ਹੈ। ਇਸ ਜੰਗ ਵਿੱਚ ਹਮਾਸ ਦੇ ਲੜਾਕਿਆਂ ਨਾਲੋਂ ਵੱਧ ਫਲਸਤੀਨੀ ਬੱਚੇ ਮਾਰੇ ਗਏ ਹਨ।

ਕੀ ਮੁਸਲਿਮ ਦੇਸ਼ ਕਰਨਗੇ ਇਜ਼ਰਾਈਲ ਨਾਲ ਸਿੱਧਾ ਮੁਕਾਬਲਾ ? ਜਾਣੋ ਈਰਾਨ ਦੀ ਗੁਪਤ ਮੀਟਿੰਗ 'ਚ ਕੀ ਹੋਇਆ
ਆਖਿਰ ਅੰਡਰਗਰਾਊਂਡ ਕਿਉਂ ਹਨ ਖਮੇਨੀ, ਯੁੱਧ ਦੀ ਤਿਆਰੀ ਜਾਂ ਜਾਨ ਗੁਆਉਣ ਦਾ ਡਰ? ਅਮਰੀਕਾ-ਇਜ਼ਰਾਈਲ ਦੀ ਕੀ ਯੋਜਨਾ?
tv9-punjabi
| Updated On: 12 Nov 2023 18:51 PM IST
Share

ਇੱਕ ਪਾਸੇ ਅਮਰੀਕਾ (America) ਆਪਣੇ ਹਥਿਆਰ ਤਿਆਰ ਕਰ ਰਿਹਾ ਹੈ, ਦੂਜੇ ਪਾਸੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ‘ਚ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਅਤੇ ਅਰਬ ਲੀਗ ਦੀ ਸਾਂਝੀ ਬੈਠਕ ਹੋਈ ਹੈ। ਹਾਲਾਂਕਿ ਇਸ ਬੈਠਕ ਦੌਰਾਨ ਈਰਾਨ ਅਤੇ ਸਾਊਦੀ ਅਰਬ ਨੇ ਵੱਖ-ਵੱਖ ਗੱਲਾਂ ਕਹੀਆਂ ਹਨ। ਸਾਊਦੀ ਅਰਬ ਨੇ ਜਿੱਥੇ ਇਜ਼ਰਾਈਲ ਨੂੰ ਤੁਰੰਤ ਹਮਲਾ ਰੋਕਣ ਲਈ ਕਿਹਾ ਹੈ, ਉੱਥੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਇਸ ਨੂੰ ਇਜ਼ਰਾਈਲ ਵਿਰੁੱਧ ਕਾਰਵਾਈ ਕਰਨ ਦਾ ਸਮਾਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਗੱਲਬਾਤ ਦਾ ਨਹੀਂ, ਕਾਰਵਾਈ ਦਾ ਸਮਾਂ ਹੈ।

ਈਰਾਨ (Iran) ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖੁਮੇਨੀ ਨੇ ਗੁਪਤ ਮੀਟਿੰਗ ਕੀਤੀ ਹੈ। ਇਸ ਬੈਠਕ ‘ਚ ਲੇਬਨਾਨ, ਇਰਾਕ, ਸੀਰੀਆ, ਯਮਨ, ਫਲਸਤੀਨ ਅਤੇ ਹਿਜ਼ਬੁੱਲਾ ਦੀ ਕਾਰਜਕਾਰੀ ਪ੍ਰੀਸ਼ਦ ਦੇ ਪ੍ਰਤੀਨਿਧੀ ਸ਼ਾਮਲ ਸਨ। ਇਸ ਗੁਪਤ ਮੀਟਿੰਗ ਵਿੱਚ ਸਿਰਫ਼ ਗਾਜ਼ਾ ਜੰਗ ਬਾਰੇ ਹੀ ਚਰਚਾ ਹੋਈ। ਮੀਟਿੰਗ ਵਿੱਚ ਇਜ਼ਰਾਈਲ ਨਾਲ ਸਿੱਧੀ ਜੰਗ ਨਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਗੁਪਤ ਬੈਠਕ ‘ਚ ਈਰਾਨ ਦੇ ਸੁਪਰੀਮ ਲੀਡਰ ਅਤੇ ਸਭ ਤੋਂ ਵੱਡੇ ਮੌਲਾਨਾ ਅਯਾਤੁੱਲਾ ਖੁਮੇਨੀ ਨੇ ਹਮਾਸ ਸਮਰਥਕਾਂ ਨੂੰ ਕਿਹਾ ਕਿ ਗਾਜ਼ਾ ‘ਚ ਨੁਕਸਾਨ ਦੇ ਬਾਵਜੂਦ ਸਥਿਤੀ ਫਲਸਤੀਨੀਆਂ ਦੇ ਪੱਖ ‘ਚ ਹੈ।

‘ਇਜ਼ਰਾਈਲ ਆਪਣੀ ਭਰੋਸੇਯੋਗਤਾ ਗੁਆ ਰਿਹਾ ਹੈ’

ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਫਲਸਤੀਨ ਮੁਹਿੰਮ ਨੂੰ ਹੋਰ ਮਜ਼ਬੂਤ ​​ਕਰੇਗੀ। ਇਜ਼ਰਾਈਲ ਆਪਣੀਆਂ ਕਾਰਵਾਈਆਂ ਕਾਰਨ ਆਪਣੀ ਭਰੋਸੇਯੋਗਤਾ ਗੁਆ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰਾ ਇਜ਼ਰਾਈਲ ਦਾ ਜ਼ਿਆਦਾ ਸਮੇਂ ਤੱਕ ਸਮਰਥਨ ਨਹੀਂ ਕਰੇਗਾ। ਸਿੱਧੇ ਲੜਾਈ ਵਿੱਚ ਜਾਣ ਦੀ ਬਜਾਏ, ਆਪਣੀ ਰਣਨੀਤੀ ਨਾਲ ਅੱਗੇ ਵਧੋ। ਗਾਜ਼ਾ ਦੀਆਂ ਖ਼ਬਰਾਂ ਨੂੰ ਵੱਧ ਤੋਂ ਵੱਧ ਪ੍ਰਮੁੱਖਤਾ ਦਿਓ। ਦੁਨੀਆ ਦਾ ਧਿਆਨ ਗਾਜ਼ਾ ਦੀਆਂ ਘਟਨਾਵਾਂ ਤੋਂ ਦੂਰ ਰੱਖਣ ਲਈ ਸਾਨੂੰ ਪ੍ਰਚਾਰ ਕਰਦੇ ਰਹਿਣਾ ਹੋਵੇਗਾ।

ਇਜ਼ਰਾਈਲ ‘ਤੇ ਦਬਾਅ ਵਧ ਰਿਹਾ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਦੇ ਇੱਕ ਸਹਿਯੋਗੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਜ਼ਰਾਈਲ ਤੁਰੰਤ ਬੱਚਿਆਂ ਅਤੇ ਔਰਤਾਂ ਦੀ ਹੱਤਿਆ ਬੰਦ ਕਰੇ। ਹਾਲਾਂਕਿ ਬੈਂਜਾਮਿਨ ਨੇਤਨਯਾਹੂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।

‘ਹਮਾਸ ਨਾਗਰਿਕਾਂ ਦੇ ਨੁਕਸਾਨ ਲਈ ਜ਼ਿੰਮੇਵਾਰ’

ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਹਮਾਸ ਦੀ ਹੈ। ਇਜ਼ਰਾਈਲ ਇਸ ਲਈ ਜ਼ਿੰਮੇਵਾਰ ਨਹੀਂ ਹੈ। ਉਹ ਮਜ਼ਬੂਰੀ ਵਿੱਚ ਜੰਗ ਵਿੱਚ ਸ਼ਾਮਲ ਹੋਏ ਹਨ। ਅੱਤਵਾਦੀ ਸੰਗਠਨ ਨੇ ਪਹਿਲਾਂ ਹਮਲਾ ਕੀਤਾ ਹੈ। ਉਹ ਕੱਲ੍ਹ ਪੈਰਿਸ-ਨਿਊਯਾਰਕ ਜਾਂ ਹੋਰ ਕਿਤੇ ਵੀ ਅਪਰਾਧ ਕਰ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਹੈ। ਇਸ ਦੌਰਾਨ ਬੈਂਜਾਮਿਨ ਨੇਤਨਯਾਹੂ ਨੇ ਜੰਗ ਵਿੱਚ ਸ਼ਾਮਲ ਇਜ਼ਰਾਈਲੀ ਸੈਨਿਕਾਂ ਨਾਲ ਮੁਲਾਕਾਤ ਕੀਤੀ ਹੈ। ਯੁੱਧ ਖੇਤਰ ‘ਚ ਜਾ ਕੇ ਜਵਾਨਾਂ ਨੂੰ ਮਿਲਣ ਦੀ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਬਿਊਰੋ ਰਿਪੋਰਟ, TV9

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...