FBI ਦੀ ਵਾਂਟੇਡ ਲਿਸਟ ‘ਚ ਭਾਰਤੀ ਨਾਗਰਿਕ ਕਮਲ ਦਾ ਨਾਮ, ਗ੍ਰਿਫ਼ਤਾਰੀ ਵਾਰੰਟ ਜਾਰੀ, ਲਾਰੈਂਸ ਬਿਸ਼ਨੋਈ ਗੈਂਗ ਨਾਲ ਕਨੈਕਸ਼ਨ!

Published: 

21 Aug 2026 11:45 AM IST

FBI Wanted List: FBI ਨੇ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਗਰੁੱਪ ਨਾਲ ਕਥਿਤ ਤੌਰ 'ਤੇ ਜੁੜੇ ਇੱਕ ਭਾਰਤੀ ਨਾਗਰਿਕ ਕਮਲ ਨੂੰ ਵਾਂਟੇਡ ਲਿਸਟ ਵਿੱਚ ਸ਼ਾਮਲ ਕੀਤਾ ਹੈ। ਉਸ 'ਤੇ ਜਬਰਨ ਵਸੂਲੀ ਰਾਹੀਂ ਕਾਰੋਬਾਰ ਵਿੱਚ ਦਖਲ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਆਰੋਪ ਹੈ।

FBI ਦੀ ਵਾਂਟੇਡ ਲਿਸਟ ਚ ਭਾਰਤੀ ਨਾਗਰਿਕ ਕਮਲ ਦਾ ਨਾਮ, ਗ੍ਰਿਫ਼ਤਾਰੀ ਵਾਰੰਟ ਜਾਰੀ, ਲਾਰੈਂਸ ਬਿਸ਼ਨੋਈ ਗੈਂਗ ਨਾਲ ਕਨੈਕਸ਼ਨ!

ਅਮਰੀਕਾ 'ਚ ਕਮਲ ਵਾਂਟੇਡ

ਐਫਬੀਆਈ ਭਾਰਤੀ ਨਾਗਰਿਕ ਕਮਲ ਦੀ ਤਲਾਸ਼ ਕਰ ਰਹੀ ਹੈ, ਜਿਸ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਅੰਤਰਰਾਸ਼ਟਰੀ ਅਪਰਾਧ ਵਿੱਚ ਸ਼ਾਮਲ ਹੋਣ ਦਾ ਆਰੋਪ ਹੈ। ਐਫਬੀਆਈ ਨੇ ਵੀਰਵਾਰ ਨੂੰ ਦੱਸਿਆ ਕਿ ਕਮਲ ਨੂੰ ਇੱਕ ਅਜਿਹੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਆਰੋਪ ‘ਚ ਵਾਂਟੇਡ ਘੋਸ਼ਿਤ ਕੀਤਾ ਗਿਆ ਹੈ, ਜੋ ਜਬਰਨ ਵਸੂਲੀ ਰਾਹੀਂ ਕਾਰੋਬਾਰ ਵਿੱਚ ਰੁਕਾਵਟ ਪਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਫੈਡਰਲ ਏਜੰਸੀ ਨੇ ਕਿਹਾ ਕਿ ਇਹ ਸੰਗਠਨ ਲਾਰੈਂਸ ਬਿਸ਼ਨੋਈ ਆਰਗਨਾਈਜ਼ਡ ਕ੍ਰਾਈਮ ਗਰੁੱਪ ਭਾਰਤ ਦੇ ਪੰਜਾਬ ਸੂਬੇ ਵਿੱਚ ਸ਼ੁਰੂ ਹੋਇਆ ਸੀ ਅਤੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਸਮੇਤ ਹੋਰ ਥਾਵਾਂ ‘ਤੇ ਐਕਟਿਵ ਸੀ।

ਏਜੰਸੀ ਨੇ ਦੱਸਿਆ ਕਿ ਕਮਲ ਖ਼ਿਲਾਫ਼ 1 ਜੁਲਾਈ ਨੂੰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ, ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ‘ਤੇ ਜਬਰਨ ਵਸੂਲੀ ਰਾਹੀਂ ਕਾਰੋਬਾਰ ਵਿੱਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਦਾ ਆਰੋਪ ਹੈ।

FBI ਨੇ ਜਾਰੀ ਕੀਤਾ ਨੋਟਿਸ

FBI ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਆਪਣੇ ਸਥਾਨਕ FBI ਦਫ਼ਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਵਣਜ ਦੂਤਾਵਾਸ ਨਾਲ ਸੰਪਰਕ ਕਰੋ। ਤੁਸੀਂ tips.fbi.gov ‘ਤੇ ਆਨਲਾਈਨ ਵੀ ਜਾਣਕਾਰੀ ਦੇ ਸਕਦੇ ਹੋ। FBI ਨੇ ਸੰਗਠਿਤ ਅਪਰਾਧ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਮਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ

ਕਮਲ ਖ਼ਿਲਾਫ਼ ਅਮਰੀਕਾ ਵਿੱਚ ਗ੍ਰਿਫ਼ਤਾਰੀ ਵਾਰੰਟ 1 ਜੁਲਾਈ 2026 ਨੂੰ ਜਾਰੀ ਕੀਤਾ ਗਿਆ ਸੀ। ਇਹ ਵਾਰੰਟ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਅਮਰੀਕੀ ਅਦਾਲਤ ਵੱਲੋਂ ਲਾਸ ਏਂਜਲਸ ਵਿੱਚ ਜਾਰੀ ਕੀਤਾ ਗਿਆ। ਕਮਲ ‘ਤੇ ਜਬਰਨ ਵਸੂਲੀ ਰਾਹੀਂ ਕਾਰੋਬਾਰ ਵਿੱਚ ਦਖਲ ਦੇਣ ਦੀ ਸਾਜ਼ਿਸ਼ ਰਚਣ ਦਾ ਆਰੋਪ ਲਗਾਇਆ ਗਿਆ ਹੈ। FBI ਨੇ ਉਸ ਨੂੰ ਵਾਂਟੇਡ ਲਿਸਟ ਵਿੱਚ ਸ਼ਾਮਲ ਕਰਦੇ ਹੋਏ ਉਸ ਖ਼ਿਲਾਫ਼ ਦਰਜ ਮਾਮਲੇ ਨੂੰ ਜਨਤਕ ਕੀਤਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਦਾ ਅਮਰੀਕਾ ਨਾਲ ਸਬੰਧ

FBI ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਵਿੱਚ ਹੋਈ ਅਤੇ ਇਸ ਨੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਸਮੇਤ ਹੋਰ ਇਲਾਕਿਆਂ ਵਿੱਚ ਆਪਣੀਆਂ ਗਤੀਵਿਧੀਆਂ ਚਲਾਈਆਂ। FBI ਨੇ ਇਸ ਸੰਗਠਨ ਨੂੰ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦੱਸਿਆ ਹੈ। ਇਸ ਮਾਮਲੇ ਵਿੱਚ FBI ਦੀ ਕਾਰਵਾਈ ਤੋਂ ਸੰਗਠਨ ਦੀ ਅਮਰੀਕਾ ਵਿੱਚ ਕਥਿਤ ਗਤੀਵਿਧੀਆਂ ਨੂੰ ਲੈ ਕੇ ਜਾਂਚ ਦਾ ਦਾਇਰਾ ਸਾਹਮਣੇ ਆਇਆ ਹੈ।

Loading...
Unable to load recommendations.
Follow Us