ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀ ਨੇ ਵਧਾਈ ਬਿਜਲੀ ਦੀ ਡਿਮਾਂਡ, ਅਗਲੇ 4 ਦਿਨ ਹੀਟ ਵੇਵ ਚੱਲਣ ਦੀ ਸੰਭਾਵਨਾ

ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਪਟਿਆਲਾ, ਮੋਹਾਲੀ, ਮਲੇਰਕੋਟਲਾ ਅਤੇ ਫਤਿਹਗੜ੍ਹ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 13 ਜੂਨ ਨੂੰ ਵੀ ਲਗਭਗ ਅਜਿਹਾ ਹੀ ਮੌਸਮ ਰਹੇਗਾ।

ਗਰਮੀ ਨੇ ਵਧਾਈ ਬਿਜਲੀ ਦੀ ਡਿਮਾਂਡ, ਅਗਲੇ 4 ਦਿਨ ਹੀਟ ਵੇਵ ਚੱਲਣ ਦੀ ਸੰਭਾਵਨਾ
ਗਰਮੀ ਦਾ ਅਲਰਟ (tv9)
Follow Us
tv9-punjabi
| Published: 12 Jun 2024 08:07 AM
ਆਉਣ ਵਾਲੇ 4 ਦਿਨਾਂ ‘ਚ ਪੰਜਾਬ ‘ਚ ਲੋਕਾਂ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਅੱਜ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਹੀਟ ਵੇਵ ਅਲਰਟ ਅਤੇ 8 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੁਣ 40 ਨੂੰ ਪਾਰ ਕਰ ਗਿਆ ਹੈ। ਬੀਤੇ ਦਿਨ ਪਠਾਨਕੋਟ ਸਭ ਤੋਂ ਗਰਮ ਰਿਹਾ। ਜਿੱਥੇ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸੂਬੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਭਾਗ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ। ਅਜਿਹੇ ‘ਚ ਕੇਂਦਰ ਨੂੰ 1000 ਮੈਗਾਵਾਟ ਹੋਰ ਬਿਜਲੀ ਦੇਣ ਲਈ ਕਿਹਾ ਗਿਆ ਹੈ। ਰਾਜ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 6500 ਮੈਗਾਵਾਟ ਹੈ, ਜਿਸ ਦੇ ਹੁਣ 15500 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਗਰਮੀ ਦਾ ਅਲਰਟ

ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਪਟਿਆਲਾ, ਮੋਹਾਲੀ, ਮਲੇਰਕੋਟਲਾ ਅਤੇ ਫਤਿਹਗੜ੍ਹ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 13 ਜੂਨ ਨੂੰ ਵੀ ਲਗਭਗ ਅਜਿਹਾ ਹੀ ਮੌਸਮ ਰਹੇਗਾ।

ਬੀਤੇ ਦਿਨ ਇੰਝ ਰਿਹਾ ਤਾਪਮਾਨ

ਪੰਜਾਬ ਵਿੱਚ ਪਠਾਨਕੋਟ ਸਭ ਤੋਂ ਗਰਮ ਰਿਹਾ ਹੈ। ਇੱਥੇ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਬਠਿੰਡਾ ਵਿੱਚ 45.9 ਡਿਗਰੀ ਅਤੇ ਅੰਮ੍ਰਿਤਸਰ ਵਿੱਚ 45.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਲੁਧਿਆਣਾ 44.3, ਪਟਿਆਲਾ 44.5, ਫਰੀਦਕੋਟ 43.0, ਗੁਰਦਾਸਪੁਰ 44.0, ਫਤਿਹਗੜ੍ਹ ਸਾਹਿਬ 43.0, ਫ਼ਿਰੋਜ਼ਪੁਰ 43.6, ਮੋਹਾਲੀ 43.2, ਰੋਪੜ 42.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਔਸਤ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਚਾਰ ਡਿਗਰੀ ਦਾ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ‘ਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਕਮਜ਼ੋਰ ਲੋਕਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।

ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...