ਅੰਮ੍ਰਿਤਸਰ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਚੱਲੀਆਂ ਗੋਲੀਆਂ: 3 ਮੁਲਜ਼ਮ ਗ੍ਰਿਫਤਾਰ, ਸੂਚਨਾ ‘ਤੇ ਰਿਜ਼ੋਰਟ ਦਾ ਕੀਤਾ ਘਿਰਾਓ

Published: 

09 Nov 2023 20:46 PM

ਅੰਮ੍ਰਿਤਸਰ 'ਚ ਇੱਕ ਵਿਆਹ ਸਮਾਗਮ ਦੌਰਾਨ ਪੁਲਿਸ ਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਹੈ। ਪਿੰਡ ਵਰਪਾਲ ਦੇ ਹਾਈਫਾਈ ਰਿਜ਼ੋਰਟ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਇਸੇ ਦੌਰਾਨ ਪੁਲਿਸ ਨੂੰ ਵਿਆਹ ਸਮਾਗਮ ਵਿੱਚ ਲੁਟੇਰਿਆਂ ਦੇ ਆਉਣ ਦੀ ਗੁਪਤ ਸੂਚਨਾ ਮਿਲੀ। ਪੁਲਿਸ ਨੇ ਯੋਜਨਾ ਬਣਾ ਕੇ ਰਿਜ਼ੋਰਟ ਨੂੰ ਘੇਰ ਲਿਆ। ਇਹ ਦੇਖ ਕੇ ਲੁਟੇਰੇ ਚੌਕਸ ਹੋ ਗਏ ਅਤੇ ਆਪਣੇ ਹਥਿਆਰਾਂ ਨਾਲ ਪੁਲਿਸ ਵੱਲ ਫਾਇਰਿੰਗ ਕਰਨ ਲੱਗੇ।

ਅੰਮ੍ਰਿਤਸਰ ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਚੱਲੀਆਂ ਗੋਲੀਆਂ: 3 ਮੁਲਜ਼ਮ ਗ੍ਰਿਫਤਾਰ, ਸੂਚਨਾ ਤੇ ਰਿਜ਼ੋਰਟ ਦਾ ਕੀਤਾ ਘਿਰਾਓ
Follow Us On

ਅੰਮ੍ਰਿਤਸਰ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ ਹੈ। ਇਹ ਗੋਲੀਬਾਰੀ ਇੱਕ ਵਿਆਹ ਸਮਾਗਮ ਦੌਰਾਨ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਵਿਆਹ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਲੁਟੇਰਿਆਂ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ।

ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਘਟਨਾ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਹੈ। ਪਿੰਡ ਵਰਪਾਲ ਦੇ ਹਾਈਫਾਈ ਰਿਜ਼ੋਰਟ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਇਸੇ ਦੌਰਾਨ ਪੁਲਿਸ ਨੂੰ ਵਿਆਹ ਸਮਾਗਮ ਵਿੱਚ ਲੁਟੇਰਿਆਂ ਦੇ ਆਉਣ ਦੀ ਗੁਪਤ ਸੂਚਨਾ ਮਿਲੀ। ਪੁਲਿਸ ਨੇ ਯੋਜਨਾ ਬਣਾ ਕੇ ਰਿਜ਼ੋਰਟ ਨੂੰ ਘੇਰ ਲਿਆ। ਇਹ ਦੇਖ ਕੇ ਲੁਟੇਰੇ ਚੌਕਸ ਹੋ ਗਏ ਅਤੇ ਆਪਣੇ ਹਥਿਆਰਾਂ ਨਾਲ ਪੁਲਿਸ ਵੱਲ ਫਾਇਰਿੰਗ ਕਰਨ ਲੱਗੇ।

ਪੁਲਿਸ ਨੇ ਮੁਸਤੈਦੀ ਨਾਲ ਗੋਲੀਬਾਰੀ ਦਾ ਜਵਾਬ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਹਥਿਆਰਾਂ ਅਤੇ ਚੋਰੀ ਦੇ ਵਾਹਨਾਂ ਸਮੇਤ ਕਾਬੂ ਕਰ ਲਿਆ।

ਗਿਰੋਹ ਹਾਈਵੇਅ ‘ਤੇ ਲੋਕਾਂ ਤੋਂ ਕਾਰਾਂ ਦੀ ਕਰਦਾ ਸੀ ਲੁੱਟ

ਪੁਲਿਸ ਇਸ ਸਬੰਧੀ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ ਪਰ ਪੁਲਿਸ ਸੂਤਰਾਂ ਅਨੁਸਾਰ ਫੜਿਆ ਗਿਆ ਗਿਰੋਹ ਹਾਈਵੇਅ ‘ਤੇ ਲੋਕਾਂ ਤੋਂ ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ | ਉਨ੍ਹਾਂ ਕੋਲ ਹਥਿਆਰ ਵੀ ਸਨ। ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਫੜਿਆ ਤਾਂ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ। ਕੁਝ ਵਾਹਨ ਵੀ ਮਿਲੇ ਹਨ, ਜਿਨ੍ਹਾਂ ਨੂੰ ਮੁਲਜ਼ਮਾਂ ਨੇ ਲੁੱਟ ਲਿਆ ਸੀ।