ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੁਰਪਤਵੰਤ ਪੰਨੂ ਮਾਮਲੇ ‘ਚ ਨਿਖਿਲ ਗੁਪਤਾ ਦੀ ਹੋਵੇਗੀ ਹਵਾਲਗੀ? ਭਾਰਤ-ਅਮਰੀਕਾ ਸਬੰਧਾਂ ‘ਤੇ ਪਵੇਗਾ ਅਸਰ!

52 ਸਾਲ ਦੇ ਨਿਖਿਲ ਗੁਪਤਾ ਦੀ ਹਵਾਲਗੀ ਹੋਵੇਗੀ ਜਾਂ ਨਹੀਂ, ਇਹ ਸਵਾਲ ਭਾਰਤ, ਅਮਰੀਕਾ ਅਤੇ ਚੈੱਕ ਗਣਰਾਜ ਵਿਚਕਾਰ ਘੁੰਮ ਰਿਹਾ ਹੈ। ਨਿਖਿਲ ਗੁਪਤਾ ਨੂੰ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ 'ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਰਚਣ ਦਾ ਦੋਸ਼ ਹੈ। ਹੁਣ ਯੂਰਪੀ ਦੇਸ਼ ਚੈੱਕ ਗਣਰਾਜ ਦੀ ਉਪਰਲੀ ਅਦਾਲਤ ਨੇ ਕਿਹਾ ਹੈ ਕਿ ਉਸ ਨੂੰ ਨਿਖਿਲ ਗੁਪਤਾ ਦੀ ਹਵਾਲਗੀ 'ਤੇ ਕੋਈ ਇਤਰਾਜ਼ ਨਹੀਂ ਹੈ।

ਗੁਰਪਤਵੰਤ ਪੰਨੂ ਮਾਮਲੇ ‘ਚ ਨਿਖਿਲ ਗੁਪਤਾ ਦੀ ਹੋਵੇਗੀ ਹਵਾਲਗੀ? ਭਾਰਤ-ਅਮਰੀਕਾ ਸਬੰਧਾਂ ‘ਤੇ ਪਵੇਗਾ ਅਸਰ!
ਨਿਖਿਲ ਗੁਪਤਾ ਚੈੱਕ ਗਣਰਾਜ ‘ਚ ਵੱਡੀ ਰਾਹਤ
Follow Us
tv9-punjabi
| Updated On: 20 Jan 2024 15:31 PM

ਯੂਰਪੀ ਦੇਸ਼ ਚੈੱਕ ਗਣਰਾਜ ਦੀ ਇੱਕ ਅਦਾਲਤ ਨੇ ਨਿਖਿਲ ਗੁਪਤਾ (Nikhil Gupta) ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਖਿਲ ਗੁਪਤਾ ਦੀ ਉਮਰ 52 ਸਾਲ ਹੈ ਅਤੇ ਉਸ ‘ਤੇ ਅਮਰੀਕਾ ਸਥਿਤ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਵੀ ਦੋਸ਼ ਹਨ ਕਿ ਨਿਖਿਲ ਨੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਰਚਣ ਵਾਲੇ ਭਾਰਤੀ ਅਧਿਕਾਰੀ ਦੀ ਮਦਦ ਕੀਤੀ ਸੀ।

ਨਿਖਿਲ ਗੁਪਤਾ ਇੱਕ ਭਾਰਤੀ ਨਾਗਰਿਕ ਹੈ। ਨਿਖਿਲ ਨੂੰ ਅਮਰੀਕਾ (America) ਦੇ ਇਸ਼ਾਰੇ ‘ਤੇ ਪਿਛਲੇ ਸਾਲ ਚੈੱਕ ਗਣਰਾਜ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਜੇਕਰ ਨਿਖਿਲ ‘ਤੇ ਲੱਗੇ ਦੋਸ਼ ਸੱਚ ਸਾਬਤ ਹੋ ਜਾਂਦੇ ਹਨ ਤਾਂ ਨਿਖਿਲ ਨੂੰ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਗੁਪਤਾ ਦਾ ਬਚਾਅ ਕਰਦੇ ਹੋਏ ਅਦਾਲਤ ‘ਚ ਇਹ ਦਲੀਲ ਦਿੱਤੀ ਗਈ ਸੀ ਕਿ ਜਿਸ ਵਿਅਕਤੀ ਨੂੰ ਅਮਰੀਕਾ ਸਪੁਰਦ ਕਰਨਾ ਚਾਹੁੰਦਾ ਹੈ, ਉਹ ਨਿਖਿਲ ਗੁਪਤਾ ਨਹੀਂ ਹੈ ਅਤੇ ਇਹ ਮਾਮਲਾ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ।

ਕੀ ਹੋਵੇਗਾ ਹਵਾਲਗੀ?

