AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਚੰਡੀਗੜ੍ਹ, ਮੁੰਬਈ, ਬੈਂਗਲੁਰੂ ‘ਚ ਵੀਜ਼ਾ ਸੇਵਾਵਾਂ ਬੰਦ

Canada India Row: ਰਿਸ਼ਤਿਆਂ ਵਿੱਚ ਆਈ ਖਟਾਸ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਪੀਐੱਮ ਨੂੰ ਆਪਣੇ 41 ਡਿਪਲੋਮੈਟਾਂ ਨੂੰ ਹਟਾਉਣ ਦਾ ਅਲਟੀਮੇਟਮ ਦਿੱਤਾ ਸੀ। ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ

ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਚੰਡੀਗੜ੍ਹ, ਮੁੰਬਈ, ਬੈਂਗਲੁਰੂ 'ਚ ਵੀਜ਼ਾ ਸੇਵਾਵਾਂ ਬੰਦ
tv9-punjabi
| Updated On: 20 Oct 2023 16:48 PM IST
Share

India Canada Visa Services: ਤਣਾਅ ਦਰਮਿਆਨ ਕੈਨੇਡਾ (Canada) ਜਾਣ ਦੇ ਚਾਹਵਾਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੀਜ਼ਾ ਸੰਬੰਧੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਨਾਲ ਕੂਟਨੀਤਕ ਵਿਵਾਦ ਕਾਰਨ ਕੈਨੇਡਾ ਨੇ ਭਾਰਤ ਦੇ ਚੰਡੀਗੜ੍ਹ, ਮੁੰਬਈ ਅਤੇ ਕਰਨਾਟਕ ਵਿੱਚ ਕੌਂਸਲਰ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਰਦੀਪ ਸਿੰਘ ਨਿੱਝਰ ਕਤਲ ਕਾਂਡ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ।

ਇਸ ਕਾਰਨ ਚੰਡੀਗੜ੍ਹ, ਮੁੰਬਈ, ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਕੈਨੇਡਾ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਕੈਨੇਡਾ ਜਾਣ ਲਈ ਦਿੱਲੀ ਆਉਣਾ ਪਵੇਗਾ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ, ਜਿਨ੍ਹਾਂ ਦੇ ਬੱਚੇ ਜਾਂ ਮਾਪੇ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਪ੍ਰਕਿਰਿਆ ਲਈ ਦਿੱਲੀ ਜਾਣਾ ਪਵੇਗਾ। ਵੀਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਭਾਰਤ ‘ਚ ਮੌਜੂਦ 62 ਕੈਨੇਡੀਅਨ ਡਿਪਲੋਮੈਟਾਂ ‘ਚੋਂ 41 ਨੂੰ ਹਟਾ ਦਿੱਤਾ ਗਿਆ ਹੈ, ਹਾਲਾਂਕਿ 21 ਕੈਨੇਡੀਅਨ ਡਿਪਲੋਮੈਟ ਭਾਰਤ ‘ਚ ਹੀ ਰਹਿਣਗੇ। ਜੌਲੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਖੋਹਣ ਦੇ ਖਤਰੇ ਨੂੰ ਦੇਖਦੇ ਹੋਏ ਲਿਆ ਗਿਆ ਹੈ। ਭਾਰਤ ਸਰਕਾਰ ਦੇ ਅਲਟੀਮੇਟਮ ਤੋਂ ਬਾਅਦ ਆਖਰਕਾਰ ਕੈਨੇਡਾ ਨੇ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਨ੍ਹਾਂ ਡਿਪਲੋਮੈਟਾਂ ਦੇ ਨਾਲ ਹੀ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਦੇ 42 ਮੈਂਬਰ ਵੀ ਵਾਪਸ ਆ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਪੀਐਮ ਜਸਟਿਨ ਟਰੂਡੋ (PM Justin Trudeau) ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਕਾਫੀ ਵੱਧ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤਾ ਹੈ। ਇਸ ਦੇ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਹਾਲਾਂਕਿ ਕੈਨੇਡਾ ਇਹ ਕੰਮ ਨਿਰਧਾਰਤ ਸਮੇਂ ਵਿੱਚ ਨਹੀਂ ਕਰ ਰਿਹਾ ਹੈ। ਹੁਣ ਤੱਕ ਕੈਨੇਡੀਅਨ ਵਿਦੇਸ਼ ਮੰਤਰੀ ਭਾਰਤ ਤੋਂ 41 ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਕਰ ਚੁੱਕੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ?

