ਕਈ ਵਾਰ ਉਲਟੀਆਂ – 102 ਡਿਗਰੀ ਬੁਖਾਰ… ਹੁਣ ਕਿਵੇਂ ਹੈ ਦਾਊਦ ਇਬਰਾਹਿਮ ਦੀ ਹਾਲਤ? ਜਾਣੋ ਲੈਟੇਸਟ ਅੱਪਡੇਟ

Published: 

18 Dec 2023 11:13 AM

ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਹੈ। ਸੰਭਵ ਹੈ ਕਿ ਆਈਐਸਆਈ ਖ਼ਿਲਾਫ਼ ਨਾਰਾਜ਼ਗੀ ਕਾਰਨ ਉਸ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਹ ਖਬਰ ਬੀਤੀ ਰਾਤ ਤੋਂ ਹੀ ਭਾਰਤੀ ਮੀਡੀਆ ਵਿੱਚ ਛਾਈ ਹੋਈ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਫੂਡ ਪੁਆਇਜ਼ਨਿੰਗ ਹੋਈ ਹੈ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਬਜਾਏ ਉਸ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਕਈ ਵਾਰ ਉਲਟੀਆਂ - 102 ਡਿਗਰੀ ਬੁਖਾਰ... ਹੁਣ ਕਿਵੇਂ ਹੈ ਦਾਊਦ ਇਬਰਾਹਿਮ ਦੀ ਹਾਲਤ? ਜਾਣੋ ਲੈਟੇਸਟ ਅੱਪਡੇਟ
Follow Us On

ਅੰਡਰਵਰਲਡ ਡਾਨ ਵਜੋਂ ਜਾਣੇ ਜਾਂਦੇ ਦਾਊਦ ਇਬਰਾਹਿਮ ਨੂੰ ਫੂਡ ਪੋਇਜ਼ਨਿੰਗ ਹੋਈ ਹੈ। ਉਸ ਨੂੰ ਨਾ ਤਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਨਾ ਹੀ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ। ਅਜੇ ਵੀ ਬਿਨਾਂ ਕਿਸੇ ਠੋਸ ਜਾਣਕਾਰੀ ਦੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ 102 ਡਿਗਰੀ ਦਾ ਬੁਖਾਰ ਸੀ ਅਤੇ ਇਸ ਕਾਰਨ ਉਸ ਨੂੰ ਕਈ ਵਾਰ ਉਲਟੀਆਂ ਵੀ ਆਈਆਂ। ਦਾਅਵੇ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਨਹੀਂ ਕਰਵਾਇਆ ਗਿਆ ਅਤੇ ਡਾਕਟਰਾਂ ਦੀ ਟੀਮ ਨੂੰ ਇਲਾਜ ਲਈ ਉਸ ਦੇ ਘਰ ਬੁਲਾਇਆ ਗਿਆ।

ਬਿਨਾਂ ਕਿਸੇ ਸਬੂਤ ਦੇ ਦਾਅਵੇ ਕੀਤੇ ਜਾ ਰਹੇ ਹਨ ਕਿ ਦਾਊਦ ਇਬਰਾਹਿਮ ਕਰਾਚੀ ਵਿੱਚ ਆਪਣੇ ਬੰਗਲੇ ਵਿੱਚ ਹੈ। ਇੱਥੇ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ਨੂੰ ਵਾਰਡ ਰੂਮ ‘ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ। ਸੂਤਰਾਂ ਮੁਤਾਬਕ ਦਾਊਦ ਨੂੰ ਕਈ ਵਾਰ ਉਲਟੀਆਂ ਆਉਣ ਤੋਂ ਬਾਅਦ 102 ਡਿਗਰੀ ਬੁਖਾਰ ਦੀ ਹੋਣ ਤੋਂ ਬਾਅਦ ਪਿਛਲੇ ਸੋਮਵਾਰ ਨੂੰ ਡਾਕਟਰਾਂ ਦੀ ਟੀਮ ਨੂੰ ਕਲਿਫਟਨ ਕਰਾਚੀ ਬੁਲਾਇਆ ਗਿਆ ਸੀ। 68 ਸਾਲਾ ਦਾਊਦ ਨੂੰ ਕਰਾਚੀ ਸਥਿਤ ਉਸ ਦੇ ਬੰਗਲੇ ‘ਚ ਤਿੰਨ-ਚਾਰ ਬੋਤਲਾਂ ਦਿੱਤੀਆਂ ਡ੍ਰਿੱਪ ਦਿੱਤੀਆਂ ਗਈਆਂ ਹਨ।

ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਸਿਹਤ ਵਿੱਚ ਸੁਧਾਰ

ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਦਾਊਦ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਪਰ ਉਹ ਆਰਾਮ ਕਰ ਰਿਹਾ ਹੈ। ਉਲਟੀਆਂ ਕਾਰਨ ਉਹ ਕਮਜ਼ੋਰ ਹੋ ਗਿਆ ਹੈ ਅਤੇ ਬੈਡ ਤੋਂ ਉੱਠਣ ਦੀ ਸਥਿਤੀ ਵਿੱਚ ਨਹੀਂ ਹੈ। ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਦੇਖ-ਰੇਖ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦੀ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ।

ਮੁੰਬਈ ‘ਚ ਦਾਊਦ ਦੇ ਗੁਰਗਿਆਂ ਨੇ ਕੀ ਕਿਹਾ?

