ਗੁਰਪਤਵੰਤ ਪੰਨੂ ਨੇ ਪੀਐੱਮ ਮੋਦੀ ਖਿਲਾਫ ਕਰਵਾ ਰੱਖਿਆ ਕੇਸ, ਆਓ ਜਾਣਦੇ ਹਾਂ ਉਸਦੀ ਪੂਰੀ ਕਹਾਣੀ

Updated On: 

29 Aug 2023 13:29 PM

ਅਮਰੀਕਾ ਵਿੱਚ ਬੈਠਕੇ SFJ ਮੁਖੀ ਦੇ ਸੰਸਥਾਪਕਾਂ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਗੁਰਪੰਤ ਪੰਨੂ ਲਗਾਤਾਰ ਪੰਜਾਬ ਅਤੇ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕੇਂਦਰ ਸਰਕਾਰ ਨੇ 2019 'ਚ SFJ ਤੇ ਪ੍ਰਤੀਬੰਧ ਲਗਾ ਕੇ 2020 ਵਿੱਚ ਪੰਨੂ ਅੱਤਵਾਦੀ ਐਲਾਨ ਦਿੱਤਾ ਸੀ।

ਗੁਰਪਤਵੰਤ ਪੰਨੂ ਨੇ ਪੀਐੱਮ ਮੋਦੀ ਖਿਲਾਫ ਕਰਵਾ ਰੱਖਿਆ ਕੇਸ, ਆਓ ਜਾਣਦੇ ਹਾਂ ਉਸਦੀ ਪੂਰੀ ਕਹਾਣੀ
Follow Us On

World News: ਗੁਰਪਤਵੰਤ ਪੰਨੂ ਭਾਰਤ ਨੂੰ ਅਸਥਿਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਦੇ ਪੰਜਾਬ ਤੇ ਕਦੇ ਹਰਿਆਣਾ ਵਿੱਚ ਉਸਦੇ ਬਹਿਕਾਵੇ ਤੇ ਖਾਲਿਸਤਾਨੀ ਨਾਅਰੇ (Khalistani slogans) ਲਿਖੇ ਜਾ ਰਹੇ ਹਨ। ਉਹ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਖਾਲਿਸਤਾਨ ਨੂੰ ਲੈ ਕੇ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਤਾਂ ਉਸਨੇ ਹੱਦ ਹੀ ਕਰ ਦਿੱਤੀ ਦਿੱਲੀ ਤੇ ਮੈਟਰੋ ਸਟੇਸ਼ਨ ਤੇ ਖਾਲਿਸਤਾਨੀ ਨਾਅਰੇ ਲਿਖਾਵੇ ਦਿੱਤੇ।

ਉੱਧਰ ਦਿੱਲੀ ਵਿੱਚ ਜੀ-ਸੰਮੇਲਨ ਵੀ ਥੋੜ੍ਹਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਜੇਕਰ ਕੋਈ ਖਾਲਿਸਤਾਨੀ ਨਾਅਰੇ ਲਿਖਵਾ ਰਿਹਾ ਹੈ ਤਾਂ ਉਹ ਸਰਕਾਰ ਲਈ ਚੁਣੌਤੀ ਹੈ। ਦਿੱਲੀ ਵਿੱਚ ਕੇਂਦਰ ਸਰਕਾਰ (Central Govt) ਨੇ ਸੁਰੱਖਿਆ ਦੇ ਕੜੇ ਇੰਤਜਾਮ ਦਿੱਤੇ ਹਨ। ਪੰਨੂੰ ਨੇ ਸਿੱਧਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਨਿਸ਼ਾਨੇ ਤੇ ਹੈ। ਸਿੱਖ ਫਾਰ ਜਸਟਿਸ ਦੀ ਸਥਾਪਨਾ 2007 ਦੇ ਦੌਰਾਨ ਅਮਰੀਕਾ ਵਿੱਚ ਕੀਤੀ ਗਈ ਸੀ।

