Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Baba Amarnath Yatra ਅਮਰਨਾਥ ਯਾਤਰਾ ਲਈ ਸ਼ਿਵ ਭਗਤਾਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਸਵੇਰੇ 4 ਵਜੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਪੂਜਾ ਤੋਂ ਬਾਅਦ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦਿਖਾਈ। ਸਾਰੇ ਸ਼ਰਧਾਲੂ ਤਿੰਨ ਪੱਧਰੀ ਸੁਰੱਖਿਆ ਦੇ ਵਿਚਕਾਰ ਕਸ਼ਮੀਰ ਦੇ ਬੇਸ ਕੈਂਪ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਏ। ਪਹਿਲੇ ਜੱਥੇ ਵਿੱਚ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਸ਼ਾਮਲ ਹਨ।
ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸ਼ਰਧਾਲੂਆਂ ਦੀ ਉਡੀਕ ਖਤਮ ਹੋਣ ਵਾਲੀ ਹੈ। ਸ਼੍ਰੀ ਅਮਰਨਾਥ ਯਾਤਰਾ ਲਈ ਸ਼ਿਵ ਭਗਤਾਂ ਦਾ ਪਹਿਲਾ ਜਥਾ ਸ਼ੁੱਕਰਵਾਰ ਸਵੇਰੇ 4 ਵਜੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ ਉਪ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਰੇ ਸ਼ਰਧਾਲੂ ਤਿੰਨ ਪੱਧਰੀ ਸੁਰੱਖਿਆ ਦੇ ਵਿਚਕਾਰ ਕਸ਼ਮੀਰ ਦੇ ਬੇਸ ਕੈਂਪ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਏ। ਇਸ ਦੌਰਾਨ ਮੌਸਮ ਵਿਭਾਗ ਨੇ ਵੀ 28 ਜੂਨ ਤੋਂ 10 ਜੁਲਾਈ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ ‘ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪਹਿਲੇ ਹਫਤੇ ਬਾਰਿਸ਼ ਦੇ ਵਿਚਕਾਰ ਯਾਤਰਾ ਜਾਰੀ ਰਹੇਗੀ।
Published on: Jun 28, 2024 02:54 PM
Latest Videos