ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ

| Edited By: Kusum Chopra

| Apr 17, 2026 | 1:32 PM IST

Nari Shakti Vandan Adhiniyam: ਲੋਕ ਸਭਾ ਵਿੱਚ ਚੱਲ ਰਹੀ ਬਹਿਸ ਦੌਰਾਨ, ਨਾਰੀ ਸ਼ਕਤੀ ਵੰਦਨ ਐਕਟ, 2023 ਨੂੰ 16 ਅਪ੍ਰੈਲ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰਾਲੇ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਔਰਤਾਂ ਨੂੰ ਹੁਣ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33% ਰਾਖਵਾਂਕਰਨ ਮਿਲੇਗਾ, ਜੋ ਅਗਲੇ 15 ਸਾਲਾਂ ਲਈ ਲਾਗੂ ਰਹੇਗਾ।

Nari Shakti Vandan Adhiniyam: ਲੋਕ ਸਭਾ ਵਿੱਚ ਚੱਲ ਰਹੀ ਬਹਿਸ ਦੌਰਾਨ, ਨਾਰੀ ਸ਼ਕਤੀ ਵੰਦਨ ਐਕਟ, 2023 ਨੂੰ 16 ਅਪ੍ਰੈਲ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰਾਲੇ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਔਰਤਾਂ ਨੂੰ ਹੁਣ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33% ਰਾਖਵਾਂਕਰਨ ਮਿਲੇਗਾ, ਜੋ ਅਗਲੇ 15 ਸਾਲਾਂ ਲਈ ਲਾਗੂ ਰਹੇਗਾ। ਇਹ ਕਾਨੂੰਨ 2023 ਵਿੱਚ ਪਾਸ ਹੋਇਆ ਸੀ ਪਰ ਹੁਣ ਲਾਗੂ ਹੋ ਗਿਆ ਹੈ। ਕਾਂਗਰਸ ਪਾਰਟੀ ਨੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸਨੂੰ “ਪੂਰੀ ਤਰ੍ਹਾਂ ਅਜੀਬ ਫੈਸਲਾ” ਦੱਸਿਆ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਸੋਧਾਂ ‘ਤੇ ਵੋਟਿੰਗ ਤੋਂ ਪਹਿਲਾਂ ਬਿੱਲ ਲਾਗੂ ਕਰਨ ਤੇ ਹੈਰਾਨੀ ਜਤਾਈ।

Published on: Apr 17, 2026 01:31 PM IST
Follow Us