ਆਟੇ ਦੀਆਂ ਉਚਿੱਆਂ ਕੀਮਤਾਂ ਨੂੰ ਲੈ ਕੇ ਸੜਕਾਂ ‘ਤੇ ਉਤਰੇ ਪੀਓਕੇ ਦੇ ਬਾਸ਼ਿੰਦੇ

Published: 

22 Jan 2023 15:00 PM

ਪਾਕਿਸਤਾਨ ਦੇ ਸਿੰਧ ਦੇ ਮੀਰਪੁਰ ਖ਼ਾਸ ਇਲਾਕੇ ਵਿੱਚ ਆਟੇ ਦੀ ਥੈਲੀ ਖਰੀਦਣ ਵਾਸਤੇ ਮਾਰੋਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਲਾਇਨਾਂ ਵਿੱਚ ਲੱਗੇ ਲੋਕਾਂ ਵਿੱਚ ਭਗਦੜ ਮੱਚ ਗਈ ਸੀ, ਜਿਸ ਵਿੱਚ 35 ਵਰ੍ਹਿਆਂ ਦੇ ਇੱਕ ਬੰਦੇ ਦੀ ਮੌਤ ਹੋ ਗਈ ਸੀ

ਆਟੇ ਦੀਆਂ ਉਚਿੱਆਂ ਕੀਮਤਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਪੀਓਕੇ ਦੇ ਬਾਸ਼ਿੰਦੇ
Follow Us On

ਪਾਕਿਸਤਾਨ ਦੇ ਅਵੈਧ ਕਬਜੇ ਵਾਲੇ ਪਾਕਿਸਤਾਨ ਆਕੂਪਾਇਡ ਕਸ਼ਮੀਰ- (ਪੀਓਕੇ) ਵਾਸਿਆਂ ਵੱਲੋਂ ਆਟੇ ਦੀਆਂ ਬੇਹੱਦ ਉਚਿੱਆਂ ਕੀਮਤਾਂ ਤੋਂ ਤੰਗ ਆ ਕੇ ੳੱਥੇ ਜ਼ਬਰਦਸਤ ਪਰਦਰਸ਼ਨ ਕੀਤੇ ਜਾ ਰਹੇ ਹਨ। ਟ੍ਰੇਡ ਏਸੋਸਿਏਸ਼ਨਾਂ ਅਤੇ ਹੋਰ ਕਾਰੋਬਾਰੀ ਸਮੂਹਾਂ ਵੱਲੋਂ ਪਾਕਿਸਤਾਨ ਸਰਕਾਰ ਨੂੰ ਚੇਤਾਦਿਆਂ ਕਿਹਾ ਗਿਆ ਹੈ ਕਿ ਜੇਕਰ ਆਟੇ ਦੀਆਂ ਕੀਮਤਾਂ ਥੱਲੇ ਨਹੀਂ ਆਂਇਆਂ ਤਾਂ ਵੱਡਾ ਪਰਦਰਸ਼ਨ ਕੀਤਾ ਜਾਵੇਗਾ। ਆਟੇ ਨੂੰ ਲੈ ਕੇ ਡੀਲਰਾਂ ਨੇ ਸਰਕਾਰ ਦੀ ਓਹ ਯੋਜਨਾਂ ਨੂੰ ਖਾਰਿਜ ਕਰ ਦੀਤਾ ਹੈ ਜਿਸ ਵਿੱਚ ਓਸ ਵੱਲੋਂ ਆਟੇ ਨੂੰ ਕਂਟਰੋਲ ਹੇਠ ਲਿਆੳਣ ਦੀ ਯੋਜਨਾ ਸੀ।
ਦੱਸ ਦਇਏ ਕਿ ਇਸ ਵੇਲੇ ਪਾਕਿਸਤਾਨ ਵਿੱਚ ਆਟੇ ਦੀ ਵੱਡੀ ਕਿੱਲਤ ਚੱਲ ਰਹੀ ਹੈ ਅਤੇ ਖੈਬਰ ਪਖਤੂਨਵਾਂ, ਸਿੰਧ ਅਤੇ ਬਲੁਚਿਸਤਾਨ ਵਰਗੇ ਇਲਾਕਿਆਂ ਵਿੱਚ ਆਟੇ ਲਈ ਮਾਰੋਮਾਰ ਹੋਈ ਪਈ ਹੈ। ਹਜ਼ਾਰੋਂ ਹਜ਼ਾਰ ਦੀ ਗਿਣਤੀ ਵਿੱਚ ਲੋਕੀ ਆਟੇ ਦੀ ਇੱਕ ਸਸਤੀ ਥੈਲੀ ਖਰੀਦੱਣ ਵਾਸਤੇ ਘਂਟੋਂ ਲਾਇਨਾਂ ਵਿੱਚ ਲੱਗੇ ਰਹਿਂਦੇ ਹਨ। ਇਸ ਤੋਂ ਇਲਾਵਾ, ਓੁਥੇ ਲੋਕਾਂ ਨੂਂ ਬਿਜਲੀ ਦੀ ਕਿੱਲਤ ਦਾ ਵੀ ਸਾਹਮਣਾ ਕਰਣਾ ਪੈ ਰਿਹਾ ਹੈ। ਮੁਜੱਫਰਾਬਾਦ ਦੇ ਲੋਕਾਂ ਨੂੰ ਇਸ ਵਾਸਤੇ ਪਰਦਰਸ਼ਨ ਕਰਣ ਲਈ ਸੜਕਾਂ ਤੇ ੳਤਰਣਾ ਪੈ ਰਿਹਾ ਹੈ। ਉਥੇ ਹੰਜਾ ਇਲਾਕੇ ਦੇ ਬਾਸ਼ਿਂਦਿਆਂ ਨੂੰ ਬਿਜਲੀ, ਪਾਣੀ ਤੋਂ ਇਲਾਵਾ ਅਸਪਤਾਲਾਂ ਵਿੱਚ ਡਾਕਟਰਾਂ ਅਤੇ ਦਵਾਇਆਂ ਦੀ ਕਿੱਲਤ ਨਾਲ ਦੋ-ਚਾਰ ਹੋਣਾ ਪੈ ਰਿਹਾ ਰੈ। ਪੂਰੇ ਪਾਕਿਸਤਾਨ ਵਿੱਚ ਇਸ ਵੇਲੇ ਆਟੇ ਦਾ ਮਸਲਾ ਬਹੁਤ ਵੱਡਾ ਬਣਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਪਾਕਿਸਤਾਨ ਸਰਕਾਰ ਅਤੇ ਸੂਬਿਆਂ ਦੀ ਸਰਕਾਰਾਂ ਇੱਕ ਦੂਜੇ ਨੂੰ ਦੋਸ਼ੀ ਕਰਾਰ ਦੇ ਰਹਿਆਂ ਹਨ। ਦੂਜੇ ਪਾਸੇ ਮਾਹਿਰਾਂ ਵੱਲੋਂ ਆਟੇ ਦੀ ਵੱਧ ਰਹੀ ਕਿੱਲਤ ਅਤੇ ਕੀਮਤਾਂ ਲਈ ਰੂਸ-ਯੂਕਰੇਨ ਦਰਮਿਆਨ ਲੱਗੀ ਜੰਗ ਤੋਂ ਇਲਾਵਾ ਪਿੱਛਲੇ ਸਾਲ ਆਈਆਂ ਹਾੜਾਂ, ਰਾਸ਼ਨ-ਪਾਣੀ ਦੀ ਵੰਡ ਦਾ ਬੇਹੱਦ ਖ਼ਰਾਬ ਇੰਤਜ਼ਾਮ ਅਤੇ ਪਾਕਿਸਤਾਨ ਤੋਂ ਆਟੇ ਦੀ ਅਫਗਾਨਿਸਤਾਨ ਵਿੱਚ ਕੀਤੀ ਜਾਂਦੀ ਤਸਕਰੀ ਨੂੰ ਵੀ ਜ਼ਿਮੇਂਦਾਰ ਠਹਿਰਾਇਆ ਜਾ ਰਿਹਾ ਹੈ।