ਇਹ ਸੰਸਥਾ ਵੱਖਰੇ ਰਾਜ ਭਾਵ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ । ਗੁਰਪਤਵੰਤ ਸਿੰਘ ਪੰਨੂ SFJ ਨਾਲ ਜੁੜਿਆ ਹੋਇਆ ਹੈ। ਉਸਨੂੰ SFJ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। SFJ ਆਪਣੀ ਖਾਲਿਸਤਾਨੀ ਮੁਹਿੰਮ ਤਹਿਤ ਪੰਜਾਬ (Punjab) ਨੂੰ ਭਾਰਤੀ ਰਾਜ ਤੋਂ ਆਜਾਦ ਕਰਵਾਉਣ ਦੀ ਗੱਲ ਕਰਦਾ ਹੈ।

SFJ ਨੇ 2018 ਕਰਵਾਈ ਸੀ ਪਹਿਲੀ ਰਾਏਸ਼ੁਮਾਰੀ

SFJ ਨੇ ਆਪਣੇ ਅਗਸਤ 2018 ਦੇ ਲੰਡਨ ਐਲਾਨਨਾਮੇ ਵਿੱਚ ਭਾਰਤ ਤੋਂ ਵੱਖ ਹੋਣ ਅਤੇ ਪੰਜਾਬ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮੁੜ ਸਥਾਪਿਤ ਕਰਨ ਦੇ ਸਵਾਲ ‘ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿੱਚ ਪਹਿਲੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ।SFJ ਨੇ ਨਵੰਬਰ 2020 ਵਿੱਚ ਜਨਮਤ ਸੰਗ੍ਰਹਿ ਲਈ ਵੋਟਿੰਗ ਦੀ ਗੱਲ ਕੀਤੀ ਸੀ। ਇਸ ਨੂੰ ਪੰਜਾਬ ਦੇ ਨਾਲ-ਨਾਲ ਉੱਤਰੀ ਅਮਰੀਕਾ (America) , ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਕੀਨੀਆ ਅਤੇ ਮੱਧ-ਪੂਰਬੀ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿੱਚ ਵੀ ਆਯੋਜਿਤ ਕਰਨ ਦੀ ਯੋਜਨਾ ਸੀ।

2020 ‘ਚ ਬਣਾਈ ਰੈਫਰਡੈਂਮ ਨਾਂਅ ਦੀ ਵੈੱਬਸਾਈਟ

‘ਰੈਫਰੈਂਡਮ 2020’ ਨਾਂ ਨਾਲ ਇਕ ਵੈੱਬਸਾਈਟ ਬਣਾਈ ਗਈ ਸੀ। ਇਸ ਵਿੱਚ ਲਿਖਿਆ ਹੈ – ਇੱਕ ਵਾਰ ਜਦੋਂ ਭਾਰਤ ਤੋਂ ਆਜ਼ਾਦੀ ਬਾਰੇ ਪੰਜਾਬੀ ਲੋਕਾਂ ਵਿੱਚ ਸਹਿਮਤੀ ਬਣ ਜਾਂਦੀ ਹੈ, ਤਾਂ ਅਸੀਂ ਪੰਜਾਬ ਨੂੰ ਇੱਕ ਦੇਸ਼ ਵਜੋਂ ਸਥਾਪਤ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਤੱਕ ਪਹੁੰਚ ਕਰਾਂਗੇ।2018 ਵਿੱਚ, ਪਾਕਿਸਤਾਨ ਨੇ SFJ ਨੂੰ ਵੋਟਰ ਰਜਿਸਟ੍ਰੇਸ਼ਨ ਅਤੇ ਸਿੱਖਾਂ ਤੱਕ ਪਹੁੰਚ ਦੀ ਸਹੂਲਤ ਲਈ ਲਾਹੌਰ ਵਿੱਚ ‘ਰੈਫਰੈਂਡਮ 2020’ ਲਈ ਇੱਕ ਦਫਤਰ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ।

