ਆਸਟ੍ਰੇਲੀਆ ਦੇ ਮੈਲਬੋਰਨ ‘ਚ ਸਵਾਮੀਨਾਰਾਇਣ ਮੰਦਿਰ ‘ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ

Updated On: 

12 Jan 2023 18:35 PM

ਇਸ ਘਟਨਾ ਬਾਰੇ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਕਿ ਧਾਰਮਿਕ ਸਥਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨਤੋੜ ਬਰਦਾਸ਼ਤਯੋਗ ਨਹੀਂ ਹੈ।

ਆਸਟ੍ਰੇਲੀਆ ਦੇ ਮੈਲਬੋਰਨ ਚ ਸਵਾਮੀਨਾਰਾਇਣ ਮੰਦਿਰ ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ

ਆਸਟ੍ਰੇਲੀਆ ਦੇ ਮੈਲਬੋਰਨ 'ਚ ਸਵਾਮੀਨਾਰਾਇਣ ਮੰਦਿਰ 'ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ

Follow Us On

ਮੈਲਬੌਰਨ ਚ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ (ਬੀਏਪੀਐਸ) ਮੰਦਿਰ ‘ਤੇ ਹਮਲਾ ਕੀਤਾ ਗਿਆ। ਖਾਲਿਸਤਾਨ ਸਮਰਥਕਾਂ ਨੇ ਮੰਦਿਰ ਦੀ ਭੰਨਤੋੜ ਕੀਤੀ ਅਤੇ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਮੀਡੀਆ ਰਿਪੋਰਟਾਂ ਅਨੁਸਾਰ, ਖਾਲਿਸਤਾਨ ਸਮਰਥਕਾਂ ਨੇ 12 ਜਨਵਰੀ ਦੀ ਸਵੇਰ ਨੂੰ ਆਸਟ੍ਰੇਲੀਆ ਦੇ ਮੈਲਬੌਰਨ ਦੇ ਉੱਤਰੀ ਉਪਨਗਰ ਮਿਲ ਪਾਰਕ ਖੇਤਰ ਵਿੱਚ ਸਥਿਤ ਸਵਾਮੀਨਾਰਾਇਣ ਮੰਦਿਰ ‘ਤੇ ਹਮਲਾ ਕੀਤਾ।

ਇਨ੍ਹਾਂ ਲੋਕਾਂ ਨੇ ਮੰਦਿਰ ਦੀ ਭੰਨਤੋੜ ਵੀ ਕੀਤੀ। ਬਦਮਾਸ਼ਾਂ ਨੇ ਮੰਦਿਰ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਸਨ। ਖਾਲਿਸਤਾਨ ਸਮਰਥਕਾਂ ਨੇ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਮੰਦਿਰ ਦੀਆਂ ਕੰਧਾਂ ‘ਤੇ ਸ਼ਹੀਦ ਲਿਖ ਕੇ ਉਸ ਦੀ ਤਾਰੀਫ ਕੀਤੀ। ਇਸ ਘਟਨਾ ਨੂੰ ਲੈ ਕੇ ਆਸਟ੍ਰੇਲੀਆ ‘ਚ ਰਹਿੰਦੇ ਹਿੰਦੂਆਂ ‘ਚ ਕਾਫੀ ਗੁੱਸਾ ਹੈ।

“ਅਸੀਂ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾ ਕਰਦੇ ਹਾਂ”

ਬੀਏਪੀਐ ਨੇ ਹਮਲੇ ਦੀ ਨਿੰਦਾ ਕੀਤੀ ਹੈ। ਇੱਕ ਬਿਆਨ ਵਿੱਚ, ਬੀਏਪੀਐ ਨੇ ਬੇਰਿਹਮੀ ਅਤੇ ਨਫ਼ਰਤ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਦੁਖੀ ਅਤੇ ਸਦਮੇ ਵਿੱਚ ਹੋਣ ਦੀ ਗੱਲ ਕਹੀ ਹੈ। ਬਿਆਨ ਵਿਚ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਘਟਨਾ ਬਾਰੇ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਕਿ ਧਾਰਮਿਕ ਸਥਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨਤੋੜ ਬਰਦਾਸ਼ਤਯੋਗ ਨਹੀਂ ਹੈ।

ਇਸ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਗਤੀਵਿਧੀ ਨਸਲੀ ਅਤੇ ਧਾਰਮਿਕ ਸਹਿਣਸ਼ੀਲਤਾ ਐਕਟ ਦੀ ਉਲੰਘਣਾ ਹੈ। ਉਨ੍ਹਾਂ ਸਰਕਾਰ ਅਤੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਆਸਟ੍ਰੇਲੀਆ ਸਰਕਾਰ ਕੋਲ ਜਰੂਰ ਉਠਾਉਣਗੇ। ਹਿੰਦੂਆਂ ਦੀ ਜਾਨ ਨੂੰ ਖਤਰਾ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਕੌਮ ਇਨ੍ਹਾਂ ਖਾਲਿਸਤਾਨ ਸਮਰਥਕਾਂ ਤੋਂ ਡਰੀ ਹੋਈ ਹੈ।

ਸੰਸਦ ਮੈਂਬਰ ਇਵਾਨ ਮੁਲਹੋਲੈਂਡ ਨੇ ਨਿੰਦਾ ਕੀਤੀ

ਉੱਤਰੀ ਮੈਟਰੋਪੋਲੀਟਨ ਖੇਤਰ ਲਈ ਲਿਬਰਲ ਸੰਸਦ ਮੈਂਬਰ, ਇਵਾਨ ਮੁਲਹੋਲੈਂਡ ਨੇ ਕਿਹਾ ਕਿ ਇਹ ਨਾਪਾਕ ਹਰਕਤ ਆਸਟ੍ਰੇਲੀਆ ਦੇ ਸ਼ਾਂਤਮਈ ਹਿੰਦੂ ਭਾਈਚਾਰੇ ਲਈ ਬਹੁਤ ਦੁਖਦਾਈ ਹੈ। ਅਜਿਹੀ ਧਾਰਮਿਕ ਨਫ਼ਰਤ ਦੀ ਇੱਥੇ ਕੋਈ ਥਾਂ ਨਹੀਂ ਹੈ। ਆਸਟ੍ਰੇਲੀਆ ਵਿੱਚ ਹਿੰਦੂ ਭਾਈਚਾਰੇ ਦੇ ਆਗੂ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਸੰਪਰਦਾ ਦੇ ਨਾਲ ਖੜੇ ਹਨ ਅਤੇ ਮੰਦਿਰ ‘ਤੇ ਹਮਲੇ ਦੀ ਨਿੰਦਾ ਕਰਦੇ ਹਨ। ਅਜਿਹੀ ਗਤੀਵਿਧੀ ਵਿਕਟੋਰੀਆ ਦੇ ਨਸਲੀ ਅਤੇ ਧਾਰਮਿਕ ਸਹਿਣਸ਼ੀਲਤਾ ਐਕਟ ਦੀ ਉਲੰਘਣਾ ਹੈ।