13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ Punjabi news - TV9 Punjabi

WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ ‘ਤੇ ਤਿੱਖੇ ਨਿਸ਼ਾਨੇ

Updated On: 

09 May 2024 19:04 PM

ਪਰਗਟ ਸਿੰਘ ਨੇ ਪੰਜਾਬ 'ਤੇ ਵੱਧ ਰਹੇ ਕਰਜ਼ੇ 'ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਲਗਾਤਾਰ ਵਧ ਰਿਹਾ ਹੈ। ਇਸ ਬਾਰੇ ਘੱਟ ਧਿਆਨ ਰੱਖਿਆ ਜਾ ਰਿਹਾ ਹੈ ਜੋ ਸਹੀ ਨਹੀਂ ਹੈ। ਮੁੱਖ ਮੰਤਰੀ ਦੇ 13-0 ਬਾਰੇ ਉਨ੍ਹਾਂ ਤਾਅਨਾ ਮਾਰਿਆ ਕਿ ਕਈ ਵਾਰ ਇਹ 0-13 ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਅਤੇ ਲੋਕ ਉਨ੍ਹਾਂ ਨੂੰ ਦੱਸਣਗੇ ਕਿ ਅਸਲੀਅਤ ਕੀ ਹੈ।

Follow Us On

WIIT Satta Sammelan Event 2024: ਜਲੰਧਰ ਸ਼ਹਿਰੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੰਡੀਗੜ੍ਹ ਵਿੱਚ TV9 ਵੱਲੋਂ ਕਰਵਾਈ WIIT ਪਾਵਰ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਲੋਕਤੰਤਰ, ਕਾਂਗਰਸ ਪਾਰਟੀ ਵਿੱਚ ਧੜੇਬੰਦੀ, ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਦੀ ਰਣਨੀਤੀ ਅਤੇ ਪੰਜਾਬ ਦੇ ਕੁਝ ਮੁੱਦਿਆਂ ਤੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਪਾਰਟੀਆਂ ਵਿੱਚ ਅੰਦਰੂਨੀ ਜਮਹੂਰੀਅਤ ਬਾਰੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਖਤਮ ਹੋ ਗਿਆ ਹੈ।

ਪਰਗਟ ਸਿੰਘ ਨੇ ਕਾਂਗਰਸ ਪਾਰਟੀ ਦੀ ਅੰਦਰੂਨੀ ਧੜੇਬੰਦੀ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਹਰ ਕੋਈ ਇੱਕ ਟੀਮ ਵਜੋਂ ਕੰਮ ਕਰੇ। ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਜ਼ਰੂਰੀ ਹੈ ਕਿ ਸਾਰੇ ਆਗੂ ਵਰਕਰਾਂ ਵਜੋਂ ਕੰਮ ਕਰਨ। ਉਨ੍ਹਾਂ ਪੰਜਾਬ ‘ਚ ਹੋ ਰਹੀ ਰਾਜਨੀਤੀ ‘ਤੇ ਵੀ ਸਵਾਲ ਚੁੱਕੇ ਹਨ।

Tags :
Exit mobile version