ਆਸਟ੍ਰੇਲੀਆ ਦੇ ਮੈਲਬੋਰਨ ‘ਚ ਸਵਾਮੀਨਾਰਾਇਣ ਮੰਦਿਰ ‘ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ
ਇਸ ਘਟਨਾ ਬਾਰੇ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਕਿ ਧਾਰਮਿਕ ਸਥਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨਤੋੜ ਬਰਦਾਸ਼ਤਯੋਗ ਨਹੀਂ ਹੈ।

ਆਸਟ੍ਰੇਲੀਆ ਦੇ ਮੈਲਬੋਰਨ ‘ਚ ਸਵਾਮੀਨਾਰਾਇਣ ਮੰਦਿਰ ‘ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ
ਮੈਲਬੌਰਨ ਚ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ (ਬੀਏਪੀਐਸ) ਮੰਦਿਰ ‘ਤੇ ਹਮਲਾ ਕੀਤਾ ਗਿਆ। ਖਾਲਿਸਤਾਨ ਸਮਰਥਕਾਂ ਨੇ ਮੰਦਿਰ ਦੀ ਭੰਨਤੋੜ ਕੀਤੀ ਅਤੇ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਮੀਡੀਆ ਰਿਪੋਰਟਾਂ ਅਨੁਸਾਰ, ਖਾਲਿਸਤਾਨ ਸਮਰਥਕਾਂ ਨੇ 12 ਜਨਵਰੀ ਦੀ ਸਵੇਰ ਨੂੰ ਆਸਟ੍ਰੇਲੀਆ ਦੇ ਮੈਲਬੌਰਨ ਦੇ ਉੱਤਰੀ ਉਪਨਗਰ ਮਿਲ ਪਾਰਕ ਖੇਤਰ ਵਿੱਚ ਸਥਿਤ ਸਵਾਮੀਨਾਰਾਇਣ ਮੰਦਿਰ ‘ਤੇ ਹਮਲਾ ਕੀਤਾ।
ਇਨ੍ਹਾਂ ਲੋਕਾਂ ਨੇ ਮੰਦਿਰ ਦੀ ਭੰਨਤੋੜ ਵੀ ਕੀਤੀ। ਬਦਮਾਸ਼ਾਂ ਨੇ ਮੰਦਿਰ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਸਨ। ਖਾਲਿਸਤਾਨ ਸਮਰਥਕਾਂ ਨੇ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਮੰਦਿਰ ਦੀਆਂ ਕੰਧਾਂ ‘ਤੇ ਸ਼ਹੀਦ ਲਿਖ ਕੇ ਉਸ ਦੀ ਤਾਰੀਫ ਕੀਤੀ। ਇਸ ਘਟਨਾ ਨੂੰ ਲੈ ਕੇ ਆਸਟ੍ਰੇਲੀਆ ‘ਚ ਰਹਿੰਦੇ ਹਿੰਦੂਆਂ ‘ਚ ਕਾਫੀ ਗੁੱਸਾ ਹੈ।