ਖਹਿਰਾ ਦੀ ਔਰਤਾਂ ‘ਤੇ ਵਿਵਾਦਿਤ ਪੋਸਟ ‘ਤੇ ਵਿਧਾਨਸਭਾ ‘ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?

| Edited By: Kusum Chopra

| Mar 11, 2026 | 3:42 PM IST

ਚੀਮਾ ਨੇ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਨੇ ਬਣਾਇਆ ਹੈ। ਇਸੇ ਸੰਵਿਧਾਨ ਦੇ ਤਹਿਤ ਅਰੁਣਾ ਚੌਧਰੀ ਵਿਧਾਇਕ ਅਤੇ ਮੰਤਰੀ ਬਣੀ। "ਮਾਫ਼ ਕਰਨਾ, ਤੁਹਾਡੇ ਕੁਝ ਦਾਦਾ-ਦਾਦੀ ਜਾਂ ਪੜਦਾਦੇ ਨੇ ਮਜ਼ਦੂਰਾਂ ਵਜੋਂ ਕੰਮ ਕੀਤਾ ਹੋਵੇਗਾ। ਇਹ ਸੁਖਪਾਲ ਖਹਿਰਾ ਤਾਂ ਸਾਡੀ ਮਜਦੂਰੀ 'ਤੇ ਵੀ ਟਿੱਪਣੀ ਕਰਦਾ ਹੈ ਅਤੇ ਸਾਨੂੰ ਬੰਧੂਆ ਮਜ਼ਦੂਰ ਕਹਿੰਦਾ ਹੈ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਬੁੱਧਵਾਰ ਨੂੰ ਪੰਜਵਾਂ ਦਿਨ ਸੀ। ਜਿਵੇਂ ਹੀ ਅੱਜ ਦੀ ਕਾਰਵਾਈ ਸ਼ੁਰੂ ਹੋਈ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਔਰਤਾਂ ਤੇ ਕੀਤੀ ਵਿਵਾਦਿਤ ਪੋਸਟ ਨੂੰ ਲੈ ਕੇ ਮੁੜ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮਾ ਵੱਧਦਿਆਂ ਦੇਖ ਸਪੀਕਰ ਸੰਧਵਾ ਨੇ 20 ਮਿੰਟ ਲਈ ਸਦਨ ਦੀ ਕਾਰਵਾਈ ਮੁੱਅਤਲ ਕਰ ਦਿੱਤੀ।ਇਸ ਦੌਰਾਨ ਸਦਨ ਵਿੱਚ “ਸ਼ੇਮ, ਸ਼ੇਮ” ਦੇ ਨਾਅਰੇ ਵੀ ਲੱਗੇ। ਮਹਿਲਾ ਵਿਧਾਇਕਾਂ ਨੇ ਮੁੜ ਤੋਂ ਖਹਿਰਾ ਖਿਲਾਫ ਹਮਲਾ ਬੋਲਦਿਆਂ ਇਸ ਮੁੱਦੇ ਨੂੰ ਅੱਗੇ ਲੈ ਜਾਉਣ ਦੀ ਗੱਲ ਕਹੀ ਨਾਲ ਹੀ ਉਨ੍ਹਾਂ ਤੋਂ ਮੁਆਫੀ ਦੀ ਵੀ ਮੰਗ ਕੀਤੀ। ਵੇਖੋ ਵੀਡੀਓ
Published on: Mar 11, 2026 03:42 PM IST
Follow Us