Tremor Fear: ਪਾਪੂਆ ਨਿਊ ਗਿਨੀ ‘ਚ ਆਇਆ ਜਬਰਦਸਤ ਭੂਚਾਲ, 6.2 ਦੀ ਰਹੀ ਤੀਬਰਤਾ
World News: ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਤਿੰਨ ਦਿਨ ਪਹਿਲਾਂ ਵੀ ਇੱਥੇ 6 ਤੀਬਰਤਾ ਦਾ ਭੂਚਾਲ ਆਇਆ ਸੀ।
ਪਾਪੂਆ ਨਿਊ ਗਿਨੀ ‘ਚ ਆਇਆ ਜਬਰਦਸਤ ਭੂਚਾਲ, 6.2 ਦੀ ਰਹੀ ਤੀਬਰਤਾ। Earthquake in Papua new ginni of 6.2
ਤੁਰਕੀ ਅਤੇ ਸੀਰੀਆ ‘ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਪਾਪੂਆ ਨਿਊ ਗਿਨੀ ‘ਚ ਭੂਚਾਲ (Earthquake) ਦੇ ਤੇਜ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਤਿੰਨ ਦਿਨ ਪਹਿਲਾਂ ਵੀ ਇੱਥੇ 6.5 ਤੀਬਰਤਾ ਦਾ ਭੂਚਾਲ ਆਇਆ ਸੀ। ਜਾਣਕਾਰੀ ਮੁਤਾਬਕ 1 ਮਾਰਚ ਨੂੰ ਸਵੇਰੇ 11 ਵਜੇ 6.2 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦਾ ਕੇਂਦਰ 600 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਹਾਲਾਂਕਿ ਇਸ ਭੂਚਾਲ ‘ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੱਸ ਦਈਏ ਕਿ ਪਾਪੂਆ ਨਿਊ ਗਿਨੀ ਨੂੰ ਭੂਚਾਲਾਂ ਦੇ ਲਿਹਾਜ਼ ਨਾਲ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇੱਥੇ ਤਿੰਨ ਦਿਨ ਪਹਿਲਾਂ ਆਏ ਭੂਚਾਲ ਦੇ ਝਟਕੇ ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਨਿਊ ਬ੍ਰਿਟੇਨ ਵਿੱਚ 57 ਕਿਲੋਮੀਟਰ ਡੂੰਘਾਈ ਤੇ ਸੀ।


