ਸਹੁੰ ਚੁੱਕਣ ਤੋਂ ਪਹਿਲਾਂ ਸਜ਼ਾ ਦਾ ਐਲਾਨ, ਕੀ ਟਰੰਪ ਦੇ ਰਾਸ਼ਟਰਪਤੀ ਬਣਨ ਵਿੱਚ ਆਵੇਗੀ ਰੁਕਾਵਟ?

Updated On: 

10 Jan 2025 13:19 PM

Donald Trump Sentence: ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਈਡੇਨ ਪ੍ਰਸ਼ਾਸਨ ਟਰੰਪ ਨੂੰ ਬੇਇੱਜ਼ਤ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦਾ। ਰਾਸ਼ਟਰਪਤੀ ਟਰੰਪ ਨੇ ਜੱਜ 'ਤੇ ਰਾਜਨੀਤਿਕ ਏਜੰਡੇ ਤਹਿਤ ਕੰਮ ਕਰਨ ਦਾ ਆਰੋਪ ਲਗਾ ਚੁੱਕੇ ਹਨ। ਉੱਧਰ ਮੰਨਿਆ ਜਾ ਰਿਹਾ ਹੈ ਕਿ ਬਾਈਡੇਨ ਪ੍ਰਸ਼ਾਸਨ ਟਰੰਪ ਨੂੰ ਬੇਇੱਜ਼ਤ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦਾ।

ਸਹੁੰ ਚੁੱਕਣ ਤੋਂ ਪਹਿਲਾਂ ਸਜ਼ਾ ਦਾ ਐਲਾਨ, ਕੀ ਟਰੰਪ ਦੇ ਰਾਸ਼ਟਰਪਤੀ ਬਣਨ ਵਿੱਚ ਆਵੇਗੀ ਰੁਕਾਵਟ?

ਸਹੁੰ ਚੁੱਕਣ ਤੋਂ ਪਹਿਲਾਂ ਸਜ਼ਾ ਦਾ ਐਲਾਨ

Follow Us On

ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਉੱਥੋਂ ਦੀ ਇੱਕ ਅਦਾਲਤ ਸ਼ੁੱਕਰਵਾਰ (ਭਾਰਤੀ ਸਮੇਂ ਅਨੁਸਾਰ) ਰਾਤ 8 ਵਜੇ ਸਜ਼ਾ ਸੁਣਾਏਗੀ। ਇਹ ਸਜ਼ਾ ਟਰੰਪ ਨੂੰ ਹਸ਼ ਮਨੀ ਮਾਮਲੇ ਵਿੱਚ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਟਰੰਪ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਇਸ ਦੌਰਾਨ, ਇਸ ਗੱਲ ‘ਤੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਕਿ ਕੀ ਟਰੰਪ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਕਣਗੇ।

ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ, ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਕਮਲਾ ਹੈਰਿਸ ਨੂੰ ਹਰਾਇਆ ਸੀ।

ਟਰੰਪ ‘ਤੇ ਦਰਜ ਹਸ਼ ਮਨੀ ਕੇਸ ਕੀ ਹੈ?

ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਟਰੰਪ 2016 ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ। ਉਨ੍ਹਾਂ ‘ਤੇ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ ਇੱਕ ਪੋਰਨ ਸਟਾਰ ਨੂੰ ਹਸ਼ ਮਨੀ ਦਿੱਤੀ ਸੀ। ਇਸ ਮਾਮਲੇ ਵਿੱਚ ਉਨ੍ਹਾਂਨੂੰ ਅਦਾਲਤ ਪਹਿਲਾਂ ਹੀ ਦੋਸ਼ੀ ਠਹਿਰਾ ਚੁੱਕੀ ਹੈ।

ਹਾਲਾਂਕਿ ਨਿਊਯਾਰਕ ਦੀ ਅਦਾਲਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਟਰੰਪ ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ, ਪਰ ਕੋਈ ਨਹੀਂ ਜਾਣਦਾ ਕਿ ਸਜ਼ਾ ਕੀ ਹੋਵੇਗੀ। ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਡੋਨਾਲਡ ਟਰੰਪ ਦੇ ਰਾਜਨੀਤਿਕ ਕਰੀਅਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਜ਼ਾ ਦੀ ਵਰਤੋਂ ਉਨ੍ਹਾਂ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।

ਸਜ਼ਾ ਰੋਕਣ ਲਈ ਸੁਪਰੀਮ ਕੋਰਟ ਗਏ ਸਨ ਟਰੰਪ

ਟਰੰਪ ਨੇ ਇਸ ਸਜ਼ਾ ਨੂੰ ਰੋਕਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਦੇ ਨੌਂ ਵਿੱਚੋਂ ਪੰਜ ਜੱਜਾਂ ਨੇ ਫੈਸਲਾ ਸੁਣਾਇਆ ਕਿ ਨਿਊਯਾਰਕ ਦੀ ਅਦਾਲਤ ਟਰੰਪ ਨੂੰ ਸਜ਼ਾ ਸੁਣਾ ਸਕਦੀ ਹੈ। ਜਸਟਿਸ ਸੈਮੂਅਲ ਅਲੀਟੋ, ਜਿਨ੍ਹਾਂ ਦਾ ਨਾਮ ਵਿਵਾਦਪੂਰਨ ਹੈ, ਵੀ ਟਰੰਪ ਦੇ ਹੱਕ ਵਿੱਚ ਫੈਸਲਾ ਦੇਣ ਵਾਲੇ ਜੱਜਾਂ ਵਿੱਚ ਸ਼ਾਮਲ ਹਨ।

