ਕੈਲੀਫੋਰਨੀਆ :ਨਾਰਦਰਨ ਕੈਲੀਫੋਰਨੀਆ ਹਾਈ ਸਕੂਲ ਦੀ ਇੱਕ ਕਲਾਸ ਵਿੱਚ ਹੋਈ ਮਾਰਕੁਟਾਈ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਫੱਟੜ ਕਰ ਦਿੱਤਾ ਗਿਆ। ਚਾਕੂ ਦੇ ਇਸ ਹਮਲੇ ਵਿੱਚ ਕਲਾਸ ਦਾ ਹੀ ਇੱਕ ਹੋਰ ਵਿਦਿਆਰਥੀ ਵੀ ਫੱਟੜ ਹੋਇਆ ਹੈ,,ਸੈਂਟਾ ਰੋਜ਼ਾ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ 15 ਸਾਲ ਦੇ ਇੱਕ ਸਕੂਲੀ ਵਿਦਿਆਰਥੀ ਨੂੰ ਇਸ ਵਾਰਦਾਤ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕਲਾਸਰੂਮ ਵਿੱਚ ਹੋਈ ਇਸ ਮਾਰਕੁਟਾਈ ਦੀ ਵਾਰਦਾਤ ਵਿੱਚ ਤਿੰਨ ਮੇਲ ਸਟੂਡੈਂਟਸ ਸ਼ਾਮਿਲ ਹਨ।
ਮੋਂਟਗੁੰਮਰੀ ਹਾਈ ਸਕੂਲ ਵਿੱਚ ਹੋਈ ਵਾਰਦਾਤ
ਸੈਂਟਾ ਰੋਜ਼ਾ ਪੁਲਿਸ ਦੇ ਪ੍ਰਮੁੱਖ ਜੋਹਨ ਕਰਾਗਨ ਵੱਲੋਂ ਦੱਸਿਆ ਗਿਆ ਕਿ ਮੋਂਟਗੁੰਮਰੀ ਹਾਈ ਸਕੂਲ ਵਿੱਚ ਪੜ੍ਹਨ ਵਾਲੇ ਇਹ ਦੋਵੇਂ ਜੂਨੀਅਰ ਸਕੂਲੀ ਵਿਦਿਆਰਥੀ ਉੱਥੇ ਆਪਣੀ ਕਲਾਸਰੂਮ ਵਿੱਚ ਦਾਖਲ ਹੋਏ ਸੀ ਅਤੇ 15 ਸਾਲ ਦੇ ਇੱਕ ਹੋਰ ਸਕੂਲੀ ਵਿਦਿਆਰਥੀ ਨਾਲ
ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਉਹਨਾਂ ਨੇ ਦੱਸਿਆ ਕਿ ਉਸ ਸਮੇਂ ਕਲਾਸਰੂਮ ਵਿੱਚ ਕਰੀਬ 30 ਸਕੂਲੀ ਵਿਦਿਆਰਥੀ ਮੌਜੂਦ ਸਨ। ਪੁਲਿਸ ਪਰਮੁੱਖ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਤਾਂ ਸਕੂਲ ਦੇ ਅਧਿਆਪਕਾਂ ਨੇ ਇਹਨਾਂ ਮਾਰ ਕੁਟਾਈ ਕਰਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰ ਦਿੱਤਾ ਸੀ, ਪਰ ਅਚਾਨਕ 15 ਸਾਲ ਦੇ ਸੀਨੀਅਰ ਸਕੂਲੀ ਵਿਦਿਆਰਥੀ ਨੇ ਚਾਕੂ ਕੱਢ ਲਿਆ ਅਤੇ ਦੋਵੇਂ ਜੂਨੀਅਰ ਵਿਦਿਆਰਥੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇੱਕ ਜੂਨੀਅਰ ਵਿਦਿਆਰਥੀ ਦੀ ਹਸਪਤਾਲ ਵਿੱਚ ਮੌਤ ਹੋ ਗਈ
ਹਮਲੇ ਵਿੱਚ ਫੱਟੜ ਹੋਏ ਦੋਵੇਂ ਜੂਨੀਅਰ ਵਿਦਿਆਰਥੀ ਸਕੂਲ ਨਰਸ ਤੋਂ ਇਲਾਜ ਕਰਵਾਉਣ ਲਈ ਉੱਥੇ ਗਏ ਅਤੇ ਜਦੋਂ ਇਹਨਾਂ ਦੋਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਤਾਂ ਦੋਵੇਂ
ਵਿਦਿਆਰਥੀ ਸਚੇਤ ਅਤੇ ਪੂਰੀ ਹੋਸ਼ ਵਿੱਚ ਸਨ ਪਰ ਇਨ੍ਹਾਂ ਵਿਚੋਂ ਇੱਕ ਜੂਨੀਅਰ ਵਿਦਿਆਰਥੀ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਦੂਜਾ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ
ਪੁਲਿਸ ਪ੍ਰਮੁੱਖ ਦਾ ਕਹਿਣਾ ਹੈ ਕਿ ਚਾਕੂ ਦੇ ਹਮਲੇ ਵਿੱਚ ਫੱਟੜ ਹੋਇਆ ਦੂਜਾ ਸਕੂਲੀ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹੈ। ਚਾਕੂ ਦੇ ਹਮਲੇ ਦੀ ਵਾਰਦਾਤ ਕਰਨ ਮਗਰੋਂ ਦੋਸ਼ੀ ਵਿਦਿਆਰਥੀ ਮੌਕੇ ਤੋਂ ਭੱਜ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਫੜ੍ਹ ਕੇ
ਹਿਰਾਸਤ ਵਿੱਚ ਲੈ ਲਿਆ ਗਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