ਇਜ਼ਰਾਇਲ-ਹਮਾਸ ਜੰਗ ਦੇ ਦੂਜੇ ਦਿਨ 1 ਹਜ਼ਾਰ ਲੋਕਾਂ ਦੀ ਮੌਤ, ਦੁਨੀਆਂ ‘ਚ ਹਲਚਲ

tv9-punjabi
Updated On: 

09 Oct 2023 15:23 PM

ਅੱਤਵਾਦੀ ਸਮੂਹ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਮਰਨ ਵਾਲਿਆਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ। ਯਾਨੀ ਦੋ ਦਿਨਾਂ 'ਚ 1 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਕਈ ਇਜ਼ਰਾਇਲੀ ਮੀਡੀਆ ਆਊਟਲੇਟਸ ਨੇ ਇਹ ਅਪਡੇਟ ਦਿੱਤੀ ਹੈ। ਮੌਤਾਂ ਦੀ ਇਹ ਗਿਣਤੀ ਐਤਵਾਰ ਨੂੰ KOH ਜਨਤਕ ਪ੍ਰਸਾਰਕ, ਚੈਨਲ 12, ਹਾਰੇਟਜ਼ ਅਤੇ ਟਾਈਮਜ਼ ਆਫ਼ ਇਜ਼ਰਾਈਲ ਦੁਆਰਾ ਦੱਸੀ ਗਈ ਸੀ।

ਇਜ਼ਰਾਇਲ-ਹਮਾਸ ਜੰਗ ਦੇ ਦੂਜੇ ਦਿਨ 1 ਹਜ਼ਾਰ ਲੋਕਾਂ ਦੀ ਮੌਤ, ਦੁਨੀਆਂ ਚ ਹਲਚਲ
Follow Us On

World News: ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ‘ਚ 2 ਦਿਨਾਂ ‘ਚ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਇਹ ਜਾਣਿਆ ਜਾਂਦਾ ਹੈ ਕਿ ਸ਼ਨੀਵਾਰ ਤੜਕੇ ਸ਼ੁਰੂ ਹੋਈ ਲੜਾਈ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ‘ਤੇ ਇਜ਼ਰਾਈਲੀ (Israeli) ਪੱਖ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਹਨ। ਅੱਤਵਾਦੀ ਹਮਾਲ ਕਰਨ ਵੇਲੇ ਲੜਾਕੂਆਂ ਅਤੇ ਨਾਗਰਿਕਾਂ ਵਿੱਚ ਫਰਕ ਨਹੀਂ ਕਰਦੇ।

ਰਿਪੋਰਟ ਮੁਤਾਬਕ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ‘ਚ ਹਮਾਸ ਦੇ ਅੱਤਵਾਦੀਆਂ ‘ਤੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਹਮਾਸ ਦੇ ਖਿਲਾਫ ਆਪਣੇ ਟੈਂਕ ਉਤਾਰ ਦਿੱਤੇ ਹਨ। ਇਹ ਟੈਂਕ ਦੱਖਣੀ ਖੇਤਰਾਂ ਵਿੱਚ ਤਾਇਨਾਤ ਕੀਤੇ ਗਏ ਹਨ।

ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਡਰੋਨ ਹਮਲੇ ਸ਼ੁਰੂ

ਇਜ਼ਰਾਈਲੀ ਫੌਜ ਨੇ ਇੱਕ ਵਿਵਾਦਿਤ ਖੇਤਰ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਡਰੋਨ ਹਮਲੇ ਸ਼ੁਰੂ ਕਰਕੇ ਜਵਾਬੀ ਕਾਰਵਾਈ ਕੀਤੀ। ਇਹ ਖੇਤਰ ਇਜ਼ਰਾਈਲ, ਲੇਬਨਾਨ ਅਤੇ ਸੀਰੀਆ ਨਾਲ ਲੱਗਦਾ ਹੈ। ਇਜ਼ਰਾਇਲੀ ਅਧਿਕਾਰੀ ਨੇ ਦੱਸਿਆ ਕਿ ਫੌਜ ਨੇ 400 ਅੱਤਵਾਦੀਆਂ (400 terrorists) ਨੂੰ ਮਾਰ ਦਿੱਤਾ ਹੈ ਅਤੇ ਕਈ ਅੱਤਵਾਦੀਆਂ ਨੂੰ ਫੜ ਲਿਆ ਗਿਆ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਵਿਚ 426 ਟੀਚਿਆਂ ‘ਤੇ ਹਮਲਾ ਕੀਤਾ ਅਤੇ ਵੱਡੇ ਧਮਾਕਿਆਂ ਨਾਲ ਕਈ ਰਿਹਾਇਸ਼ੀ ਇਮਾਰਤਾਂ ਨੂੰ ਤਬਾਹ ਕਰ ਦਿੱਤਾ।