ਜੱਜ ਅਤੇ ਟਰੰਪ ਵਿਚਕਾਰ ਗੱਲਬਾਤ ਨੂੰ ਲੈ ਕੇ ਵਿਵਾਦ

ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਸੈਮੂਅਲ ਅਲੀਟੋ ਅਤੇ ਟਰੰਪ ਵਿਚਕਾਰ ਹੋਈ ਗੱਲਬਾਤ ਦੀ ਖ਼ਬਰ ਨਾਲ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਸਟਿਸ ਅਲੀਟੋ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਟਰੰਪ ਨਾਲ ਫ਼ੋਨ ‘ਤੇ ਗੱਲ ਕੀਤੀ ਸੀ।

ਜਸਟਿਸ ਅਲੀਟੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂਨੇ ਟਰੰਪ ਨੂੰ ਆਪਣੇ ਇੱਕ ਸਾਬਕਾ ਸਟਾਫ ਮੈਂਬਰ ਦੀ ਨੌਕਰੀ ਦੀ ਵਕਾਲਤ ਕਰਨ ਲਈ ਫੋਨ ਕੀਤਾ ਸੀ। ਇਸ ਵਿਵਾਦ ਦੇ ਬਾਵਜੂਦ, ਜਸਟਿਸ ਅਲੀਟੋ ਨੇ ਟਰੰਪ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਕੀ ਟਰੰਪ ਦੇ ਰਾਸ਼ਟਰਪਤੀ ਬਣਨ ਦਾ ਖ਼ਤਰਾ ਹੈ?

ਇਹ ਫੈਸਲਾ ਟਰੰਪ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਦਸ ਦਿਨਾਂ ਬਾਅਦ, ਯਾਨੀ 20 ਜਨਵਰੀ ਨੂੰ, ਉਹ ਦੂਜੀ ਵਾਰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਜੇਕਰ ਸਜ਼ਾ ਉਨ੍ਹਾਂ ਦੇ ਅਕਸ ਅਤੇ ਕਾਨੂੰਨੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਇਹ ਰਾਸ਼ਟਰਪਤੀ ਬਣਨ ਦਾ ਉਨ੍ਹਾਂਦਾ ਰਸਤਾ ਮੁਸ਼ਕਲ ਬਣਾ ਸਕਦਾ ਹੈ।

ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਚੁਣੇ ਹੋਏ ਰਾਸ਼ਟਰਪਤੀ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦਾ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਤੇ ਕੋਈ ਅਸਰ ਪਵੇਗਾ ਜਾਂ ਨਹੀਂ।

ਬਾਈਡਨ ਦਾ ਕੀ ਹੈ ਇਰਾਦਾ?

ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਈਡੇਨ ਪ੍ਰਸ਼ਾਸਨ ਟਰੰਪ ਨੂੰ ਬੇਇੱਜ਼ਤ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦਾ। ਰਾਸ਼ਟਰਪਤੀ ਟਰੰਪ ਨੇ ਜੱਜ ‘ਤੇ ਰਾਜਨੀਤਿਕ ਏਜੰਡੇ ਤਹਿਤ ਕੰਮ ਕਰਨ ਦਾ ਆਰੋਪ ਵੀ ਲਗਾਇਆ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਬਾਈਡੇਨ ਜਾਂਦੇ-ਜਾਂਦੇ ਟਰੰਪ ਦੇ ਵਿਰੁੱਧ ਅੰਤਿਮ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਜੇਕਰ ਸਜ਼ਾ ਦੇ ਨਾਮ ‘ਤੇ ਅਜਿਹਾ ਕੁਝ ਹੁੰਦਾ ਹੈ, ਤਾਂ ਟਰੰਪ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਤਣਾਅ ਹੋਰ ਵਧ ਸਕਦਾ ਹੈ।

ਕੀ ਹੋਵੇਗਾ ਟਰੰਪ ਦਾ ਅਗਲਾ ਕਦਮ ?

ਸਜ਼ਾ ਸੁਣਾਏ ਜਾਣ ਤੋਂ ਬਾਅਦ, ਟਰੰਪ ਕੋਲ ਅਪੀਲ ਦਾ ਵਿਕਲਪ ਹੋਵੇਗਾ। ਉਹ ਇਸ ਫੈਸਲੇ ਨੂੰ ਚੁਣੌਤੀ ਦੇ ਕੇ ਸਹੁੰ ਚੁੱਕਣ ਤੋਂ ਪਹਿਲਾਂ ਖੁਦ ਨੂੰ ਬੇਦਾਗ ਕਰਨ ਦੀ ਕੋਸ਼ਿਸ਼ ਕਰਨਗੇ। ਟਰੰਪ ਇਸ ਨੂੰ ਆਪਣੇ ਹੱਕ ਵਿੱਚ ਰਾਜਨੀਤਿਕ ਹਥਿਆਰ ਵਜੋਂ ਵਰਤਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਨਗੇ।