AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਲਾਤਕਾਰ ਦੇ ਮੁਲਜਮ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਖਿਡਾਰੀ ਸਕਾਟ ਕੁੱਗਲੈਨ ਦੀ ਵਾਪਸੀ

ਸਾਲ 2015 ਵਿੱਚ ਬਲਾਤਕਾਰ ਦੇ ਇਲਜਾਮ ਹੇਠ 'ਚ ਫੜੇ ਗਏ ਹਰਫ਼ਨਮੌਲਾ ਕ੍ਰਿਕੇਟ ਖਿਡਾਰੀ ਕੁੱਗਲੈਨ ਦਾ ਕੀਵੀ ਟੀਮ ਦੇ ਕੋਚ ਗੈਰੀ ਸਟੀਡ ਨੇ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਉਹ ਕੁੱਗਲੈਨ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਮੰਨਦੇ ਕਿਉਂਕਿਕੁੱਗਲੈਨ ਦੇ ਖਿਲਾਫ ਪਹਿਲੀ ਸੁਣਵਾਈ ਦੌਰਾਨ ਅਦਾਲਤ ਕਿਸੇ ਨਤੀਜੇ ਤੇ ਨਹੀ ਪਹੁੰਚੀ ਸੀ।।

ਬਲਾਤਕਾਰ ਦੇ ਮੁਲਜਮ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਖਿਡਾਰੀ ਸਕਾਟ ਕੁੱਗਲੈਨ ਦੀ ਵਾਪਸੀ
ਬਲਾਤਕਾਰ ਦੇ ਮੁਲਜਮ ਸਕਾਟ ਕੁੱਗਲੈਨ ਨਿਊਜ਼ੀਲੈਂਡ ਕ੍ਰਿਕੇਟ ਟੀਮ ਵਿੱਚ ਸ਼ਾਮਿਲ। New Zealand all-rounder arrested on rape charges will play England in Test series
tv9-punjabi
| Published: 16 Feb 2023 11:19 AM IST
Share
ਸਾਲ 2015 ਵਿੱਚ ਬਲਾਤਕਾਰ ਦੇ ਇਲਜਾਮ ਹੇਠ ਫੜੇ ਗਏ ਨਿਊਜ਼ੀਲੈਂਡ ਦੇ ਹਰਫ਼ਨਮੌਲਾ ਕ੍ਰਿਕੇਟ ਖਿਡਾਰੀ ਸਕਾਟ ਕੁੱਗਲੈਨ ਇੰਗਲੈਂਡ ਦੇ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਣ ਵਾਲੀ ਟੈਸਟ ਕ੍ਰਿਕੇਟ ਸੀਰੀਜ਼ ਵਿੱਚ ਖੇਡਣ ਲਈ ਚੁਣ ਲਏ ਗਏ ਹਨ। ਸੀਰੀਜ ਦਾ ਪਹਿਲਾ ਟੈਸਟ ਮੈਚ ਵੀਰਵਾਰ ਤੋਂ ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ਵਿੱਚ ਸ਼ੁਰੂ ਹੋਣ ਵਾਲਾ ਹੈ। ਕੀਵੀ ਕੋਚ ਗੈਰੀ ਸਟੀਡ ਨੇ ਸਕਾਟ ਕੁੱਗਲੈਨ ਦਾ ਬਚਾਅ ਕਰਦਿਆਂ ਦੱਸਿਆ ਕਿ ਨਿਊਜੀਲੈਂਡ ਕ੍ਰਿਕੇਟ ਟੀਮ ਵਿੱਚ ਗੇਂਦਬਾਜ਼ਦੀ ਘਾਟ ਕਰਕੇ ਹੀ ਕੁੱਗਲੈਨ ਨੂੰ ਨਿਊਜ਼ੀਲੈਂਡ ਦੀ ਕ੍ਰਿਕੇਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਨਹੀਂ ਖੇਡ ਰਹੇ ਕਾਈਲੀ ਜੈਮੀਸਨ ਅਤੇ ਪੈਟ ਹੈਨਰੀ

ਪਿੱਠ ਦਰਦ ਕਰਕੇ ਨਿਊਜ਼ੀਲੈਂਡ ਦੇ ਤੇਜ ਗੇਂਦਬਾਜ ਕਾਈਲੀ ਜੈਮੀਸਨ ਅਤੇ ਪੈਟ ਹੈਨਰੀ ਆਪਣੇ ਪਰਿਵਾਰਿਕ ਰੁਝੇਵਿਆਂ ਕਰਕੇ ਇਸ ਸੀਰੀਜ ਵਿੱਚ ਨਹੀਂ ਖੇਡ ਰਹੇ। ਨਿਊਜ਼ੀਲੈਂਡ ਨੇ ਆਪਣੀ ਟੈਸਟ ਟੀਮ ਵਿੱਚ ਸਕਾਟ ਕੁੱਗਲੈਨ ਦੇ ਇਲਾਵਾ ਜੈਕਬ ਡੱਫੀ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਦਰਅਸਲ ਕੁੱਗਲੈਨ ਦੇ ਖਿਲਾਫ ਪਹਿਲੀ ਸੁਣਵਾਈ ਦੌਰਾਨ ਅਦਾਲਤ ਕਿਸੇ ਨਤੀਜੇ ਤੇ ਨਹੀ ਪੁੱਜੀ ਸੀ, ਅਤੇ ਉਸ ਤੋਂ ਬਾਅਦ ਸਾਲ 2017 ਵਿੱਚ ਇਸ ਮਾਮਲੇ ਦੀ ਦੁਬਾਰਾ ਸ਼ੁਰੂ ਕੀਤੀ ਸੁਣਵਾਈ ਮਗਰੋਂ 31 ਸਾਲ ਦੇ ਸਕਾਟ ਕੁੱਗਲੈਨ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਮੰਨਦੇ ਹੋਏ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

ਸ਼ਿਕਾਇਤ ਦੇਣ ਵਾਲੀ ਕੁੜੀ ਨੇ ਜਤਾਈ ਨਰਾਜਗੀ

ਕੁੱਗਲੈਨ ਦੇ ਨਿਊਜ਼ੀਲੈਂਡ ਕ੍ਰਿਕੇਟ ਟੀਮ ਵਿੱਚ ਚੋਣ ‘ਤੇ ਸ਼ਿਕਾਇਤ ਦੇਣ ਵਾਲੀ ਕੁੜੀ ਨੇ ਨਰਾਜਗੀ ਜਤਾਈ ਹੈ। ਜਿਸ ਤੋਂ ਬਾਅਦ ਟੈਸਟ ਮੈਚ ਖੇਡਣ ਨੂੰ ਲੈ ਕੇ ਕੁੱਗਲੈਨ ਖਿਲਾਫ ਸੋਸ਼ਲ ਮੀਡੀਆ ਤੇ ਭੜਾਸ ਕੱਢੀ ਜਾ ਰਹੀ ਹੈ। ਇੱਕ ਯੂਜਰ ਨੇ ਆਪਣੇ ਟਵੀਟ ਵਿੱਚ ਲਿਖਿਆ, ਸਕਾਟ ਕੁੱਗਲੈਨ ਨੂੰ ਤਾਂ ਕ੍ਰਿਕੇਟ ਦੇ ਨੇੜੇ ਵੀ ਨਹੀਂ ਆਣਾ ਚਾਹੀਦਾ।ਇਕ ਹੋਰ ਨੇ ਲਿਖਿਆ, ਤੁਸੀਂ ਬੜੇ ਬੇਸ਼ਰਮ ਹੋ ਕੁੱਗਲੈਨ। ਇਕ ਹੋਰ ਯੂਜਰ ਨੇ ਲਿਖਿਆ, ਜੇਕਰ ਨਿਊਜ਼ੀਲੈਂਡ ਦੀ ਕ੍ਰਿਕੇਟ ਟੀਮ ਵਿੱਚ ਕੁੱਗਲੈਨ ਖੇਡਦੇ ਨਜ਼ਰ ਆਉਂਦੇ ਹਨ, ਤਾਂ ਟੀਮ ਨੂੰ ਸਮਰਥਨ ਦੇਣ ਦਾ ਕੋਈ ਮਤਲਬ ਨਹੀਂ। ਕੋਚ ਗੈਰੀ ਸਟੀਡ ਨੇ ਕੀਤਾ ਬਚਾਅ : ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਕੋਚ ਗੈਰੀ ਸਟੀਡ ਵੱਲੋਂ ਦੱਸਿਆ ਗਿਆ, ਮੈਨੂੰ ਤਾਂ ਉਪਲਬਧ ਖਿਡਾਰੀਆਂ ਵਿਚੋਂ ਹੀ ਚੋਣ ਕਰਨੀ ਹੈ, ਅਤੇ ਅਸੀਂ ਇੱਕ ਮਜਬੂਤ ਇਰਾਦਿਆਂ ਵਾਲੇ ਕ੍ਰਿਕੇਟ ਖਿਡਾਰੀ ਦਾ ਚੋਣ ਕੀਤਾ ਹੈ। ਸਾਨੂੰ ਅਜਿਹੇ ਕ੍ਰਿਕੇਟ ਖਿਡਾਰੀ ਚਾਹੀਦੇ ਹਨ ਜੋ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਨਿਊਜ਼ੀਲੈਂਡ ਦਾ ਪਰਚਮ ਫ਼ਹਿਰਾ ਸਕਣ ਅਤੇ ਸਕਾਟ ਕੁੱਗਲੈਨ ਅਜਿਹੇ ਹੀ ਕ੍ਰਿਕੇਟ ਖਿਡਾਰੀ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...