ਦਾਊਦ ਇਬਰਾਹਿਮ ਬਣਿਆ ਪਾਕਿਸਤਾਨ ਦਾ ਜਮਾਈ, ਪਠਾਣ ਔਰਤ ਨਾਲ ਕੀਤਾ ਦੂਜਾ ਨਿਕਾਹ

Published: 

18 Jan 2023 09:37 AM

ਦਾਊਦ ਦੇ ਭਾਣਜੇ ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਦਾ ਦੂਜਾ ਨਿਕਾਹ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਉਸ ਦੀ ਪਹਿਲੀ ਬੀਵੀ ਮੇਹਜ਼ਬੀਂ ਤੋਂ ਹਟਾਉਣ ਦੀ ਇੱਕ ਚਾਲ ਵੀ ਹੋ ਸਕਦਾ ਹੈ

ਦਾਊਦ ਇਬਰਾਹਿਮ ਬਣਿਆ ਪਾਕਿਸਤਾਨ ਦਾ ਜਮਾਈ, ਪਠਾਣ ਔਰਤ ਨਾਲ ਕੀਤਾ ਦੂਜਾ ਨਿਕਾਹ
Follow Us On

ਅੰਡਰਵਰਲਡ ਡਾਨ ਅਤੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਦਾਊਦ ਇਬਰਾਹਿਮ ਕਾਸਕਰ ਨੇ 67 ਸਾਲ ਦੀ ਉਮਰ ਵਿੱਚ ਇੱਕ ਪਾਕਿਸਤਾਨੀ ਪਠਾਣ ਮਹਿਲਾ ਦੇ ਨਾਲ ਨਿਕਾਹ ਕਰ ਲਿਆ ਹੈ। ਇਹ ਉਸ ਦਾ ਦੂਜਾ ਨਿਕਾਹ ਹੈ। ਇਸ ਗੱਲ ਦਾ ਖੁਲਾਸਾ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਮੁੰਡੇ ਯਾਨੀ ਦਾਊਦ ਦੇ ਭਾਣਜੇ ਅਲੀ ਸ਼ਾਹ ਨੇ ਰਾਸ਼ਟਰੀ ਜਾਂਚ ਏਜੰਸੀ- ਐਨਆਈਏ ਦੇ ਸਾਹਮਣੇ ਪੁੱਛਗਿਛ ਦੌਰਾਨ ਕੀਤਾ। ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਸਾਰਿਆਂ ਨੂੰ ਦਸਦਾ ਫਿਰਦਾ ਹੈ ਕਿ ਉਸ ਨੇ ਆਪਣੀ ਪਹਿਲੀ ਬੀਵੀ ਮੇਹਜ਼ਬੀਂ ਨੂੰ ਤਲਾਕ ਦੇ ਦਿੱਤਾ ਹੈ ਪਰ ਇਹ ਗੱਲ ਸੱਚ ਨਹੀਂ।

ਸ਼ਾਹ ਨੇ ਕੀਤਾ ਦਾਊਦ ਦੇ ਨਿਕਾਹ ਦਾ ਖੁਲਾਸਾ

ਦਾਊਦ ਨੇ ਪਾਕਿਸਤਾਨੀ ਪਠਾਣ ਔਰਤ ਨਾਲ ਨਿਕਾਹ ਕਿਉਂ ਕੀਤਾ, ਇਸ ਗੱਲ ਦਾ ਵੀ ਖੁਲਾਸਾ ਅਲੀ ਸ਼ਾਹ ਨੇ ਕੀਤਾ ਹੈ। ਐਨਆਈਏ ਵੱਲੋਂ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਦੇ ਮੁਤਾਬਿਕ, ਅਲੀ ਸ਼ਾਹ ਨੇ ਦੱਸਿਆ ਕਿ ਉਹ ਜੁਲਾਈ, 2022 ਨੂੰ ਦੁਬਈ ਵਿੱਚ ਮੇਹਜ਼ਬੀਂ ਨੂੰ ਮਿਲਿਆ ਸੀ ਜਿੱਥੇ ਉਸ ਨੇ ਦਾਊਦ ਇਬਰਾਹਿਮ ਦੇ ਦੂਜੇ ਨਿਕਾਹ ਬਾਰੇ ਦੱਸਿਆ ਸੀ। ਅਲੀ ਸ਼ਾਹ ਨੇ ਇਹ ਵੀ ਦੱਸਿਆ ਕਿ ਮੇਹਜ਼ਬੀਂ ਵ੍ਹਟਸਐਪ ਕਾਲ ਰਾਹੀਂ ਦਾਊਦ ਦੀ ਦੂਜੀ ਬੀਵੀ ਅਤੇ ਭਾਰਤ ਵਿੱਚ ਉਸਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਵੈਸੇ ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਦਾ ਦੂਜਾ ਨਿਕਾਹ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਮੇਹਜ਼ਬੀਂ ਤੋਂ ਹਟਾਉਣ ਦੀ ਚਾਲ ਵੀ ਹੋ ਸਕਦਾ ਹੈ।
ਦੱਸ ਦਈਏ ਕਿ ਸੰਨ 1993 ਵਿੱਚ ਸੀਰੀਅਲ ਬੰਬ ਧਮਾਕੇ ਕੀਤੇ ਗਏ ਸੀ ਇਹਨਾਂ ਵਿੱਚ 257 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੀ ਵੱਧ ਲੋਕੀ ਫੱਟੜ ਹੋਏ ਸਨ। ਇਨ੍ਹਾਂ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਦਾਊਦ ਇਬਰਾਹਿਮ ਨੂੰ ਹੀ ਦਸਿਆ ਜਾਂਦਾ ਹੈ। 2003 ਵਿੱਚ ਭਾਰਤ ਨੇ ਉਸ ਨੂੰ ਇੰਟਰਨੈਸ਼ਨਲ ਟੈਰੇਰਿਸਟ ਘੋਸ਼ਿਤ ਕਰ ਦਿੱਤਾ ਸੀ।