SFJ ਨੂੰ ਪਾਕਿਸਤਾਨ ਦਾ ਸਮਰਥਨ

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ SFJ ਅਤੇ ‘ਰੈਫਰੈਂਡਮ 2020’ ਨੂੰ ਪਾਕਿਸਤਾਨ ਦਾ ਸਮਰਥਨ ਹੈ। ਖੁਫੀਆ ਅਧਿਕਾਰੀਆਂ ਮੁਤਾਬਕ SFJ ਦੀਆਂ ਵੈੱਬਸਾਈਟਾਂ ਕਰਾਚੀ ਸਥਿਤ ਵੈੱਬਸਾਈਟ ਨਾਲ ਆਪਣਾ ਡੋਮੇਨ ਸਾਂਝਾ ਕਰਦੀਆਂ ਹਨ। ਪੰਨੂ ਨੇ ਖੁਦ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਇਮਰਾਨ ਖਾਨ ਨੂੰ ‘ਰੈਫਰੈਂਡਮ 2020’ ਦਾ ਸਮਰਥਨ ਕਰਨ ਲਈ ਕਿਹਾ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੋ ਕੰਮ 1984 ਵਿੱਚ ਨਹੀਂ ਹੋ ਸਕਿਆ, ਉਹ ਕੰਮ ਹੁਣ ਹੋ ਜਾਣ।

ਕੱਟੜਪੰਥੀਆਂ ਦਾ ਸਮਰਥਨ ਕਰਦਾ ਹੈ ਪੰਨੂ

ਪੰਨੂ ਯੂਕੇ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਰਮਜੀਤ ਸਿੰਘ ਪੰਮਾ, ਕੈਨੇਡਾ ਸਥਿਤ ਕੇਟੀਐਫ ਦੇ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮਲਕੀਤ ਸਿੰਘ ਫੌਜੀ ਦੇ ਸੰਪਰਕ ਵਿੱਚ ਦੱਸਿਆ ਜਾਂਦਾ ਹੈ। 2019 ਵਿੱਚ, ਕੇਂਦਰ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ SFJ ‘ਤੇ ਪਾਬੰਦੀ ਲਗਾ ਦਿੱਤੀ ਸੀ।ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਵਿਦੇਸ਼ੀ ਧਰਤੀ ‘ਤੇ ਸੁਰੱਖਿਅਤ ਟਿਕਾਣਿਆਂ ਤੋਂ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਦੁਸ਼ਮਣ ਦੇਸ਼ਾਂ ਦਾ ਸਮਰਥਨ ਵੀ ਮਿਲ ਰਿਹਾ ਹੈ।

ਨੌਜਵਾਨਾਂ ਨੂੰ ਹਥਿਆਰ ਲਈ ਉਕਸਾਉਂਦਾ ਹੈ ਪੰਨੂ

ਸਾਲ 2020 ਵਿੱਚ, ਪੰਨੂ ‘ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ, ਸਰਕਾਰ ਨੇ SFJ ਨਾਲ ਜੁੜੇ 40 ਤੋਂ ਵੱਧ ਵੈਬਪੇਜਾਂ ਅਤੇ YouTube ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

ਮਨਮੋਹਨ ਸਿੰਘ ਨੂੰ ਸੰਮਨ ਕਰਵਾਏ ਸਨ ਜਾਰੀ

ਪੰਨੂ ਸਿੱਖ ਫਾਰ ਜਸਟਿਸ ਰਾਹੀਂ ਕਈ ਭਾਰਤੀ ਆਗੂਆਂ ਵਿਰੁੱਧ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਚੁੱਕੇ ਹਨ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਆਗੂ ਭਾਰਤ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਹੋਏ ਹਨ। SFJ ਨੇ ਕਾਂਗਰਸ ਨੇਤਾਵਾਂ ਕਮਲਨਾਥ, ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਮੁਕੱਦਮਾ ਚਲਾਉਣ ਲਈ ਅਮਰੀਕੀ ਅਦਾਲਤਾਂ ਨੂੰ ਪਟੀਸ਼ਨ ਦਿੱਤੀ ਹੈ। ਸਤੰਬਰ 2013 ‘ਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕਾ ਦੌਰੇ ‘ਤੇ ਗਏ ਸਨ।

