AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Myanmar: ਮਿਆਂਮਾਰ ‘ਚ ਕਤਲੇਆਮ ਵਿੱਚ ਤਿੰਨ ਬੌਧ ਭਿਕਸ਼ੂਆਂ ਸਮੇਤ 22 ਹਲਾਕ !

Myanmar: ਕੇਐਨਡੀਐਫ ਅਤੇ ਇੱਕ ਹੋਰ ਗੁਟ ਕੇਰਨੀ ਰੇਵੋਲਿਉਸ਼ਨ- ਯੂਨੀਅਨ ਕੇਆਰਯੂ ਵੱਲੋਂ ਜਾਰੀ ਕੀਤੇ ਵੀਡੀਓ ਅਤੇ ਤਸਵੀਰਾਂ ਵਿੱਚ ਉੱਥੇ ਪਈਆਂ ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸੀ।

Myanmar: ਮਿਆਂਮਾਰ 'ਚ ਕਤਲੇਆਮ ਵਿੱਚ ਤਿੰਨ ਬੌਧ ਭਿਕਸ਼ੂਆਂ ਸਮੇਤ 22 ਹਲਾਕ !
ਸੰਕੇਤਕ ਤਸਵੀਰ
tv9-punjabi
| Updated On: 18 Mar 2023 13:23 PM IST
Share
ਮਿਆਂਮਾਰ। ਸੈਂਟਰਲ ਮਿਆਂਮਾਰ ਵਿੱਚ ਪਿਛਲੇ ਹਫਤੇ ਬੌਧ ਭਿਕਸ਼ੂਆਂ ਸਮੇਤ 22 ਲੋਕਾਂ ਨੂੰ ਬੇਹੱਦ ਨਜ਼ਦੀਕ ਤੋਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਸ ਗੱਲ ਦਾ ਖੁਲਾਸਾ ਉੱਥੇ ਮਾਰੇ ਗਏ ਲੋਕਾਂ ਦੀ ਲਾਸ਼ਾਂ ਦਾ ਡਾਕਟਰ ਵੱਲੋਂ ਕੀਤੇ ਗਏ ਪੋਸਟਮਾਰਟਮ ਦੀਆਂ ਰਿਪੋਰਟਾਂ ਵਿੱਚ ਕੀਤਾ ਗਿਆ। ਇਸ ਘਟਨਾ ਨੂੰ ਉੱਥੇ ਕਾਬਿਜ ਫੌਜੀ ਸ਼ਾਸ਼ਨ ਦਾ ਵਿਰੋਧ ਕਰ ਰਹੇ ਆਮ ਲੋਕਾਂ ਦਾ ਫੌਜ ਵੱਲੋਂ ਕੀਤਾ ਗਿਆ ਕਤਲੇਆਮ (Massacre) ਦਸਿਆ ਜਾਂਦਾ ਹੈ।

ਦੋ ਸਾਲ ਪਹਿਲਾਂ ਹੋਇਆ ਸੀ ਚੋਣਵੀ ਸਰਕਾਰ ਦਾ ਤਖ਼ਤਾ ਪਲਟ

ਦੋ ਸਾਲ ਪਹਿਲਾਂ ਮਿਆਂਮਾਰ (Myanmar) ਦੀ ਚੋਣਵੀ ਸਰਕਾਰ ਦਾ ਤਖ਼ਤਾ ਪਲਟ ਕਰਨ ਵਾਲੇ ‘ਜੂੰਟਾ’ ਗੁੱਟ ਦੇ ਇੱਕ ਪ੍ਰਵਕਤਾ ਦਾ ਕਹਿਣਾ ਹੈ ਕਿ ਮਿਆਂਮਾਰ ਦੇ ਦੱਖਣੀ ਪ੍ਰਾਂਤ ਸ਼ਾਨ ਦੇ ਪਿਨਲੌਂਗ ਇਲਾਕੇ ਵਿੱਚ ਵਿਦ੍ਰੋਹੀ ਲੜਾਕਿਆਂ ਨਾਲ ਹੋਏ ਫ਼ਸਾਦ ਵਿੱਚ ਫ਼ੌਜੀ ਸ਼ਾਮਿਲ ਸਨ, ਪਰ ਉਹਨਾਂ ਵੱਲੋਂ ਕਿਸੇ ਆਮ ਨਾਗਰਿਕ ਦਾ ਕੋਈ (Damage) ਨੁਕਸਾਨ ਨਹੀਂ ਸੀ ਕੀਤਾ ਗਿਆ।