ਗੁੰਝਲਦਾਰ ਸਥਿਤੀ ਨਾਲ ਨਜਿੱਠਣ ਲਈ ਉਪਰਾਲੇ ਸ਼ੁਰੂ

ਇਸ ਦੌਰਾਨ, ਇਜ਼ਰਾਈਲ ਦੇ ਚੋਟੀ ਦੇ ਨੇਤਾਵਾਂ ਨੇ ਇਸ ਗੁੰਝਲਦਾਰ ਸਥਿਤੀ ਨਾਲ ਨਜਿੱਠਣ ਲਈ ਦੇਸ਼ ਵਿੱਚ ਐਮਰਜੈਂਸੀ ਰਾਸ਼ਟਰੀ ਏਕਤਾ (Emergency national unity) ਸਰਕਾਰ ਬਣਾਉਣ ਲਈ ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਸੰਭਾਵਨਾਵਾਂ ‘ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਦੇ ਰੋਜ਼ਾਨਾ ਅਖਬਾਰ ਹਾਰੇਟਜ਼ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਵਿਰੋਧੀ ਧਿਰ ਦੇ ਨੇਤਾ ਯੇਅਰ ਲੈਪਿਡ, ਬੈਨੀ ਗੈਂਟਜ਼ ਨੇ ਸ਼ਨੀਵਾਰ ਨੂੰ ਚਰਚਾ ਕੀਤੀ।

ਇਸ ਦੌਰਾਨ ਨੇਤਨਯਾਹੂ ਦੇ ਸਰਕਾਰ ‘ਚ ਸ਼ਾਮਲ ਹੋਣ ਦੀ ਸੰਭਾਵਨਾ ‘ਤੇ ਚਰਚਾ ਕੀਤੀ ਗਈ। ਦੋਵੇਂ ਵਿਰੋਧੀ ਨੇਤਾਵਾਂ ਨੇ ਸਰਕਾਰ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ, ਪਰ ਲੈਪਿਡ ਨੇ ਸੱਜੇ-ਪੱਖੀ ਨੇਤਾਵਾਂ ਅਤੇ ਮੰਤਰੀਆਂ ਦੇ ਨਾਲ-ਨਾਲ ਬੇਜ਼ਲਲ ਸਮੋਟ੍ਰਿਚ ਅਤੇ ਇਟਾਮਾਰ ਬੇਨ-ਗਵੀਰ ਨੂੰ ਹਟਾਉਣ ਦੀ ਮੰਗ ਕੀਤੀ। ਬੈਨੀ ਗੈਂਟਜ਼ ਨੇ ਦੋਵਾਂ ਨਾਲ ਸਰਕਾਰ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਹੈ।

ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ 3,000 ਤੋਂ ਵੱਧ ਰਾਕੇਟ ਦਾਗੇ

ਦੂਜੇ ਪਾਸੇ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਹਮਾਸ ਦਾ ਹਮਲਾ ਇਜ਼ਰਾਇਲੀ ਖੁਫੀਆ ਏਜੰਸੀਆਂ ਦੀ ਵੱਡੀ ਨਾਕਾਮੀ ਦਾ ਨਤੀਜਾ ਹੈ। ਇਜ਼ਰਾਇਲੀ ਫੌਜ ਦੇ ਅਨੁਸਾਰ, ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ 3,000 ਤੋਂ ਵੱਧ ਰਾਕੇਟ ਦਾਗੇ। ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਬੇਮਿਸਾਲ ਹਮਲਾ ਕੀਤਾ, ਹਜ਼ਾਰਾਂ ਰਾਕੇਟ ਦਾਗੇ ਅਤੇ ਇਸ ਦੇ ਸੈਂਕੜੇ ਲੜਾਕੇ ਹਵਾਈ, ਜ਼ਮੀਨ ਅਤੇ ਸਮੁੰਦਰ ਰਾਹੀਂ ਇਜ਼ਰਾਈਲ ਦੀ ਸਰਹੱਦ ‘ਚ ਦਾਖਲ ਹੋ ਗਏ।

ਹਮਲਾ ਸ਼ੁਰੂ ਹੋਣ ਤੋਂ ਕੁਝ ਘੰਟੇ ਬਾਅਦ ਵੀ ਹਮਾਸ ਦੇ ਕੱਟੜਪੰਥੀ ਕਈ ਇਜ਼ਰਾਇਲੀ ਇਲਾਕਿਆਂ ‘ਤੇ ਗੋਲੀਬਾਰੀ ਕਰ ਰਹੇ ਸਨ। ਹਮਾਸ ਦੇ ਇਸ ਹਮਲੇ ਨੇ ਇਜ਼ਰਾਈਲ ਨੂੰ ਹੈਰਾਨ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਨੂੰ ਹਮੇਸ਼ਾ ਹੀ ਘਰੇਲੂ ਯੂਨਿਟ ਸ਼ਿਨ ਬੇਟ ਅਤੇ ਖਾਸ ਤੌਰ ‘ਤੇ ਆਪਣੀ ਬਾਹਰੀ ਜਾਸੂਸੀ ਏਜੰਸੀ ਮੋਸਾਦ ਸਮੇਤ ਆਪਣੀਆਂ ਖੁਫੀਆ ਏਜੰਸੀਆਂ ‘ਤੇ ਮਾਣ ਰਿਹਾ ਹੈ, ਪਰ ਇਹ ਹਮਲਾ ਉਸ ਦੀ ਖੁਫੀਆ ਅਸਫਲਤਾ ਨੂੰ ਦਰਸਾਉਂਦਾ ਹੈ।