ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਵਿੱਚ ਖੁਸ਼ਕ ਰਹੇਗਾ ਮੌਸਮ, ਵੈਸਟਨ ਡਿਸਟਰਬੈਂਸ ਐਕਟਿਵ ਹੋਣ ਦੀ ਸੰਭਾਵਨਾ

ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਔਸਤ ਵੱਧ ਤੋਂ ਵੱਧ ਦਿਨ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਦਿਨ ਵੇਲੇ ਸੂਰਜ ਬਹੁਤ ਤੇਜ਼ ਹੋ ਗਿਆ ਹੈ, ਜਿਸ ਕਾਰਨ ਗਰਮੀ ਮਹਿਸੂਸ ਹੋ ਰਹੀ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 29 ਡਿਗਰੀ ਅਤੇ 33 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਇਸ ਦੇ ਨਾਲ ਹੀ, 1 ਮਾਰਚ ਤੋਂ 22 ਮਾਰਚ ਤੱਕ ਸੂਬੇ ਵਿੱਚ 59% ਘੱਟ ਬਾਰਿਸ਼ ਹੋਈ ਹੈ।

ਪੰਜਾਬ ਵਿੱਚ ਖੁਸ਼ਕ ਰਹੇਗਾ ਮੌਸਮ, ਵੈਸਟਨ ਡਿਸਟਰਬੈਂਸ ਐਕਟਿਵ ਹੋਣ ਦੀ ਸੰਭਾਵਨਾ
(Photo Credit: TV9hindi.com)
Follow Us
jarnail-singhtv9-com
| Updated On: 23 Mar 2025 07:36 AM

ਆਉਣ ਵਾਲੇ ਹਫ਼ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੀਂਹ ਜਾਂ ਹਨ੍ਹੇਰੀ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ, 24 ਮਾਰਚ ਦੀ ਰਾਤ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ, ਜੋ ਪੱਛਮੀ ਹਿਮਾਚਲ ਖੇਤਰ ਨੂੰ ਪ੍ਰਭਾਵਿਤ ਕਰੇਗਾ। ਪਿਛਲੇ 24 ਘੰਟਿਆਂ ਵਿੱਚ, ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਰਿਹਾ ਹੈ।

ਬਠਿੰਡਾ ਵਿੱਚ ਸਭ ਤੋਂ ਵੱਧ 33.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਵਾਧਾ ਹੋਣ ਦੀ ਸੰਭਾਵਨਾ ਹੈ।

ਲਗਾਤਾਰ ਵਧ ਰਿਹਾ ਤਾਪਮਾਨ

ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਔਸਤ ਵੱਧ ਤੋਂ ਵੱਧ ਦਿਨ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਦਿਨ ਵੇਲੇ ਸੂਰਜ ਬਹੁਤ ਤੇਜ਼ ਹੋ ਗਿਆ ਹੈ, ਜਿਸ ਕਾਰਨ ਗਰਮੀ ਮਹਿਸੂਸ ਹੋ ਰਹੀ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 29 ਡਿਗਰੀ ਅਤੇ 33 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਇਸ ਦੇ ਨਾਲ ਹੀ, 1 ਮਾਰਚ ਤੋਂ 22 ਮਾਰਚ ਤੱਕ ਸੂਬੇ ਵਿੱਚ 59% ਘੱਟ ਬਾਰਿਸ਼ ਹੋਈ ਹੈ। ਇਸ ਸਮੇਂ ਦੌਰਾਨ ਸਿਰਫ਼ 7.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਆਮ ਤੌਰ ‘ਤੇ ਇਸ ਸਮੇਂ ਦੌਰਾਨ 18.6 ਮਿਲੀਮੀਟਰ ਮੀਂਹ ਪੈਂਦਾ ਹੈ। ਪਰ ਇਸ ਵਾਰ ਘੱਟ ਪਏ ਮੀਂਹ ਨੇ ਵੀ ਚਿੰਤਾਵਾਂ ਵਿੱਚ ਵਾਧਾ ਕੀਤਾ ਹੈ।

ਜੇਕਰ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਤੇ ਨਜ਼ਰ ਮਾਰੀਏ ਤਾਂ ਅੰਮ੍ਰਿਤਸਰ ਵਿੱਚ ਅੱਜ ਮੌਸਮ ਸਾਫ ਰਹੇਗਾ ਅਤੇ ਸੂਰਜ ਦੀ ਤੇਜ਼ ਧੁੱਪ ਵੀ ਦਿਖਾਈ ਦੇਵੇਗੀ ਜਦੋਂ ਕਿ ਤਾਪਮਾਨ 13 ਤੋਂ 29 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਸਕਦਾ ਹੈ। ਓਧਰ ਜਲੰਧਰ ਵਿੱਚ ਵੀ ਮੌਸਮ ਕੁੱਝ ਇਸ ਪ੍ਰਕਾਰ ਹੀ ਰਹੇਗਾ ਅਤੇ ਤਾਪਮਾਨ 12 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ ਵਿੱਚ ਵੀ ਅਸਮਾਨ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਦਿਖਾਈ ਦੇਵੇਗੀ। ਤਾਪਮਾਨ 13 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਪਟਿਆਲਾ ਵਿੱਚ ਤਾਪਮਾਨ 15 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦੋਂਕਿ ਮੁਹਾਲੀ ਵਿੱਚ ਤਾਪਮਾਨ 16 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ...
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ...