Big-B Injured: ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ, ਪਸਲੀ ‘ਚ ਲੱਗੀ ਸੱਟ

Updated On: 

06 Mar 2023 11:38 AM

Bollywood News : ਅਭਿਨੇਤਾ ਅਮਿਤਾਭ ਬੱਚਨ ਪ੍ਰੋਜੈਕਟ ਕੇ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਬਿੱਗ ਬੀ ਨੇ ਦੱਸਿਆ ਕਿ ਫਿਲਹਾਲ ਉਹ ਮੁੰਬਈ ਆ ਗਏ ਹਨ ਅਤੇ ਆਰਾਮ ਕਰ ਰਹੇ ਹਨ।

Big-B Injured: ਹੈਦਰਾਬਾਦ ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ, ਪਸਲੀ ਚ ਲੱਗੀ ਸੱਟ

ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ ਬਚੱਨ, ਪਸਲੀ 'ਚ ਲੱਗੀ ਸੱਟ। Amitabh Bachchan injured during shooting in hyd

Follow Us On

ਮੁੰਬਈ— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਨੇ ਦੱਸਿਆ ਹੈ ਕਿ ਉਹ ਆਪਣੀ ਅਗਲੀ ਫਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਹੈਦਰਾਬਾਦ ‘ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਆਪਣੇ ਬਲਾਗ ‘ਚ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਮੁਤਾਬਕ ਉਹ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸੱਟ ਲੱਗ ਗਈ। ਹਾਲਾਂਕਿ ਬਿੱਗ ਬੀ ਫਿਲਹਾਲ ਮੁੰਬਈ ਆ ਚੁੱਕੇ ਹਨ ਅਤੇ ਆਪਣੇ ਘਰ ਆਰਾਮ ਕਰ ਰਹੇ ਹਨ।

ਬਿੱਗ ਬੀ ਨੇ ਆਪਣੇ ਬਲਾਗ ਚ ਦਿੱਤੀ ਜਾਣਕਾਰੀ

ਅਮਿਤਾਭ ਬੱਚਨ ਨੇ ਆਪਣੇ ਬਲਾਗ ‘ਚ ਦੱਸਿਆ ਹੈ ਕਿ ਉਨ੍ਹਾਂ ਦੀ ਪਸਲੀ ‘ਚ ਸੱਟ ਲੱਗੀ ਹੈ ਅਤੇ ਉਹ ਕਾਫੀ ਦਰਦ ‘ਚ ਹਨ। ਉਸਨੇ ਲਿਖਿਆ, “ਮੈਂ ਹੈਦਰਾਬਾਦ ਵਿੱਚ ‘ਪ੍ਰੋਜੈਕਟ ਕੇ’ ਲਈ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਿਆ ਸੀ… ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ… ਡਾਕਟਰਾਂ ਨੇ ਹਾਜ਼ਰੀ ਭਰੀ ਅਤੇ ਹੈਦਰਾਬਾਦ ਦੇ ਏਆਈਜੀ ਹਸਪਤਾਲ ਵਿੱਚ ਸੀਟੀ ਸਕੈਨ ਕਰਵਾਇਆ ਅਤੇ ਘਰ ਵਾਪਸ ਆ ਗਿਆ ਹਾਂ। ਪੱਟੜੀ ਪਾਈ ਜਾ ਰਹੀ ਹੈ ਤੇ ਹੋਰ ਗੱਲਾਂ ਦੱਸੀਆਂ ਜਾ ਰਹੀਆਂ ਹਨ ਹਾਂ ਬਹੁਤ ਦਰਦ ਸੀ। ਇੱਥੋਂ ਤੱਕ ਕਿ ਹਿੱਲਣ ਅਤੇ ਸਾਹ ਲੈਣ ਵਿੱਚ ਵੀ।

ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ

ਅਮਿਤਾਭ ਬੱਚਨ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਠੀਕ ਹੋਣ ‘ਚ ਕੁਝ ਹਫਤੇ ਲੱਗਣਗੇ। ਉਸ ਨੂੰ ਦਰਦ ਦੀ ਦਵਾਈ ਦਿੱਤੀ ਗਈ ਹੈ। ਉਨ੍ਹਾਂ ਨੇ ਲਿਖਿਆ, “ਇਸ ਲਈ ਜੋ ਵੀ ਕੰਮ ਕੀਤਾ ਜਾਣਾ ਸੀ, ਉਸ ਨੂੰ ਮੇਰੇ ਠੀਕ ਹੋਣ ਤੱਕ ਰੋਕ ਦਿੱਤਾ ਗਿਆ ਹੈ ਅਤੇ ਰੱਦ ਕਰ ਦਿੱਤਾ ਗਿਆ ਹੈ… ਮੈਂ ਜਲਸੇ ਵਿੱਚ ਆਰਾਮ ਕਰ ਰਿਹਾ ਹਾਂ ਅਤੇ ਲੋੜ ਪੈਣ ‘ਤੇ ਹੀ ਚਲਦਾ ਹਾਂ… ਪਰ ਹਾਂ ਮੈਂ ਆਰਾਮ ਕਰ ਰਿਹਾ ਹਾਂ ।”

ਪ੍ਰਸ਼ੰਸਕਾਂ ਨੂੰ ਨਹੀਂ ਮਿਲ ਸਕਣਗੇ ਬਿੱਗ ਬੀ

ਆਪਣੇ ਬਲਾਗ ‘ਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਹੀਂ ਮਿਲ ਸਕਣਗੇ। ਉਨ੍ਹਾਂ ਦਾ ਬਲਾਗ 4 ਅਤੇ 5 ਮਾਰਚ ਦਾ ਹੈ। ਉਨ੍ਹਾਂ ਲਿਖਿਆ ਹੈ, ”ਅੱਜ ਸ਼ਾਮ ਨੂੰ ਜਲਸਾ ਗੇਟ ‘ਤੇ ਆਪਣੇ ਚਾਹੁਣ ਵਾਲਿਆਂ ਨੂੰ ਮਿਲਣਾ ਮੁਸ਼ਕਲ ਹੋਵੇਗਾ ਜਾਂ ਇਹ ਕਹਾਂ ਕਿ ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕਾਂਗਾ। ਬਾਕੀ ਸਭ ਕੁਝ ਠੀਕ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਮ ਪ੍ਰੋਜੈਕਟ ਵਿੱਚ ਅਮਿਤਾਭ ਬੱਚਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ‘ਚ ਬਾਹੂਬਲੀ ਫੇਮ ਪ੍ਰਭਾਸ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਨਾਗ ਅਸ਼ਵਿਨ ਡਾਇਰੈਕਟ ਕਰ ਰਹੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