AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਾਊਦ ਇਬਰਾਹਿਮ ਬਣਿਆ ਪਾਕਿਸਤਾਨ ਦਾ ਜਮਾਈ, ਪਠਾਣ ਔਰਤ ਨਾਲ ਕੀਤਾ ਦੂਜਾ ਨਿਕਾਹ

ਦਾਊਦ ਦੇ ਭਾਣਜੇ ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਦਾ ਦੂਜਾ ਨਿਕਾਹ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਉਸ ਦੀ ਪਹਿਲੀ ਬੀਵੀ ਮੇਹਜ਼ਬੀਂ ਤੋਂ ਹਟਾਉਣ ਦੀ ਇੱਕ ਚਾਲ ਵੀ ਹੋ ਸਕਦਾ ਹੈ

ਦਾਊਦ ਇਬਰਾਹਿਮ ਬਣਿਆ ਪਾਕਿਸਤਾਨ ਦਾ ਜਮਾਈ, ਪਠਾਣ ਔਰਤ ਨਾਲ ਕੀਤਾ ਦੂਜਾ ਨਿਕਾਹ
tv9-punjabi
| Published: 18 Jan 2023 09:37 AM IST
Share
ਅੰਡਰਵਰਲਡ ਡਾਨ ਅਤੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਦਾਊਦ ਇਬਰਾਹਿਮ ਕਾਸਕਰ ਨੇ 67 ਸਾਲ ਦੀ ਉਮਰ ਵਿੱਚ ਇੱਕ ਪਾਕਿਸਤਾਨੀ ਪਠਾਣ ਮਹਿਲਾ ਦੇ ਨਾਲ ਨਿਕਾਹ ਕਰ ਲਿਆ ਹੈ। ਇਹ ਉਸ ਦਾ ਦੂਜਾ ਨਿਕਾਹ ਹੈ। ਇਸ ਗੱਲ ਦਾ ਖੁਲਾਸਾ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਮੁੰਡੇ ਯਾਨੀ ਦਾਊਦ ਦੇ ਭਾਣਜੇ ਅਲੀ ਸ਼ਾਹ ਨੇ ਰਾਸ਼ਟਰੀ ਜਾਂਚ ਏਜੰਸੀ- ਐਨਆਈਏ ਦੇ ਸਾਹਮਣੇ ਪੁੱਛਗਿਛ ਦੌਰਾਨ ਕੀਤਾ। ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਸਾਰਿਆਂ ਨੂੰ ਦਸਦਾ ਫਿਰਦਾ ਹੈ ਕਿ ਉਸ ਨੇ ਆਪਣੀ ਪਹਿਲੀ ਬੀਵੀ ਮੇਹਜ਼ਬੀਂ ਨੂੰ ਤਲਾਕ ਦੇ ਦਿੱਤਾ ਹੈ ਪਰ ਇਹ ਗੱਲ ਸੱਚ ਨਹੀਂ।

ਸ਼ਾਹ ਨੇ ਕੀਤਾ ਦਾਊਦ ਦੇ ਨਿਕਾਹ ਦਾ ਖੁਲਾਸਾ

ਦਾਊਦ ਨੇ ਪਾਕਿਸਤਾਨੀ ਪਠਾਣ ਔਰਤ ਨਾਲ ਨਿਕਾਹ ਕਿਉਂ ਕੀਤਾ, ਇਸ ਗੱਲ ਦਾ ਵੀ ਖੁਲਾਸਾ ਅਲੀ ਸ਼ਾਹ ਨੇ ਕੀਤਾ ਹੈ। ਐਨਆਈਏ ਵੱਲੋਂ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਦੇ ਮੁਤਾਬਿਕ, ਅਲੀ ਸ਼ਾਹ ਨੇ ਦੱਸਿਆ ਕਿ ਉਹ ਜੁਲਾਈ, 2022 ਨੂੰ ਦੁਬਈ ਵਿੱਚ ਮੇਹਜ਼ਬੀਂ ਨੂੰ ਮਿਲਿਆ ਸੀ ਜਿੱਥੇ ਉਸ ਨੇ ਦਾਊਦ ਇਬਰਾਹਿਮ ਦੇ ਦੂਜੇ ਨਿਕਾਹ ਬਾਰੇ ਦੱਸਿਆ ਸੀ। ਅਲੀ ਸ਼ਾਹ ਨੇ ਇਹ ਵੀ ਦੱਸਿਆ ਕਿ ਮੇਹਜ਼ਬੀਂ ਵ੍ਹਟਸਐਪ ਕਾਲ ਰਾਹੀਂ ਦਾਊਦ ਦੀ ਦੂਜੀ ਬੀਵੀ ਅਤੇ ਭਾਰਤ ਵਿੱਚ ਉਸਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਵੈਸੇ ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਇਬਰਾਹਿਮ ਦਾ ਦੂਜਾ ਨਿਕਾਹ ਭਾਰਤੀ ਜਾਂਚ ਏਜੰਸੀਆਂ ਦਾ ਧਿਆਨ ਮੇਹਜ਼ਬੀਂ ਤੋਂ ਹਟਾਉਣ ਦੀ ਚਾਲ ਵੀ ਹੋ ਸਕਦਾ ਹੈ। ਦੱਸ ਦਈਏ ਕਿ ਸੰਨ 1993 ਵਿੱਚ ਸੀਰੀਅਲ ਬੰਬ ਧਮਾਕੇ ਕੀਤੇ ਗਏ ਸੀ ਇਹਨਾਂ ਵਿੱਚ 257 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੀ ਵੱਧ ਲੋਕੀ ਫੱਟੜ ਹੋਏ ਸਨ। ਇਨ੍ਹਾਂ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਦਾਊਦ ਇਬਰਾਹਿਮ ਨੂੰ ਹੀ ਦਸਿਆ ਜਾਂਦਾ ਹੈ। 2003 ਵਿੱਚ ਭਾਰਤ ਨੇ ਉਸ ਨੂੰ ਇੰਟਰਨੈਸ਼ਨਲ ਟੈਰੇਰਿਸਟ ਘੋਸ਼ਿਤ ਕਰ ਦਿੱਤਾ ਸੀ।

