ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Earthquake in New Zealand: ਨਿਊਜ਼ੀਲੈਂਡ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਇਲਾਕੇ ‘ਚ ਸੁਨਾਮੀ ਆਉਣ ਦੀ ਸੰਭਾਵਨਾ

Tsunami Threat: ਨਿਊਜ਼ੀਲੈਂਡ 'ਚ ਫਿਰ ਤੋਂ ਧਰਤੀ ਹਿੱਲ ਗਈ। ਅਤੇ ਇੱਥੇ 7 ਤੋਂ ਵੱਧ ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਪੱਧਰ ਨੂੰ ਦੇਖਦੇ ਹੋਏ ਇਲਾਕੇ 'ਚ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

Earthquake in New Zealand: ਨਿਊਜ਼ੀਲੈਂਡ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਇਲਾਕੇ ‘ਚ ਸੁਨਾਮੀ ਆਉਣ ਦੀ ਸੰਭਾਵਨਾ
ਨਿਊਜ਼ੀਲੈਂਡ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਇਲਾਕੇ ‘ਚ ਸੁਨਾਮੀ ਆਉਣ ਦੀ ਸੰਭਾਵਨਾ।
Follow Us
tv9-punjabi
| Published: 24 Apr 2023 10:23 AM

ਆਕਲੈਂਡ: ਨਿਊਜ਼ੀਲੈਂਡ ਦੀ ਧਰਤੀ ਇੱਕ ਵਾਰ ਫਿਰ ਜ਼ੋਰਦਾਰ ਭੂਚਾਲ (Earthquake) ਕਾਰਨ ਕੰਬ ਗਈ ਅਤੇ ਇਸ ਵਾਰ ਵੀ ਇਸ ਦੀ ਤੀਬਰਤਾ 7 ਤੋਂ ਵੱਧ ਸੀ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਦੇਸ਼ ਦੇ ਕੇਰਮਾਡੇਕ ਟਾਪੂ ਦੇ ਨੇੜੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਹਾਲਾਂਕਿ ਸੁਨਾਮੀ ਦੇ ਖਤਰੇ ਨੂੰ ਲੈ ਕੇ ਵੱਡਾ ਖਦਸ਼ਾ ਪੈਦਾ ਹੋ ਗਿਆ ਹੈ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭਾਰਤੀ ਸਮੇਂ ਮੁਤਾਬਕ ਸਵੇਰੇ 6.11 ਵਜੇ ਦੇ ਕਰੀਬ ਨਿਊਜੀਲੈਂਡ (New Zealand) ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.3 ਮਾਪੀ ਗਈ ਹੈ। ਭੂਚਾਲ ਦਾ ਮੁੱਖ ਕੇਂਦਰ ਕੇਰਮਾਡੇਕ ਟਾਪੂ ਦੇ ਨੇੜੇ 10 ਕਿਲੋਮੀਟਰ ਹੇਠਾਂ ਸੀ। ਫਿਲਹਾਲ ਭੂਚਾਲ ਕਾਰਨ ਉਥੇ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਅਮਰੀਕੀ ਸੁਨਾਮੀ ਵਾਰਨਿੰਗ ਸਿਸਟਮ ਦਾ ਅਲਰਟ

ਅਮਰੀਕਾ (America) ਦੇ ਭੂ-ਵਿਗਿਆਨਕ ਸਰਵੇਖਣ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਕਿ ਨਿਊਜ਼ੀਲੈਂਡ ਦੇ ਨੇੜੇ ਕੇਰਮਾਡੇਕ ਟਾਪੂਆਂ ਵਿੱਚ ਅੱਜ 7.3 ਤੀਬਰਤਾ ਦਾ ਇੱਕ ਵੱਡਾ ਭੂਚਾਲ ਆਇਆ। ਹਾਲਾਂਕਿ, ਕੇਰਮਾਡੇਕ ਟਾਪੂ ‘ਤੇ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਤੋਂ ਬਾਅਦ, ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਦੀ ਤੀਬਰਤਾ ਦੇ ਬਾਵਜੂਦ ਪ੍ਰਸ਼ਾਂਤ ਵਿੱਚ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਹਵਾਈ, ਪੱਛਮੀ ਤੱਟ, ਬ੍ਰਿਟਿਸ਼ ਕੋਲੰਬੀਆ, ਜਾਂ ਅਲਾਸਕਾ ਵਿੱਚ ਭੂਮੀ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।

ਨਿਊਜੀਲੈਂਡ ਸਰਕਾਰ ਨੇ ਹਾਲਤਾਂ ‘ਤੇ ਰੱਖੀ ਨਜ਼ਰ

ਦੂਜੇ ਪਾਸੇ ਨਿਊਜ਼ੀਲੈਂਡ ਦੇ ਅਧਿਕਾਰੀ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸੁਨਾਮੀ ਦੀ ਚਿਤਾਵਨੀ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA)ਨੇ ਟਵੀਟ ਕੀਤਾ, “ਅਸੀਂ ਇਹ ਪਤਾ ਲਗਾਉਣ ਲਈ ਹਾਲਾਤਾਂ ਦਾ ਮੁਲਾਂਕਣ ਕਰ ਰਹੇ ਹਾਂ ਕਿ ਕੀ M7.3 ਕਰਮਾਡੇਕ ਟਾਪੂ ਭੂਚਾਲ ਕਾਰਨ ਸੁਨਾਮੀ ਆਈ ਹੈ ਜੋ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅੱਜ ਦੀਆਂ ਖਬਰਾਂ ਪੰਜਾਬ ਨਿਊਜ, ਪੰਜਾਬੀ ਖਬਰਾਂ, ਟੀਵੀ9 ਪੰਜਾਬੀ

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...