AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Earthquake: ਇਕਵਾਡੋਰ, ਪੇਰੂ ਵਿੱਚ ਆਏ ਭੂਚਾਲ ‘ਚ 15 ਦੀ ਮੌਤ ਅਤੇ ਕਈ ਇਮਾਰਤਾਂ ਡਿੱਗੀਆਂ

Quito Ecuador earthquake : ਭੁਚਾਲ ਵਿੱਚ ਮਰਨ ਵਾਲਿਆਂ ਵਿਚੋਂ ਇੱਕ ਪੀੜਿਤ ਦੀ ਮੌਤ ਪੇਰੂ ਵਿੱਚ ਹੋਈ ਜਦਕਿ 14 ਹੋਰ ਲੋਕਾਂ ਦੀ ਮੌਤ ਇਕਵਾਡੋਰ ਵਿੱਚ ਹੋਈ ਜਿੱਥੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਓਥੇ ਘੱਟੋ ਘੱਟ 126 ਲੋਕੀ ਫੱਟੜ ਵੀ ਹੋਏ ਹਨ।

Earthquake: ਇਕਵਾਡੋਰ, ਪੇਰੂ ਵਿੱਚ ਆਏ ਭੂਚਾਲ 'ਚ 15 ਦੀ ਮੌਤ ਅਤੇ ਕਈ ਇਮਾਰਤਾਂ ਡਿੱਗੀਆਂ
tv9-punjabi
| Updated On: 20 Mar 2023 17:53 PM IST
Share
ਕਵਿਟੋ (ਇਕਵਾਡੋਰ): ਦੱਖਣੀ ਇਕਵਾਡੋਰ ਅਤੇ ਨਾਰਦਰਨ ਪੇਰੂ ਵਿੱਚ ਆਏ ਭਿਆਨਕ ਭੂਚਾਲ (Earthquake) ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ਼ ਕਰਕੇ ਡਿੱਗੀਆਂ ਇਮਾਰਤਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਥੱਲੇ ਦੱਬੇ ਪੀੜਿਤਾਂ ਨੂੰ ਬਚਾਉਣ ਲਈ ਬਚਾਅ ਦਲਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ।

ਰਿਕਟਰ ਪੈਮਾਨੇ ਤੇ ਕਰੀਬ 6.8 ਤੀਵ੍ਰਤਾ ਨਾਲ ਆਇਆ ਭੁਚਾਲ

ਯੂਐਸ ਜੀਓਲਾਜੀਕਲ ਸਰਵੇ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਰਿਕਟਰ ਪੈਮਾਨੇ ਤੇ ਕਰੀਬ 6.8 ਤੀਵ੍ਰਤਾ ਨਾਲ ਆਏ ਭੁਚਾਲ ਦਾ ਕੇਂਦਰ ਬਿੰਦੂ ਇਕਵਾਡੋਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੁਆਕਵਿਲ ਤੋਂ ਕਰੀਬ 80 ਕਿਲੋਮੀਟਰ ਦੱਖਣ ਪਾਸੇ ਪੈਸੇਫਿਕ ਕੋਸਟ ਵਿੱਚ ਕੇਂਦ੍ਰਿਤ ਸੀ। ਮਰਨ ਵਾਲਿਆਂ ਵਿਚੋਂ ਇੱਕ ਪੀੜਿਤ ਦੀ ਮੌਤ ਪੇਰੂ ਵਿੱਚ ਹੋਈ ਜਦਕਿ 14 ਹੋਰ ਲੋਕਾਂ ਦੀ ਮੌਤ ਇਕਵਾਡੋਰ ਵਿੱਚ ਹੋਈ ਜਿੱਥੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਓਥੇ ਘੱਟੋ ਘੱਟ 126 ਲੋਕੀ ਫੱਟੜ ਹੋਏ ਹਨ।