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟ (Canadian diplomat) ਰਹਿੰਦੇ ਹਨ। ਇਨ੍ਹਾਂ ਵਿੱਚੋਂ 41 ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਾਕੀ 21 ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਹੀ ਰਹਿਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਭਾਰਤ ‘ਚ ਕਈ ਕੈਨੇਡੀਅਨ ਡਿਪਲੋਮੈਟ ਹਨ ਜੋ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦਿੰਦੇ ਹਨ, ਇਸ ਲਈ ਉਨ੍ਹਾਂ ਨੂੰ ਜਲਦ ਤੋਂ ਜਲਦ ਦੇਸ਼ ਛੱਡਣ ਲਈ ਕਿਹਾ ਗਿਆ ਹੈ।

ਪੀਐਮ ਟਰੂਡੋ ਦੇ ਬਿਆਨ ਕਾਰਨ ਵਧਿਆ ਸੀ ਤਣਾਅ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੱਕ ਬਿਆਨ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧਾ ਦਿੱਤਾ ਹੈ। ਕੈਨੇਡੀਅਨ ਪੀਐਮ ਨੇ 18 ਸਤੰਬਰ ਨੂੰ ਕਿਹਾ ਸੀ ਕਿ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ। ਭਾਰਤ ਨੇ ਟਰੂਡੋ ਦੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ ਸੀ।

ਭਾਰਤ ਦੀ ਸਖਤੀ ਤੋਂ ਬਾਅਦ ਕੈਨੇਡਾ ਦਾ ਰਵੱਈਆ ਹੋਇਆ ਨਰਮ

ਟਰੂਡੋ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਭਾਰਤ ਦੀ ਸਖ਼ਤੀ ਤੋਂ ਬਾਅਦ ਕੈਨੇਡੀਅਨ ਪੀਐਮ ਦਾ ਰਵੱਈਆ ਹੌਲੀ-ਹੌਲੀ ਨਰਮ ਹੋਣਾ ਸ਼ੁਰੂ ਹੋ ਗਿਆ ਹੈ। ਕਈ ਮੌਕਿਆਂ ‘ਤੇ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ‘ਚ ਭਾਰਤ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਭਾਰਤ ਨੇ ਇਹ ਵੀ ਕਿਹਾ ਕਿ ਜੇਕਰ ਕੈਨੇਡਾ ਇਸ ਸਬੰਧੀ ਕੋਈ ਠੋਸ ਸਬੂਤ ਪੇਸ਼ ਕਰਦਾ ਹੈ ਤਾਂ ਭਾਰਤ ਇਸ ‘ਤੇ ਵਿਚਾਰ ਕਰਨ ਲਈ ਤਿਆਰ ਹੈ।

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ 18 ਜੂਨ ਨੂੰ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਕੈਨੇਡਾ ਵਿੱਚ ਭਾਰਤ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਗਿਆ ਹੈ। ਇਸ ਦੇ ਬਦਲੇ ਭਾਰਤ ਨੇ ਵੀ ਜਵਾਬੀ ਕਾਰਵਾਈ ਕੀਤੀ। ਇੱਥੋਂ ਇਸ ਵਿਵਾਦ ਨੇ ਪੂਰਾ ਜ਼ੋਰ ਫੜ ਲਿਆ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...