Firing in Germany: ਜਰਮਨੀ ਦੀ ਚਰਚ ਵਿੱਚ ਗੋਲੀਬਾਰੀ ਦੌਰਾਨ 7 ਦੀ ਮੌਤ

Updated On: 

11 Mar 2023 13:36 PM

Firing in Germany:ਗੋਲੀਬਾਰੀ ਦਾ ਮੰਤਵ ਹਾਲੇ ਸਮਝ ਤੋਂ ਪਰੇ ਹੈ ਅਤੇ ਜਰਮਨ ਪੁਲਿਸ ਵੱਲੋਂ ਜਨਤਾ ਨੂੰ ਗੁਹਾਰ ਲਾਉਂਦੇ ਕਿਹਾ ਗਿਆ ਕਿ ਅਫ਼ਵਾਹਾਂ ਤੇ ਯਕੀਨ ਨਾ ਕਰਨ ਅਤੇ ਕਿਸੇ ਵੀ ਤਰੀਕੇ ਦੀ ਸੁਣੀ ਸੁਣਾਈ ਗੱਲ ਦਾ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨ

Firing in Germany: ਜਰਮਨੀ ਦੀ ਚਰਚ ਵਿੱਚ ਗੋਲੀਬਾਰੀ ਦੌਰਾਨ 7 ਦੀ ਮੌਤ

ਜਰਮਨੀ ਦੇ ਇੱਕ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ,, ਜਿਸ ਵਿੱਚ ਕਰੀਬ 7 ਲੋਕਾਂ ਦੀ ਮੌਤ ਤੇ 8 ਲੋਕ ਜ਼ਖਮੀ ਹੋ ਗਏ।

Follow Us On

ਹੈਮਬਰਗ: ਜਰਮਨੀ ਦੇ ਸ਼ਹਿਰ ਹੈਮਬਰਗ ਸਥਿਤ ਜੇਹੋਵਾ ਦੀ ਵਿਟਨੈਸ ਚਰਚ ਵਿੱਚ ਹੋਈ ਗੋਲੀਬਾਰੀ ਦੀ ਵਾਰਦਾਤ ‘ਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕੀ ਫੱਟੜ ਹੋਏ ਹਨ। ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਵਿੱਚ ਆਈਆਂ ਰਿਪੋਰਟਾਂ ਵਿੱਚ ਦਿੱਤੀ ਗਈ। ਇਹਨਾਂ ਵਿੱਚ ਪਹਿਲਾਂ ਦੱਸਿਆ ਗਿਆ ਸੀ ਕਿ ਵੀਰਵਾਰ ਰਾਤ 9 ਵਜੇ ਇਸ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋਈ ਪਰ ਬਾਅਦ ਵਿੱਚ ਜਰਮਨੀ ਦੇ ਇੱਕ ਅਖ਼ਬਾਰ ‘ਬਿਲਡ’ ਦੀ ਇੱਕ ਖਬਰ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਇਕ ਹੋਰ ਵਿਅਕਤੀ ਦੀ ਲਾਸ਼ ਚਰਚ ਦੀ ਇਮਾਰਤ ਦੀ ਉਪਰੀ ਮੰਜਿਲ ਤੋਂ ਬਰਾਮਦ ਕੀਤੀ ਗਈ ਸੀ।

ਬੰਦੂਕਧਾਰੀ ਹਮਲਾਵਰ ਦੀ ਮੌਤ ਹੋਈ ਹੈ ਜਾਂ ਨਹੀਂ, ਹਾਲੇ ਨਹੀਂ ਪਤਾ

ਜਰਮਨ ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿੱਚ ਸ਼ਾਮਿਲ ਇੱਕ ਬੰਦੂਕਧਾਰੀ ਹਮਲਾਵਰ ਦੀ ਵੀ ਮੌਤ ਹੋਈ ਹੈ ਪਰ ਹਾਲੇ ਇਹ ਗੱਲ ਪੱਕੇ ਤੌਰ ਤੇ ਸਪਸ਼ਟ ਨਹੀਂ ਕਿ ਇਹਨਾਂ ਮਰਨ ਵਾਲਿਆਂ ਵਿੱਚ ਹਮਲਾਵਰ ਬੰਦੂਕਧਾਰੀ ਸ਼ਾਮਿਲ ਹੈ ਜਾਂ ਨਹੀਂ। ਜਰਮਨ ਪੁਲਿਸ ਦੇ ਮੁਤਾਬਿਕ, ਗੋਲੀਬਾਰੀ ਦੀ ਇਸ ਸਾਜਿਸ਼ ਵਿੱਚ ਸ਼ੁਮਾਰ ਸਾਜਿਸ਼ਕਰਤਾ ਹਮਲਾਵਰ ਦੇ ਮੌਕਾ-ਏ-ਵਾਰਦਾਤ ਤੋਂ ਭੱਜ ਜਾਣ ਦਾ ਵੀ ਕੋਈ ਸਬੂਤ ਹਾਲੇ ਤਕ ਨਹੀਂ ਲੱਭਿਆ ਹੈ। ਹੈਮਬਰਗ ਦੇ ਮੇਅਰ ਪੀਟਰ ਟੇਸ਼ੇਂਟਚਰ ਨੇ ਇਸ ਗੋਲੀਬਾਰੀ ਦੀ ਵਾਰਦਾਤ ਵਿੱਚ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂ ਨਾਲ ਆਪਣਾ ਅਫਸੋਸ ਜਤਾਇਆ ਹੈ। ਟਵਿਟਰ ਤੇ ਦਿੱਤੀ ਆਪਣੀ ਇੱਕ ਜਾਣਕਾਰੀ ਵਿੱਚ ਮੇਅਰ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਵਾਰਦਾਤ ਵਿੱਚ ਸ਼ਾਮਲ ਸਾਜਿਸ਼ਕਰਤਾਵਾਂ ਦਾ ਪਤਾ ਲਗਾਉਣ ਵਿੱਚ ਜਰਮਨ ਪੁਲਿਸ ਪੂਰੀ ਸ਼ਿੱਦਤ ਨਾਲ ਲੱਗੀ ਹੋਈ ਹੈ ਤਾਂ ਕਿ ਇਸ ਹਮਲੇ ਦੇ ਪਿੱਛੇ ਉਨ੍ਹਾਂ ਦਾ ਮੰਤਵ ਸਪੱਸ਼ਟ ਹੋ ਸਕੇ।

ਇਹ ਵੀ ਪੜੋ: America Gun Violence: ਬੰਦੂਕ ਲੈ ਕੇ ਸਕੂਲ ਪਹੁੰਚਿਆ 10 ਸਾਲਾ ਬੱਚਾ, ਪੁਲਸ ਨੇ ਕੀਤਾ ਗ੍ਰਿਫਤਾਰ

ਇੰਟੀਰੀਅਰ ਮਿਨਿਸਟਰ ਵੱਲੋਂ ਟਵਿਟਰ ਰਾਹੀਂ ਸਾਝਾ ਕੀਤੀ ਜਾਣਕਾਰੀ

ਇਸ ਦਰਮਿਆਨ, ਸ਼ਹਿਰ ਹੈਮਬਰਗ ਦੇ ਇੰਟੀਰੀਅਰ ਮਿਨਿਸਟਰ ਐਂਡੀ ਗ੍ਰੋਟ ਵੱਲੋਂ ਟਵਿਟਰ ਰਾਹੀਂ ਸਾਝਾ ਕੀਤੀ ਇੱਕ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮੌਕਾ ਏ-ਵਾਰਦਾਤ ‘ਤੇ ਸਪੈਸ਼ਲ ਪੁਲਿਸ ਫੋਰਸ ਅਤੇ ਵੱਡੀ ਗਿਣਤੀ ਵਿੱਚ ਆਹਲਾ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਿੱਥੇ ਇਸ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉਹ ਚਰਚ ਜਰਮਨੀ ਦੀ ਰਾਜਧਾਨੀ ਬਰਲਿਨ ਤੋਂ ਕਰੀਬ 289 ਕਿਲੋਮੀਟਰ ਦੂਰ ਸ਼ਹਿਰ ਹੈਮਬਰਗ ਦੇ ਜ਼ਿਲਾ ਗ੍ਰਾਸੁ ਬਾਰਸਟਲ ਵਿੱਚ ਸਥਿਤ ਹੈ।ਦੱਸਿਆ ਜਾਂਦਾ ਹੈ ਕਿ ਇਸ ਗੋਲੀਬਾਰੀ ਦਾ ਮੰਤਵ ਹਾਲੇ ਸਮਝ ਤੋਂ ਪਰੇ ਹੈ ਅਤੇ ਜਰਮਨ ਪੁਲਿਸ ਵੱਲੋਂ ਜਨਤਾ ਨੂੰ ਗੁਹਾਰ ਲਾਉਂਦੇ ਕਿਹਾ ਗਿਆ ਹੈ ਕਿ ਅਫ਼ਵਾਹਾਂ ਤੇ ਯਕੀਨ ਨਾ ਕਰਨ ਅਤੇ ਕਿਸੇ ਵੀ ਤਰੀਕੇ ਦੀ ਸੁਣੀ-ਸੁਣਾਈ ਗੱਲ ਦਾ ਪ੍ਰਚਾਰ ਤੋਂ ਗੁਰੇਜ਼ ਕਰਨ।

ਇਹ ਵੀ ਪੜੋ: Joe Biden: ਬਾਈਡੇਨ ਨੇ ਡੋਨਾਲਡ ਟਰੰਪ ਦੀ ਚੁਟਕੀ ਲਈ, ਕਿਹਾ ਭਵਿੱਖ ਦੇ ਰਾਸ਼ਟਰਪਤੀ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