ਦਾਊਦ ਦੇ ਕਰੀਬੀ ਲੋਕਾਂ ਮੁਤਾਬਕ ਉਹ ਆਪਣੇ ਕਰਾਚੀ ਵਾਲੇ ਘਰ ਵਿੱਚ 5 ਤੋਂ 6 ਸੁਰੱਖਿਆ ਪਰਤਾਂ ਵਿੱਚ ਰਹਿੰਦਾ ਹੈ। ਉਸ ਨੂੰ ਜ਼ਹਿਰ ਦੇਣ ਜਾਂ ਉਸ ਤੱਕ ਪਹੁੰਚਣ ਦੀ ਕੋਈ ਦੂਰ ਦੀ ਸੰਭਾਵਨਾ ਨਹੀਂ ਹੈ। ਦੱਖਣੀ ਮੁੰਬਈ ‘ਚ ਬੈਠੇ ਉਸ ਦੇ ਗੁਰਗੇ ਜੋ ਕਿ ਲੰਬੇ ਸਮੇਂ ਤੋਂ ਡੀ ਗੈਂਗ ਨਾਲ ਜੁੜੇ ਹੋਏ ਹਨ, ਤੱਕ ਪਹੁੰਚੀ ਜਾਣਕਾਰੀ ਮੁਤਾਬਕ ਦਾਊਦ ਨੂੰ ਫੂਡ ਪੋਇਜ਼ਨਿੰਗ ਹੋਈ ਹੈ, ਜਿਸ ਕਾਰਨ ਉਸ ਨੂੰ ਉਲਟੀਆਂ ਅਤੇ ਬੁਖਾਰ ਹੋ ਗਿਆ ਹੈ।

ਡੀ ਕੰਪਨੀ ਦੇ ਉੱਚ ਸੂਤਰਾਂ ਅਨੁਸਾਰ ਇਸ ਮਾਮਲੇ ਦੀ ਸਥਿਤੀ 3 ਤੋਂ 4 ਵਜੇ ਤੱਕ ਹੋਰ ਸਪੱਸ਼ਟ ਹੋ ਜਾਵੇਗੀ। ਇਸ ਦੇ ਨਾਲ ਹੀ ਮੁੰਬਈ ਪੁਲਿਸ ਦੇ ਉੱਚ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਹਿਰ ਦੇਣ ਦੀ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ, ਮੁੰਬਈ ਏਟੀਐਸ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਏਜੰਸੀਆਂ ਦੇ ਸੰਪਰਕ ਵਿੱਚ ਹਨ। ਡੀ ਕੰਪਨੀ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਜ਼ਹਿਰ ਦੇਣ ਦੇ ਦਾਅਵੇ ਦੀ ਨਹੀਂ ਹੋਈ ਪੁਸ਼ਟੀ

ਐਤਵਾਰ ਰਾਤ ਤੋਂ ਹੀ ਭਾਰਤੀ ਮੀਡੀਆ ‘ਚ ਖਬਰਾਂ ਆ ਰਹੀਆਂ ਹਨ ਕਿ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਹੈ ਅਤੇ ਉਹ ਹਸਪਤਾਲ ‘ਚ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਾਕਿਸਤਾਨੀ ਕੇਅਰਟੇਕਰ ਪੀਐਮ ਅਨਵਾਰੁਲ ਹੱਕ ਕੱਕੜ ਦੇ ਐਕਸ-ਪੋਸਟ ਦਾ ਫਰਜ਼ੀ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤੀ ਜਾਂਚ ਏਜੰਸੀਆਂ ਅਤੇ ਮੁੰਬਈ ਪੁਲਿਸ ਵੀ ਇਸ ਸਬੰਧ ਵਿਚ ਜਾਣਕਾਰੀ ਇਕੱਠੀ ਕਰਨ ਵਿਚ ਲੱਗੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਇਸ ਮਹੀਨੇ ਦੀ 27 ਤਰੀਕ ਨੂੰ ਦਾਊਦ ਦਾ ਜਨਮਦਿਨ ਵੀ ਹੈ, ਜਿਸ ਲਈ ਕੁਝ ਖਾਸ ਮਹਿਮਾਨਾਂ ਨੂੰ ਕਰਾਚੀ ‘ਚ ਕਿਸੇ ਅਣਜਾਣ ਜਗ੍ਹਾ ‘ਤੇ ਪਾਰਟੀ ਲਈ ਬੁਲਾਇਆ ਗਿਆ ਹੈ।