ਇੱਕ ਹੋਰ ਵਿਦ੍ਰੋਹੀ ਗੁਟ ਉੱਥੇ ਪੁੱਜ ਗਿਆ ਸੀ

‘ਜੂੰਟਾ’ ਦੇ ਇੱਕ ਪ੍ਰਵਕਤਾ ਜਾਵ ਮਿਨ ਤੁਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਉੱਥੇ ਇੱਕ ਪਿੰਡ ਨਣ ਨੈਂਟ ਵਿੱਚ ਜਦੋਂ ਸਰਕਾਰੀ ਸੁਰੱਖਿਆ ਬਲ ਸਥਾਨਕ ਬਾਸ਼ਿੰਦਿਆਂ ਦੀ ਫੌਜ ਨਾਲ ਉੱਥੇ ਪਿੰਡ ਦੇ ਵਾਸੀਆਂ ਨੂੰ ਸੁਰੱਖਿਆ ਦੇਣ ਲਈ ਦਾਖਲ ਹੋਏ ਤਾਂ ਕੇਰਨੀ ਨੇਸ਼ਨੈਲਿਟੀਜ਼ ਡਿਫੈਂਸ ਫੋਰਸ ਕੇਐਨਡੀਐਫ ਅਤੇ ਇੱਕ ਹੋਰ ਵਿਦ੍ਰੋਹੀ ਗੁਟ ਉੱਥੇ ਪੁੱਜ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਅੱਤਵਾਦੀਆਂ ਨੇ ਲੋਕਾਂ ਦੀ ਹੱਤਿਆ ਕਰਨ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਕੁਝ ਪੇਂਡੂਆਂ ਦੀ ਮੌਤ ਹੋ ਗਈ ਅਤੇ ਕੁੱਝ ਹੋਰ ਫੱਟੜ ਵੀ ਹੋਏ।ਕੇਐਨਡੀਐਫ ਦੇ ਇੱਕ ਪ੍ਰਵਕਤਾ ਦਾ ਕਹਿਣਾ ਹੈ ਕਿ ਜਦੋਂ ਉਹ ਪਿਛਲੇ ਐਤਵਾਰ ਨੂੰ ਪਿੰਡ ਨਣ ਨੈਂਟ ਵਿੱਚ ਦਾਖਲ ਹੋਏ ਤਾਂ ਉਥੇ ਇੱਕ ਬੌਧ ਮੰਦਰ ਵਿੱਚ ਕੁਝ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਈਆਂ ਸਨ।

ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ

ਕੇਐਨਡੀਐਫ ਅਤੇ ਇੱਕ ਹੋਰ ਗੁਟ ਕੇਰਨੀ ਰੇਵੋਲਿਉਸ਼ਨ- ਯੂਨੀਅਨ ਕੇਆਰਯੂ ਵੱਲੋਂ ਜਾਰੀ ਕੀਤੇ ਵੀਡੀਓ ਅਤੇ ਤਸਵੀਰਾਂ ਵਿੱਚ ਉੱਥੇ ਪਈਆਂ ਲਾਸ਼ਾਂ ਦੇ ਸਿਰ ਅਤੇ ਧੜ ਤੋਂ ਇਲਾਵਾ ਬੌਧ ਮੱਠ ਦੀ ਦੀਵਾਰਾਂ ਵਿੱਚ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸੀ। ਮਿਆਂਮਾਰ ਵਿੱਚ ਤਖ਼੍ਤਾ ਪਲਟ ਤੋਂ ਬਾਅਦ ਨਗਰ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੈਸ਼ਨਲ ਯੂਨੀਟੀ ਗੌਰਮੈਂਟ ਵਿੱਚ ਸ਼ਾਮਲ ਡਾਕਟਰ ਯੇ ਜ਼ਾ ਵੱਲੋਂ ਲਾਸ਼ਾਂ ਦੇ ਕੀਤੇ ਪੋਸਟਮਾਰਟਮ ਦੀ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਤਿੰਨ ਬੌਧ ਭਿਕਸ਼ੂਆਂ ਸਮੇਤ 22 ਲੋਕਾਂ ਨੂੰ ਹਲਾਕ ਕਰਨ ਲਈ ਮੌਕੇ ਤੇ ਆਟੋਮੈਟਿਕ ਬੰਦੂਕਾਂ ਨਾਲ ਬੇਹਦ ਨਜ਼ਦੀਕ ਤੋਂ ਗੋਲੀਆਂ ਚਲਾਈਆਂ ਗਈਆਂ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...