ਇਕਵਾਡੋਰ ਦੇ ਰਾਸ਼ਟਰਪਤੀ ਨੇ ਵੱਡਾ ਖਤਰਾ ਦੱਸਿਆ

ਇਕਵਾਡੋਰ ਦੇ ਰਾਸ਼ਟਰਪਤੀ (President) ਗਿਲੈਰਮੋ ਲਾਸੋ ਨੇ ਇਸ ਭੂਚਾਲ ਨੂੰ ਮੁਲਕ ਦੇ ਬਾਸ਼ਿੰਦਿਆਂ ਲਈ ਇੱਕ ਵੱਡਾ ਖਤਰਾ ਦੱਸਿਆ ਹੈ। ਰਾਸ਼ਟਰਪਤੀ ਦੇ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਭੂਚਾਲ ਕਰਕੇ 12 ਪੀੜਿਤਾਂ ਦੀ ਮੌਤ ਐਲ ਓਰੋ ਨਾਂ ਦੀ ਕੋਸਟਲ ਸਟੇਟ ਵਿੱਚ ਹੋਈ, ਜਦਕਿ ਦੋ ਹੋਰ ਪੀੜਿਤਾਂ ਦੀ ਮੌਤ ਅਜ਼ੂਏ ਪ੍ਰਾਂਤ ਵਿੱਚ ਹੋਈ। ਉੱਥੇ ਮਰਨ ਵਾਲੇ ਇੱਕ ਸ਼ਖ਼ਸ ਦੀ ਮੌਤ ਉਦੋਂ ਹੋਈ ਜਦੋਂ ਉਨ੍ਹਾਂ ਦਾ ਵਾਹਨ ਭੂਚਾਲ ਕਰਕੇ ਡਿੱਗੀ ਇਮਾਰਤ ਦੇ ਮਲਬੇ ਦੀ ਚਪੇਟ ਵਿੱਚ ਆ ਗਿਆ।

4 ਸਾਲ ਦੀ ਮਾਸੂਮ ਬੱਚੀ ਦੀ ਮੌਤ

ਪੇਰੂ ਵਿੱਚ ਭੂਚਾਲ ਦੇ ਝਟਕੇ ਉੱਥੇ ਇਕਵਾਡੋਰ ਦੇ ਨਾਲ ਲੱਗਦੀ ਉੱਤਰੀ ਸਰਹੱਦ ਦੇ ਸੈਂਟਰਲ ਪੈਸੇਫਿਕ ਕੋਸਟ ਤੇ ਮਹਿਸੂਸ ਕੀਤੇ ਗਏ ਸੀ। ਪੇਰੂ ਦੇ ਪ੍ਰਧਾਨ ਮੰਤਰੀ (Prime Minister) ਅਲਬਰਟੋ ਓਟਰੋਲਾ ਨੇ ਦੱਸਿਆ ਕਿ ਇਕਵਾਡੋਰ ਦੀ ਸਰਹੱਦ ਉੱਤੇ ਤੁੰਬਰਸ ਇਲਾਕੇ ਵਿੱਚ ਇੱਕ ਘਰ ਢਹਿ ਜਾਣ ਮਗਰੋਂ ਮਲਬੇ ਹੇਠਾਂ ਆਣ ਕਰਕੇ 4 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।

ਦੋ ਮੰਜ਼ਿਲਾ ਇਮਾਰਤ ਦੀ ਕੰਦਾਂ ਵਿੱਚ ਦਰਾਰਾਂ

ਉਥੇ ਦੇ ਹੀ ਮਛਾਲਾ ਇਲਾਕੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਨੂੰ ਇੱਕ ਇਮਾਰਤ ਚੋਂ ਬਾਹਰ ਕੱਢਿਆ ਜਾਂਦਾ, ਭੂਚਾਲ ਕਰਕੇ ਡਿੱਗੀ ਇੱਕ ਦੋ ਮੰਜ਼ਿਲਾ ਇਮਾਰਤ ਦੀ ਕੰਦਾਂ ਵਿੱਚ ਦਰਾਰਾਂ ਆ ਗਈਆਂ ਅਤੇ ਸ਼ੱਕ ਜਤਾਇਆ ਗਿਆ ਕਿ ਉਸ ਦੇ ਮਲਬੇ ਥੱਲੇ ਕਈ ਲੋਕੀ ਦੱਬੇ ਹੋ ਸਕਦੇ ਹਨ। ਸਰਕਾਰੀ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇੱਕ ਪਾਸੇ ਦਮਕਲ ਵਿਭਾਗ ਦੇ ਕਰਮਚਾਰੀ ਲੋਕਾਂ ਦਾ ਬਚਾਅ ਕਰ ਰਹੇ ਹਨ ਅਤੇ ਦੂਜੇ ਪਾਸੇ ਨੈਸ਼ਨਲ ਪੁਲਿਸ ਭੂਚਾਲ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...