ਹਿਜਾਬ, ਨਕਾਬ ਤੋਂ ਬਾਅਦ ਫਰਾਂਸ ਵੱਲੋਂ ਮੁਸਲਮਾਨਾਂ ‘ਤੇ ਇਕ ਹੋਰ ਪਾਬੰਦੀ ਲਗਾਉਣ ਦੀ ਤਿਆਰੀ; ਸਕੂਲ ਨਾਲ ਸਬੰਧਤ ਮਾਮਲਾ
ਫਰਾਂਸ ਨੇ ਇਸ ਤੋਂ ਪਹਿਲਾਂ 2004 'ਚ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ ਲਗਾ ਦਿੱਤੀ ਸੀ, ਜਦਕਿ 2010 'ਚ ਵੀ ਨਕਾਬ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਫਰਾਂਸ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ 'ਚ ਰਹਿ ਰਹੇ ਕਰੀਬ 50 ਲੱਖ ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ। ਪਰ ਫਰਾਂਸ ਨੇ ਮੁਸਲਮਾਨਾਂ 'ਤੇ ਹੁਣ ਇੱਕ ਹੋਰ ਪਾਬੰਦੀ ਲਾਉਣ ਦੀ ਤਿਆਰੀ ਕੀਤੀ।

Muslim Abaya Robes To Ban In France: ਫਰਾਂਸ ਵਿਚ ਹਿਜਾਬ ਅਤੇ ਨਕਾਬ ‘ਤੇ ਪਾਬੰਦੀ ਤੋਂ ਬਾਅਦ ਹੁਣ ਮੁਸਲਮਾਨਾਂ (Muslims) ਦੇ ਪਹਿਰਾਵੇ ‘ਤੇ ਇਕ ਹੋਰ ਪਾਬੰਦੀ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਫਰਾਂਸ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਅਬਾਯਾ ਪਹਿਨਣ ‘ਤੇ ਪਾਬੰਦੀ ਹੋਵੇਗੀ। ਦੱਸ ਦੇਈਏ ਕਿ ਅਬਾਯਾ ਇੱਕ ਮੁਸਲਿਮ ਕੱਪੜਾ ਹੈ, ਜੋ ਸਰੀਰ ਨੂੰ ਮੋਢੇ ਤੋਂ ਪੈਰਾਂ ਤੱਕ ਢੱਕਦਾ ਹੈ। ਇਹ ਆਮ ਕੱਪੜਿਆਂ ਦੇ ਉੱਪਰ ਪਹਿਨਿਆ ਜਾਂਦਾ ਹੈ ਜੋ ਕਾਫ਼ੀ ਢਿੱਲੇ ਹੁੰਦੇ ਹਨ।
ਫਰਾਂਸ ਨੇ ਇਸ ਤੋਂ ਪਹਿਲਾਂ 2004 ‘ਚ ਸਕੂਲਾਂ ‘ਚ ਹਿਜਾਬ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਦਕਿ 2010 ‘ਚ ਵੀ ਨਕਾਬ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਫਰਾਂਸ ਸਰਕਾਰ (French government) ਦੇ ਇਸ ਫੈਸਲੇ ਤੋਂ ਬਾਅਦ ਦੇਸ਼ ‘ਚ ਰਹਿ ਰਹੇ ਕਰੀਬ 50 ਲੱਖ ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਨੇ ਸਕੂਲਾਂ ਵਿੱਚ ਧਾਰਮਿਕ ਚਿੰਨ੍ਹਾਂ ‘ਤੇ ਸਖ਼ਤ ਪਾਬੰਦੀ ਲਾਗੂ ਕਰ ਦਿੱਤੀ ਹੈ।