ਦਾਊਦ ਨੇ ਪਹਿਲੀ ਬੀਵੀ ਨੂੰ ਨਹੀਂ ਦਿੱਤਾ ਤਲਾਕ

ਦਾਊਦ ਇਬਰਾਹਿਮ ਦੇ ਭਾਣਜੇ ਅਲੀ ਸ਼ਾਹ ਨੇ ਉਸ ਦੇ ਦੂਜੇ ਨਿਕਾਹ ਦੀ ਜਾਣਕਾਰੀ ਸਿਤੰਬਰ 2022 ਵਿੱਚ ਦਿੱਤੀ ਸੀ ਪਰ ਇਸ ਦਾ ਖੁਲਾਸਾ ਹੁਣ ਕੀਤਾ ਗਿਆ ਹੈ। ਅਲੀ ਸ਼ਾਹ ਨੇ ਇਹ ਵੀ ਦੱਸਿਆ ਕਿ ਦਾਊਦ ਇਬਰਾਹੀਮ ਨੇ ਆਪਣੀ ਪਹਿਲੀ ਬੀਵੀ ਮੇਹਜ਼ਬੀਂ ਨੂੰ ਤਲਾਕ ਨਹੀਂ ਦਿੱਤਾ ਹੈ। ਅਲੀ ਸ਼ਾਹ ਵੱਲੋਂ ਐਨਆਈਏ ਦੇ ਸਾਹਮਣੇ ਦਾਊਦ ਇਬਰਾਹਿਮ ਦੇ ਟਿਕਾਣੇ ਬਾਰੇ ਵੀ ਦੱਸਿਆ ਗਿਆ ਹੈ। ਉਸ ਦਾ ਦਾਅਵਾ ਹੈ ਕਿ ਦਾਊਦ ਕਰਾਚੀ ਵਿੱਚ ਅਬਦੁੱਲਾ ਗ਼ਾਜ਼ੀ ਬਾਬਾ ਦਰਗਾਹਪਿੱਛੇ ਬਣੇ ਡਿਫੈਂਸ ਏਰੀਆ ਵਿੱਚ ਰਹਿੰਦਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦਾਊਦ ਦੀ ਬੀਵੀ 2016 ਵਿੱਚ ਮੁੰਬਈ ਆਈ ਸੀ। ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਦੇ 4 ਭਰਾ ਅਤੇ 4 ਭੈਣਾਂ ਹਨ। ਆਸਿਮ ਸ਼ਾਹ ਵੱਲੋਂ ਐਨਆਈਏ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਗਿਆ ਕਿ ਦਾਊਦ ਦੀ ਬੀਵੀ ਮੇਹਜ਼ਬੀਂ ਦੀ ਤਿੰਨ ਕੁੜੀਆਂ ਹਨ ਜਿਨ੍ਹਾਂ ਵਿਚੋਂ ਇਕ ਦਾ ਨਾਂ ਮਰੂਖ ਹੈ ਅਤੇ ਉਸ ਦਾ ਨਿਕਾਹ ਪਾਕਿਸਤਾਨ ਦੇ ਕ੍ਰਿਕੇਟਰ ਜਾਵੇਦ ਮਿਆਂਦਾਦ ਦੇ ਮੁੰਡੇ ਜੁਨੈਦ ਨਾਲ ਹੋਇਆ ਹੈ। ਦਾਊਦ ਦੀ ਦੂਜੀ ਕੁੜੀ ਦਾ ਨਾਂ ਮਹਿਰੀਨ, ਤੀਜੀ ਕੁੜੀ ਦਾ ਨਾਂ ਮਜੀਆ ਅਤੇ ਉਸ ਦੇ ਮੁੰਡੇ ਦਾ ਨਾਂ ਮੋਹਿਨ ਨਵਾਜ਼ ਹੈ।