‘ਸ਼ਾਂਤੀ ਯੋਜਨਾ ‘ਤੇ 90% ਸਹਿਮਤੀ, ਪਰ…’, ਟਰੰਪ-ਜ਼ੇਲੇਂਸਕੀ ਦੀ ਗੱਲਬਾਤ ‘ਚ ਅਣਸੁਲਝੇ ਮੁੱਦੇ?
ਜ਼ੇਲੇਂਸਕੀ ਨੇ ਟਰੰਪ ਦੇ ਕੰਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫੌਜੀ ਪਹਿਲੂ 'ਤੇ 100% ਸਹਿਮਤੀ ਹੋ ਗਈ ਹੈ। ਅਸੀਂ ਸਹਿਮਤ ਹੋਏ ਕਿ ਸੁਰੱਖਿਆ ਗਾਰੰਟੀ ਸਥਾਈ ਸ਼ਾਂਤੀ ਪ੍ਰਾਪਤ ਕਰਨ 'ਚ ਇੱਕ ਮੀਲ ਦਾ ਪੱਥਰ ਹੈ ਤੇ ਸਾਡੀਆਂ ਟੀਮਾਂ ਇਨ੍ਹਾਂ ਪਹਿਲੂਆਂ 'ਤੇ ਕੰਮ ਕਰਨਾ ਜਾਰੀ ਰੱਖਣਗੀਆਂ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਆਪਣੇ ਫਲੋਰੀਡਾ ਰਿਜ਼ੋਰਟ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਕਿਹਾ ਕਿ ਯੂਕਰੇਨ ਤੇ ਰੂਸ ਇੱਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹਨ, ਪਰ ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਗੱਲਬਾਤ ਅਜੇ ਵੀ ਟੁੱਟ ਸਕਦੀ ਹੈ ਤੇ ਯੁੱਧ ਜਾਰੀ ਰਹਿ ਸਕਦਾ ਹੈ। ਰਾਸ਼ਟਰਪਤੀ ਦਾ ਇਹ ਬਿਆਨ ਦੋਵਾਂ ਆਗੂਆਂ ਦੀ ਮੁਲਾਕਾਤ ਤੋਂ ਬਾਅਦ ਆਇਆ, ਜੋ ਟਰੰਪ ਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਢਾਈ ਘੰਟੇ ਚੱਲੀ ਫ਼ੋਨ ਗੱਲਬਾਤ ਤੋਂ ਬਾਅਦ ਹੋਈ। ਟਰੰਪ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਪੁਤਿਨ ਅਜੇ ਵੀ ਸ਼ਾਂਤੀ ਚਾਹੁੰਦੇ ਹਨ।
ਦਰਅਸਲ, ਟਰੰਪ ਨੇ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੇ ਸਬੰਧ ‘ਚ ਐਤਵਾਰ ਨੂੰ ਫਲੋਰੀਡਾ ਦੇ ਮਾਰ-ਏ-ਲਾਗੋ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ, ਦੋਵਾਂ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ‘ਚ ਉਨ੍ਹਾਂ ਨੇ ਰੂਸ-ਯੂਕਰੇਨ ਯੁੱਧ ਤੇ ਸ਼ਾਂਤੀ ਸਮਝੌਤੇ ਦੇ ਸਬੰਧ ‘ਚ ਆਪਣੇ-ਆਪਣੇ ਬਿਆਨ ਜਾਰੀ ਕੀਤੇ।
ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ
ਮੀਟਿੰਗ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਾਡੀ ਇੱਕ ਸ਼ਾਨਦਾਰ ਗੱਲਬਾਤ ਹੋਈ। ਅਸੀਂ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ।” ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ, ਮੇਰੀ ਪੁਤਿਨ ਨਾਲ ਸਕਾਰਾਤਮਕ ਫ਼ੋਨ ਗੱਲਬਾਤ ਹੋਈ। ਅਸੀਂ ਕਈ ਨੁਕਤਿਆਂ ‘ਤੇ ਚਰਚਾ ਕੀਤੀ। ਮੇਰਾ ਮੰਨਣਾ ਹੈ ਕਿ ਅਸੀਂ ਸ਼ਾਂਤੀ ਦੇ ਬਹੁਤ ਨੇੜੇ ਜਾ ਰਹੇ ਹਾਂ। ਰਾਸ਼ਟਰਪਤੀ ਤੇ ਮੈਂ ਹੁਣੇ ਯੂਰਪੀਅਨ ਨੇਤਾਵਾਂ ਨਾਲ ਗੱਲ ਕੀਤੀ ਹੈ। ਅਸੀਂ ਇਸ ਯੁੱਧ ਨੂੰ ਖਤਮ ਕਰਨ ‘ਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜੋ ਕਿ ਸ਼ਾਇਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਘਾਤਕ ਹੈ।