ਇਸ ਦੌਰਾਨ ਵਾਸ਼ਿੰਗਟਨ ਦੀ ਸੰਘੀ ਅਦਾਲਤ ਨੇ SFJ ਦੀ ਪਟੀਸ਼ਨ ‘ਤੇ ਮਨਮੋਹਨ ਸਿੰਘ ਵਿਰੁੱਧ ਸੰਮਨ ਜਾਰੀ ਕੀਤੇ ਸਨ। 2016 ਵਿੱਚ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ SFJ ਵੱਲੋਂ ਦਾਇਰ ਇੱਕ ਕੇਸ ਤੋਂ ਬਾਅਦ ਆਪਣਾ ਕੈਨੇਡਾ ਦੌਰਾ ਰੱਦ ਕਰਨਾ ਪਿਆ ਸੀ। ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਭਿਨੇਤਾ ਅਮਿਤਾਭ ਬੱਚਨ ਖਿਲਾਫ ਵੀ ਕੇਸ ਦਰਜ ਕਰਵਾਇਆ ਹੈ।

ਭਾਰਤ ‘ਚ ਦਰਜਨ ਦੇ ਕਰੀਬ ਕੇਸ ਦਰਜ ਹਨ

SFJ ਅਤੇ ਪੰਨੂ ਖਿਲਾਫ ਭਾਰਤ ਵਿਚ ਦਰਜਨ ਦੇ ਕਰੀਬ ਕੇਸ ਦਰਜ ਹਨ। ਪੰਜਾਬ ਵਿੱਚ ਵੀ ਦੇਸ਼ ਧ੍ਰੋਹ ਦੇ ਤਿੰਨ ਕੇਸ ਦਰਜ ਹਨ। ਪੰਜਾਬ ਪੁਲਿਸ ਦੁਆਰਾ ਤਿਆਰ ਕੀਤੇ ਗਏ ਡੋਜ਼ੀਅਰ ਵਿੱਚ SFJ ਦੁਆਰਾ ਸੋਸ਼ਲ ਮੀਡੀਆ ‘ਤੇ ਸਾਲਾਂ ਦੌਰਾਨ ਵੱਖ-ਵੱਖ ਵੱਖਵਾਦੀ ਪੋਸਟਾਂ ਦੀ ਸੂਚੀ ਦਿੱਤੀ ਗਈ ਹੈ। ਇਨ੍ਹਾਂ ਪੋਸਟਾਂ ਵਿੱਚ SFJ ਨੇ ਪੁਲਵਾਮਾ ਹਮਲੇ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਸ਼ਮੀਰੀ ਵੱਖਵਾਦੀਆਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਜਨਵਰੀ 2021 ਵਿੱਚ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ NIA ਨੇ ਕਿਸਾਨ ਅੰਦੋਲਨ ਦੇ ਵਿਚਕਾਰ ਪੰਨੂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ।

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਅੱਤਵਾਦੀ

ਇਸ ਤੋਂ ਇਲਾਵਾ ਫੰਡਾਂ ਦੇ ਸਰੋਤਾਂ ਸਬੰਧੀ ਕਈ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਪੰਨੂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਪੰਜਾਬੀ ਭਾਸ਼ਾ ਵਿੱਚ ਆਡੀਓ ਅਤੇ ਵੀਡੀਓ ਸੰਦੇਸ਼ ਜਾਰੀ ਕਰਦਾ ਹੈ। ਇਸ ਦੇ ਨਾਲ ਹੀ ਸਰਕਾਰੀ ਇਮਾਰਤਾਂ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸਿੱਖ ਫਾਰ ਜਸਟਿਸ ਦਾ ਨਾਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਵੀ ਸਾਹਮਣੇ ਆਇਆ ਸੀ। ਐਨਆਈਏ ਨੇ ਦਸੰਬਰ 2020 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਇਸ ਸੰਗਠਨ ਨਾਲ ਕਿਸਾਨ ਅੰਦੋਲਨ ਨਾਲ ਜੁੜੇ ਨੇਤਾਵਾਂ ਦੇ ਸਬੰਧਾਂ ਦਾ ਖੁਲਾਸਾ ਹੋਇਆ ਸੀ।

ਮੁਸਲਮਾਨਾਂ ਨੂੰ ਵੀ ਇੱਕਠੇ ਹੋਣ ਦੀ ਕੀਤੀ ਅਪੀਲ

ਇਸ ਤੋਂ ਪਹਿਲਾਂ 15 ਅਗਸਤ ਨੂੰ ਅੱਤਵਾਦੀ ਪੰਨੂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਨੂੰ ਨੇ ਖਾਲਿਸਤਾਨ ਦਾ ਨਾਂ ਲੈ ਕੇ ਸਿੱਖਾਂ ਨੂੰ ਦਿੱਲੀ ਆਉਣ ਲਈ ਕਿਹਾ। ਪੰਨੂ ਵੱਲੋਂ ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਨੂੰ ਵੀ ਦਿੱਲੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਸੀ।