ਪੂਰੇ ਪਾਕਿਸਤਾਨ ਵਿੱਚ ਆਟੇ ਲਈ ਮਾਰ ਕਾਟ

ਪਾਕਿਸਤਾਨ ਵਿੱਚ ਰੋਟੀ ਅਤੇ ਨਾਨ ਦਾ ਇਸ ਮੁਲਕ ਦੇ ਬਾਸ਼ਿੰਦਿਆਂ ਦਾ ਪੇਟ ਭਰਨ ਵਾਲਾ ਸਭ ਤੋਂ ਵੱਧ ਇਸਤੇਮਾਲ ਕੀਤੇ ਜਾਣ ਦਾ ਤਰੀਕਾ ਹੈ ਅਤੇ ਇਸ ਕਰਕੇ ਆਟੇ ਦੀ ਸਭ ਤੋਂ ਵੱਡੀ ਮਾਰ ਗਰੀਬਾਂ ‘ਤੇ ਪੈ ਰਹੀ ਹੈ। ਪਾਕਿਸਤਾਨ ਦੇ ਸਿੰਧ ਦੇ ਮੀਰਪੁਰ ਖਾਸ ਇਲਾਕੇ ਵਿੱਚ ਆਟੇ ਦੀ ਥੈਲੀ ਖਰੀਦਣ ਵਾਸਤੇ ਮਾਰੋਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਲਾਇਨਾਂ ਵਿੱਚ ਲੱਗੇ ਲੋਕਾਂ ਵਿੱਚ ਭਗਦੜ ਮੱਚ ਗਈ ਸੀ, ਜਿਸ ਵਿੱਚ 35 ਵਰ੍ਹਿਆਂ ਦੇ ਇੱਕ ਬੰਦੇ ਦੀ ਮੌਤ ਹੋ ਗਈ ਸੀ।