ਦਾਊਦ ਨੇ ਪਹਿਲੀ ਬੀਵੀ ਨੂੰ ਨਹੀਂ ਦਿੱਤਾ ਤਲਾਕ

ਦਾਊਦ ਇਬਰਾਹਿਮ ਦੇ ਭਾਣਜੇ ਅਲੀ ਸ਼ਾਹ ਨੇ ਉਸ ਦੇ ਦੂਜੇ ਨਿਕਾਹ ਦੀ ਜਾਣਕਾਰੀ ਸਿਤੰਬਰ 2022 ਵਿੱਚ ਦਿੱਤੀ ਸੀ ਪਰ ਇਸ ਦਾ ਖੁਲਾਸਾ ਹੁਣ ਕੀਤਾ ਗਿਆ ਹੈ। ਅਲੀ ਸ਼ਾਹ ਨੇ ਇਹ ਵੀ ਦੱਸਿਆ ਕਿ ਦਾਊਦ ਇਬਰਾਹੀਮ ਨੇ ਆਪਣੀ ਪਹਿਲੀ ਬੀਵੀ ਮੇਹਜ਼ਬੀਂ ਨੂੰ ਤਲਾਕ ਨਹੀਂ ਦਿੱਤਾ ਹੈ। ਅਲੀ ਸ਼ਾਹ ਵੱਲੋਂ ਐਨਆਈਏ ਦੇ ਸਾਹਮਣੇ ਦਾਊਦ ਇਬਰਾਹਿਮ ਦੇ ਟਿਕਾਣੇ ਬਾਰੇ ਵੀ ਦੱਸਿਆ ਗਿਆ ਹੈ। ਉਸ ਦਾ ਦਾਅਵਾ ਹੈ ਕਿ ਦਾਊਦ ਕਰਾਚੀ ਵਿੱਚ ਅਬਦੁੱਲਾ ਗ਼ਾਜ਼ੀ ਬਾਬਾ ਦਰਗਾਹਪਿੱਛੇ ਬਣੇ ਡਿਫੈਂਸ ਏਰੀਆ ਵਿੱਚ ਰਹਿੰਦਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦਾਊਦ ਦੀ ਬੀਵੀ 2016 ਵਿੱਚ ਮੁੰਬਈ ਆਈ ਸੀ। ਅਲੀ ਸ਼ਾਹ ਦੇ ਮੁਤਾਬਿਕ, ਦਾਊਦ ਦੇ 4 ਭਰਾ ਅਤੇ 4 ਭੈਣਾਂ ਹਨ। ਆਸਿਮ ਸ਼ਾਹ ਵੱਲੋਂ ਐਨਆਈਏ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਗਿਆ ਕਿ ਦਾਊਦ ਦੀ ਬੀਵੀ ਮੇਹਜ਼ਬੀਂ ਦੀ ਤਿੰਨ ਕੁੜੀਆਂ ਹਨ ਜਿਨ੍ਹਾਂ ਵਿਚੋਂ ਇਕ ਦਾ ਨਾਂ ਮਰੂਖ ਹੈ ਅਤੇ ਉਸ ਦਾ ਨਿਕਾਹ ਪਾਕਿਸਤਾਨ ਦੇ ਕ੍ਰਿਕੇਟਰ ਜਾਵੇਦ ਮਿਆਂਦਾਦ ਦੇ ਮੁੰਡੇ ਜੁਨੈਦ ਨਾਲ ਹੋਇਆ ਹੈ। ਦਾਊਦ ਦੀ ਦੂਜੀ ਕੁੜੀ ਦਾ ਨਾਂ ਮਹਿਰੀਨ, ਤੀਜੀ ਕੁੜੀ ਦਾ ਨਾਂ ਮਜੀਆ ਅਤੇ ਉਸ ਦੇ ਮੁੰਡੇ ਦਾ ਨਾਂ ਮੋਹਿਨ ਨਵਾਜ਼ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...