ਦਰਅਸਲ, ਹਵਾਲਗੀ ਦਾ ਫੈਸਲਾ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਹੀ ਆਇਆ ਸੀ। ਇਸ ਦੇ ਬਾਵਜੂਦ ਹਵਾਲਗੀ ਰੁਕੀ ਰਹੀ। ਕਿਉਂਕਿ ਨਿਖਿਲ ਗੁਪਤਾ ਨੇ ਉਸ ਨੂੰ ਰਾਜਧਾਨੀ ਪ੍ਰਾਗ ਦੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਦਸੰਬਰ ਦਾ ਫੈਸਲਾ ਹੇਠਲੀ ਅਦਾਲਤ ਦਾ ਸੀ। ਹੁਣ ਜਦੋਂ ਉੱਚ ਅਦਾਲਤ ਨੇ ਵੀ ਇਸ ਫੈਸਲੇ ਲਈ ਹਾਮੀ ਭਰ ਦਿੱਤੀ ਹੈ। ਜੀ ਹਾਂ, ਨਿਖਿਲ ਲਈ ਇਕ ਹੋਰ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਇਸ ਹਵਾਲਗੀ ‘ਤੇ ਫੈਸਲਾ ਦੇਸ਼ ਦੇ ਨਿਆਂ ਮੰਤਰੀ ਪਾਵੇਲ ਬਲੇਜ਼ਕ ਲੈਣਗੇ। ਜੇਕਰ ਉਸ ਦਾ ਮਤ ਅਦਾਲਤ ਦੇ ਫੈਸਲੇ ਤੋਂ ਵੱਖ ਰਹਿੰਦਾ ਹੈ ਤਾਂ ਨਿਖਿਲ ਦੀ ਹਵਾਲਗੀ ‘ਤੇ ਰੋਕ ਲੱਗ ਸਕਦੀ ਹੈ।

ਕੀ ਹੈ ਪੂਰਾ ਇਲਜ਼ਾਮ?

ਪਿਛਲੇ ਸਾਲ 20 ਨਵੰਬਰ ਨੂੰ ਅਮਰੀਕੀ ਨਿਆਂ ਵਿਭਾਗ ਨੇ ਨਿਖਿਲ ਗੁਪਤਾ ‘ਤੇ ਕਥਿਤ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਭਾਰਤ ਸਰਕਾਰ ਨੇ ਆਪਣੀ ਭੂਮਿਕਾ ਤੋਂ ਸਾਫ਼ ਇਨਕਾਰ ਕਰਦਿਆਂ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਇਸ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਸਨ।

ਅਮਰੀਕੀ ਅਧਿਕਾਰੀਆਂ ਨੇ ਇੱਥੋਂ ਤੱਕ ਦੋਸ਼ ਲਗਾਇਆ ਹੈ ਕਿ ਨਿਖਿਲ ਗੁਪਤਾ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਇੱਕ ‘ਸੁਪਾਰੀ ਕਿਲਰ’ ਨੂੰ 100,000 ਡਾਲਰ ਦੇਣ ਦਾ ਵਾਅਦਾ ਕੀਤਾ ਸੀ। ਦੋਸ਼ ਹੈ ਕਿ 15,000 ਡਾਲਰ ਦੀ ਐਡਵਾਂਸ ਅਦਾਇਗੀ ਵੀ ਕੀਤੀ ਗਈ ਸੀ। ਪਰ ਹੋਇਆ ਇਹ ਕਿ ਜਿਸ ਵਿਅਕਤੀ ਨੂੰ ਨਿਖਿਲ ਨੇ ਕਥਿਤ ਤੌਰ ‘ਤੇ ਗੁਰਪਤਵੰਤ ਨੂੰ ਮਾਰਨ ਲਈ ਨਿਯੁਕਤ ਕੀਤਾ ਸੀ, ਉਹ ਅਮਰੀਕੀ ਸਰਕਾਰ ਲਈ ਕੰਮ ਕਰਨ ਵਾਲਾ ਖੁਫੀਆ ਏਜੰਟ ਨਿਕਲਿਆ। ਹੁਣ ਭਾਰਤ ਅਤੇ ਅਮਰੀਕਾ ਦੋਵੇਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...
ਪੀਐਮ ਮੋਦੀ ਤੋਂ ਮਿਲਿਆ 'RRR' ਦਾ ਸਬਕ, ਨਿਊਜ਼9 ਗਲੋਬਲ ਸੰਮੇਲਨ ਵਿੱਚ ਬੋਲੇ MD-CEO ਬਰੁਣ ਦਾਸ
ਪੀਐਮ ਮੋਦੀ ਤੋਂ ਮਿਲਿਆ 'RRR' ਦਾ ਸਬਕ, ਨਿਊਜ਼9 ਗਲੋਬਲ ਸੰਮੇਲਨ ਵਿੱਚ ਬੋਲੇ MD-CEO ਬਰੁਣ ਦਾਸ...
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...