Khalistani in Canada: ਕੈਨੇਡਾ ‘ਚ ਖਾਲਿਸਤਾਨੀਆਂ ਨੂੰ ਝਟਕਾ, 10 ਸਤੰਬਰ ਨੂੰ ਸਕੂਲ ‘ਚ ਰੈਫਰੈਂਡਮ ਦੀ ਇਜਾਜ਼ਤ ਰੱਦ
ਖਾਲਿਸਤਾਨ ਸਮਰਥਕਾਂ ਨੂੰ 10 ਸਤੰਬਰ ਨੂੰ ਹਾਲ ਕਿਰਾਏ 'ਤੇ ਦੇਣ ਦਾ ਫੈਸਲਾ ਸਕੂਲ ਨੇ ਰੱਦ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੋਸਟਰਾਂ ਨੂੰ ਹਟਾਉਣ ਲਈ ਖਾਲਿਸਤਾਨ ਸਮਰਥਕਾਂ ਨੂੰ ਕਿਹਾ ਗਿਆ। ਪਰ ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਨੂੰ ਨਹੀਂ ਹਟਾਇਆ। ਜਿਸ ਤੋਂ ਬਾਅਦ ਮੈਨੇਜਮੈਂਟ ਵੱਲੋਂ
10 ਸਤੰਬਰ ਨੂੰ ਸਕੂਲ ‘ਚ ਰੈਫਰੈਂਡਮ ਦੀ ਇਜਾਜ਼ਤ ਰੱਦ
ਖਾਲਿਸਤਾਨ ਸਮਰਥਕਾਂ ਨੂੰ 10 ਸਤੰਬਰ ਨੂੰ ਹਾਲ ਕਿਰਾਏ ‘ਤੇ ਦੇਣ ਦਾ ਫੈਸਲਾ ਸਕੂਲ ਨੇ ਰੱਦ ਕਰ ਦਿੱਤਾ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੋਸਟਰਾਂ ਨੂੰ ਹਟਾਉਣ ਲਈ ਖਾਲਿਸਤਾਨ ਸਮਰਥਕਾਂ ਨੂੰ ਕਿਹਾ ਗਿਆ। ਪਰ ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਨੂੰ ਨਹੀਂ ਹਟਾਇਆ। ਇਸੇ ਲਈ ਸਕੂਲ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਕਿ ਖਾਲਿਸਤਾਨ ਸਮਰਥਕਾਂ ਨੂੰ ਰੈਫਰੈਂਡਮ ਲਈ ਸਕੂਲ ਦਾ ਹਾਲ ਨਹੀਂ ਦਿੱਤਾ ਜਾਵੇਗਾ।ਖਾਲਿਸਤਾਨੀਆਂ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ
ਰੈਫਰੈਂਡਮ ਦੀ ਮੰਗ ਨੂੰ ਲੈ ਕੇ 10 ਸਤੰਬਰ ਨੂੰ ਪੂਰੇ ਕੈਨੇਡਾ ‘ਚ ਪੋਸਟਰ ਲਗਾਉਣ ਵਾਲੇ ਖਾਲਿਸਤਾਨੀ ਸਮਰਥਕਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਦਰਅਸਲ, ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਰੈਫਰੈਂਡਮ ਸਬੰਧੀ ਇਹ ਪੋਸਟਰ ਜਾਰੀ ਕੀਤੇ ਗਏ ਸਨ। ਜਿਸ ਵਿੱਚ AK-47 ਬੰਦੂਕਾਂ ਦੀ ਪ੍ਰਦਰਸ਼ਨੀ ਕੀਤੀ ਗਈ ਸੀ।40 ਵੱਖ-ਵੱਖ ਸੰਸਥਾਵਾਂ ਨੇ ਚਿੰਤਾ ਜਾਹਿਰ ਕੀਤੀ
ਇਨ੍ਹਾਂ ਪੋਸਟਰਾਂ ‘ਤੇ ਸਰੀ ਦੇ ਲੋਕਾਂ ਅਤੇ 40 ਵੱਖ-ਵੱਖ ਸੰਸਥਾਵਾਂ ਨੇ ਚਿੰਤਾ ਜਾਹਿਰ ਕੀਤੀ ਹੈ ਅਤੇ ਤਮਨਵਿਸ ਸਕੂਲ ਡਿਸਟ੍ਰਿਕਟ ਨੂੰ ਇਸ ਪ੍ਰਕਿਰਿਆ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾਣ ਤੋਂ ਰੋਕਿਆ ਜਾ ਸਕੇ।Loading...
Unable to load recommendations.
Follow Us
