ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Weather: ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਾਨ ਚ ਆਈ ਗਿਰਾਵਟ, 17 ਜ਼ਿਲਿਆਂ ‘ਚ ਧੁੰਦ ਦਾ ਅਲਰਟ

ਚੰਡੀਗੜ੍ਹ, ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 8.8 ਮਿਲੀਮੀਟਰ ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਬਰਨਾਲਾ 'ਚ 19 ਮਿਲੀਮੀਟਰ, ਅੰਮ੍ਰਿਤਸਰ 'ਚ 10 ਮਿਲੀਮੀਟਰ, ਲੁਧਿਆਣਾ 'ਚ 1.4, ਪਟਿਆਲਾ 'ਚ 5, ਪਠਾਨਕੋਟ 'ਚ 4, ਬਠਿੰਡਾ 'ਚ 12, ਮੋਗਾ 'ਚ 10.5 ਅਤੇ ਮੋਹਾਲੀ 'ਚ 7.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Weather: ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਾਨ ਚ ਆਈ ਗਿਰਾਵਟ, 17 ਜ਼ਿਲਿਆਂ ‘ਚ ਧੁੰਦ ਦਾ ਅਲਰਟ
ਪੰਜਾਬ ਦਾ ਮੌਸਮ
Follow Us
tv9-punjabi
| Updated On: 28 Dec 2024 07:52 AM

ਬੀਤੀ ਦਿਨ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਪੰਜਾਬ-ਚੰਡੀਗੜ੍ਹ ਵਿੱਚ ਹੋਈ ਬਾਰਿਸ਼ ਤੋਂ ਬਾਅਦ ਔਸਤ ਤਾਪਮਾਨ ਵਿੱਚ 7.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਦਿਨ ਦਾ ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਗਿਆ। ਮੀਂਹ ਤੋਂ ਬਾਅਦ ਹੁਣ ਪੰਜਾਬ-ਚੰਡੀਗੜ੍ਹ ‘ਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕੁਝ ਖੇਤਰਾਂ ਵਿੱਚ ਵਿਜ਼ੀਬਿਲਟੀ 100 ਮੀਟਰ ਤੱਕ ਘੱਟ ਸਕਦੀ ਹੈ।

ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 17 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਰਾਤ ਚ ਵਧਿਆ ਤਾਪਮਾਨ

ਵੈਸਟਰਨ ਡਿਸਟਰਬੈਂਸ ਕਾਰਨ ਅਸਮਾਨ ‘ਚ ਬੱਦਲ ਛਾ ਜਾਣ ਤੋਂ ਬਾਅਦ ਹੀਟ ਲਾਕ ਦੀ ਸਥਿਤੀ ਪੈਦਾ ਹੋ ਗਈ ਹੈ। ਜਿਸ ਕਾਰਨ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ। ਘੱਟੋ-ਘੱਟ ਤਾਪਮਾਨ 2 ਤੋਂ 5 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਸੀ, ਹੁਣ ਗੁਰਦਾਸਪੁਰ ‘ਚ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਹੈ। ਪਰ ਮੀਂਹ ਕਾਰਨ ਦਿਨ ਦਾ ਤਾਪਮਾਨ ਡਿੱਗ ਗਿਆ। ਸਾਰੇ ਸ਼ਹਿਰਾਂ ਵਿੱਚ ਤਾਪਮਾਨ 13 ਤੋਂ 17 ਡਿਗਰੀ ਦੇ ਵਿਚਕਾਰ ਰਿਹਾ।

ਚੰਡੀਗੜ੍ਹ ਵਿੱਚ ਪਿਆ 8.8 ਮਿਲੀਮੀਟਰ ਮੀਂਹ

ਚੰਡੀਗੜ੍ਹ, ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 8.8 ਮਿਲੀਮੀਟਰ ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਬਰਨਾਲਾ ‘ਚ 19 ਮਿਲੀਮੀਟਰ, ਅੰਮ੍ਰਿਤਸਰ ‘ਚ 10 ਮਿਲੀਮੀਟਰ, ਲੁਧਿਆਣਾ ‘ਚ 1.4, ਪਟਿਆਲਾ ‘ਚ 5, ਪਠਾਨਕੋਟ ‘ਚ 4, ਬਠਿੰਡਾ ‘ਚ 12, ਮੋਗਾ ‘ਚ 10.5 ਅਤੇ ਮੋਹਾਲੀ ‘ਚ 7.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ‘ਚ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ। ਹੁਣ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਪਰ, ਪਹਾੜਾਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਤਾਪਮਾਨ ‘ਚ ਗਿਰਾਵਟ ਆਵੇਗੀ। ਐਤਵਾਰ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਪੌਣੇ 8 ਘੰਟਿਆਂ ਦਾ ਰਹੇਗਾ ਦਿਨ

ਅੱਜ ਸੂਰਜ ਸਵੇਰੇ 7 ਵਜਕੇ 24 ਮਿੰਟ ਤੇ ਚੜ੍ਹਿਆ ਅਤੇ ਸ਼ਾਮ 5 ਵਜ ਕੇ 33 ਮਿੰਟ ਤੇ ਛਿਪ ਜਾਵੇਗਾ। ਇਸ ਅਨੁਸਾਰ ਪੰਜਾਬ ਵਿੱਚ ਅੱਜ ਦਾ ਦਿਨ ਪੌਣੇ 9 ਘੰਟਿਆਂ ਦਾ ਹੋਵੇਗਾ।

ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ...
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ  ਸੰਸਦ ਵਿੱਚ ਲਗੇ ਸੀ ਠਹਾਕੇ...
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ...
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...