ਸ਼ਿਵਸੈਨਾ ਨਾਲ ਹੋਈ ਸੀ ਝੜਪ

29 ਅਪ੍ਰੈਲ 2022 ਨੂੰ ਪਟਿਆਲਾ ਵਿੱਚ ਖਾਲਿਸਤਾਨੀ ਸਮਰਥਕਾਂ ਅਤੇ ਸ਼ਿਵ ਸੈਨਾ ਵਿਚਕਾਰ ਝੜਪ ਹੋਈ ਸੀ। ਇਸ ‘ਚ 3 ਲੋਕ ਜ਼ਖਮੀ ਹੋ ਗਏ। ਇਹ ਝੜਪ ਖਾਲਿਸਤਾਨੀ ਅੱਤਵਾਦੀ ਅਤੇ SFJ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾਲਿਸਤਾਨ ਸਥਾਪਨਾ ਦਿਵਸ ਮਨਾਉਣ ਦੇ ਐਲਾਨ ਤੋਂ ਬਾਅਦ ਹੋਈ ਅਤੇ ਸ਼ਿਵ ਸੈਨਾ ਨੇ ਇਸ ਦਾ ਵਿਰੋਧ ਕੀਤਾ। 8 ਮਈ 2022 ਨੂੰ, ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਵਿਧਾਨ ਸਭਾ ਦੇ ਮੁੱਖ ਗੇਟ ਅਤੇ ਚਾਰਦੀਵਾਰੀ ‘ਤੇ ਖਾਲਿਸਤਾਨੀ ਝੰਡੇ ਅਤੇ ਪੋਸਟਰ ਲਗਾਏ ਗਏ ਸਨ। ਇਸ ਘਟਨਾ ਪਿੱਛੇ ਖਾਲਿਸਤਾਨੀ ਧੜਾ ਸਿੱਖ ਫਾਰ ਜਸਟਿਸ ਸਾਹਮਣੇ ਆਇਆ ਹੈ।

Related Stories
ਗੁਰਪਤਵੰਤ ਪੰਨੂ ਮਾਮਲੇ ‘ਚ ਨਿਖਿਲ ਗੁਪਤਾ ਦੀ ਹੋਵੇਗੀ ਹਵਾਲਗੀ? ਭਾਰਤ-ਅਮਰੀਕਾ ਸਬੰਧਾਂ ‘ਤੇ ਪਵੇਗਾ ਅਸਰ!
ਵੱਖਵਾਦੀ ਤਾਕਤਾਂ ਨੂੰ ਥਾਂ ਨਹੀਂ ਮਿਲਣੀ ਚਾਹੀਦੀ… ਅਮਰੀਕਾ ‘ਚ ਹਿੰਦੂ ਮੰਦਰ ਦੀ ਕੰਧ ‘ਤੇ ਲੱਗੇ ਭਾਰਤ ਵਿਰੋਧੀ ਨਾਅਰੇ ‘ਤੇ ਵਿਦੇਸ਼ ਮੰਤਰੀ ਬੋਲੇ
ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ‘ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ‘ਚ ਢਿੱਲ ?
Lakhbir Singh Rode : ਕੌਣ ਸੀ ਪਾਕਿਸਤਾਨ ‘ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?
ਭਾਰਤੀ ਦੇ ਖਿਲਾਫ਼ ਕੇਸ ਚਿੰਤਾ ਦੀ ਗੱਲ….ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪਾਂ ‘ਤੇ ਭਾਰਤ
ਵਰਲਡ ਕੱਪ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਸਟੇਡੀਅਮ ਦੀ ਸੁਰੱਖਿਆ ‘ਚ ਹੋਈ ਵੱਡੀ ਢਿੱਲ, ਅੱਤਵਾਦੀ ਪੰਨੂ ਨਾਲ ਜੋੜਿਆ ਜਾ ਰਿਹਾ ਮਾਮਲਾ