‘ਕੁੱਝ ਹਫ਼ਤਿਆਂ ‘ਚ ਇੱਕ ਸਮਝੌਤਾ ਹੋ ਸਕਦਾ’
ਇਹ ਪੁੱਛੇ ਜਾਣ ‘ਤੇ ਕਿ ਸ਼ਾਂਤੀ ਸਮਝੌਤੇ ‘ਚ ਕਿੰਨਾ ਸਮਾਂ ਲੱਗ ਸਕਦਾ ਹੈ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਸਭ ਕੁੱਝ ਠੀਕ ਰਿਹਾ ਤਾਂ ਕੁੱਝ ਹਫ਼ਤਿਆਂ ‘ਚ ਇੱਕ ਸਮਝੌਤਾ ਹੋ ਸਕਦਾ ਹੈ। ਪਰ ਜੇਕਰ ਸਥਿਤੀ ਵਿਗੜਦੀ ਹੈ ਤਾਂ ਇਹ ਨਹੀਂ ਹੋਵੇਗਾ ਜੋ ਕਿ ਬਹੁਤ ਹੀ ਮੰਦਭਾਗਾ ਹੋਵੇਗਾ।
ਸ਼ਾਂਤੀ ਸਮਝੌਤੇ ‘ਤੇ 90 ਪ੍ਰਤੀਸ਼ਤ ਸਹਿਮਤੀ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਮੀਟਿੰਗ ਨੂੰ ਸਕਾਰਾਤਮਕ ਦੱਸਿਆ ਤੇ ਕਿਹਾ ਕਿ ਸਾਰੇ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਜ਼ੇਲੇਂਸਕੀ ਨੇ ਕਿਹਾ ਕਿ 20-ਨੁਕਾਤੀ ਸ਼ਾਂਤੀ ਯੋਜਨਾ ‘ਤੇ 90 ਪ੍ਰਤੀਸ਼ਤ ਸਹਿਮਤੀ ਬਣ ਗਈ ਹੈ, ਜਦੋਂ ਕਿ ਅਮਰੀਕਾ-ਯੂਕਰੇਨ ਸੁਰੱਖਿਆ ਗਾਰੰਟੀ ‘ਤੇ 100 ਪ੍ਰਤੀਸ਼ਤ ਸਹਿਮਤੀ ਬਣ ਗਈ ਹੈ, ਤੇ ਅਮਰੀਕਾ-ਯੂਰਪ-ਯੂਕਰੇਨ ਸੁਰੱਖਿਆ ਗਾਰੰਟੀ ‘ਤੇ ਲਗਭਗ ਸਹਿਮਤੀ ਬਣ ਗਈ ਹੈ।
ਇਹ ਵੀ ਪੜ੍ਹੋ
ਯੂਕਰੇਨ ਸ਼ਾਂਤੀ ਲਈ ਤਿਆਰ
ਜ਼ੇਲੇਂਸਕੀ ਨੇ ਟਰੰਪ ਦੇ ਕੰਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫੌਜੀ ਪਹਿਲੂ ‘ਤੇ 100 ਪ੍ਰਤੀਸ਼ਤ ਸਮਝੌਤਾ ਹੋ ਗਿਆ ਹੈ। ਅਸੀਂ ਸਹਿਮਤ ਹੋਏ ਕਿ ਸੁਰੱਖਿਆ ਗਾਰੰਟੀ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਇੱਕ ਮੀਲ ਪੱਥਰ ਹੈ ਤੇ ਸਾਡੀਆਂ ਟੀਮਾਂ ਇਨ੍ਹਾਂ ਪਹਿਲੂਆਂ ‘ਤੇ ਕੰਮ ਕਰਨਾ ਜਾਰੀ ਰੱਖਣਗੀਆਂ।
ਤ੍ਰਿਪੱਖੀ ਮੀਟਿੰਗ ‘ਤੇ ਟਰੰਪ ਦਾ ਬਿਆਨ
ਜਦੋਂ ਪੁਤਿਨ ਤੇ ਜ਼ੇਲੇਂਸਕੀ ਨਾਲ ਤਿੰਨ-ਪੱਖੀ ਮੀਟਿੰਗ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮੇਂ ‘ਤੇ ਹੋਵੇਗੀ। ਮੇਰੀ ਅੱਜ ਪੁਤਿਨ ਨਾਲ ਬਹੁਤ ਦਿਲਚਸਪ ਗੱਲਬਾਤ ਹੋਈ। ਉਹ ਚਾਹੁੰਦੇ ਹਨ ਕਿ ਇਹ ਮੀਟਿੰਗ ਹੋਵੇ। ਮੈਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ। ਮੈਂ ਉਨ੍ਹਾਂ ਨਾਲ (ਰਾਸ਼ਟਰਪਤੀ ਪੁਤਿਨ) ਨਾਲ ਲਗਭਗ ਢਾਈ ਘੰਟੇ ਫੋਨ ‘ਤੇ ਗੱਲ ਕੀਤੀ। ਅਸੀਂ ਕਈ ਵਿਸ਼ਿਆਂ ‘ਤੇ ਚਰਚਾ ਕੀਤੀ।”
ਟਰੰਪ ਨੇ ਅੱਗੇ ਕਿਹਾ ਕਿ ਰੂਸ ਚਾਹੁੰਦਾ ਹੈ ਕਿ ਯੂਕਰੇਨ ਸਫਲ ਹੋਵੇ। ਉਨ੍ਹਾਂ ਨੇ ਕਿਹਾ, “ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਮੈਂ ਜ਼ੇਲੇਂਸਕੀ ਨੂੰ ਸਮਝਾਇਆ ਕਿ ਰਾਸ਼ਟਰਪਤੀ ਪੁਤਿਨ ਯੂਕਰੇਨ ਦੀ ਸਫਲਤਾ ਲਈ ਬਹੁਤ ਉਦਾਰ ਸਨ, ਜਿਸ ‘ਚ ਬਹੁਤ ਘੱਟ ਕੀਮਤਾਂ ‘ਤੇ ਊਰਜਾ, ਬਿਜਲੀ ਤੇ ਹੋਰ ਸਪਲਾਈ ਪ੍ਰਦਾਨ ਕਰਨਾ ਸ਼ਾਮਲ ਸੀ। ਇਸ ਲਈ, ਅੱਜ ਦੀ ਗੱਲਬਾਤ ਤੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਨਿਕਲੀਆਂ।”


