ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ ‘ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ
ਸੀਪੀਪੀ ਦੀ ਆਮ ਸਭਾ ਦੀ ਮੀਟਿੰਗ ਵਿੱਚ, ਕਾਂਗਰਸ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਇੱਕ ਅਜਿਹੇ ਖੱਡ ਵਿੱਚ ਲੈ ਜਾ ਰਹੀ ਹੈ ਜਿੱਥੇ ਸੰਵਿਧਾਨ ਸਿਰਫ ਕਾਗਜ਼ਾਂ ਤੇ ਹੀ ਰਹੇਗਾ। ਉਨ੍ਹਾਂ ਕਿਹਾ ਕਿ ਇੱਕ ਦੇਸ਼, ਇੱਕ ਚੋਣ ਬਿੱਲ ਵੀ ਸੰਵਿਧਾਨ ਦੀ ਉਲੰਘਣਾ ਹੈ।
ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਕਿ ਵਕਫ਼ ਸੋਧ ਬਿੱਲ, 2024 ਕੱਲ੍ਹ ਲੋਕ ਸਭਾ ਵਿੱਚ ਪਾਸ ਹੋ ਗਿਆ ਸੀ ਅਤੇ ਇਸਨੂੰ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਜਾਣਾ ਹੈ। ਇਹ ਬਿੱਲ ਜ਼ਬਰਦਸਤੀ ਪਾਸ ਕੀਤਾ ਗਿਆ। ਸਾਡੀ ਪਾਰਟੀ ਦਾ ਸਟੈਂਡ ਸਪੱਸ਼ਟ ਹੈ। ਇਹ ਬਿੱਲ ਸੰਵਿਧਾਨ ਤੇ ਹਮਲਾ ਹੈ। ਵਕਫ਼ ਸੋਧ ਬਿੱਲ ਸਿਰਫ਼ ਫਿਰਕੂ ਧਰੁਵੀਕਰਨ ਲਈ ਹੈ। ਇਹ ਭਾਜਪਾ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਉਹ ਦੇਸ਼ ਨੂੰ ਇੱਕ ਸਰਵਿਲਾਂਸ ਸਟੇਟ ਵਿੱਚ ਬਦਲ ਰਹੇ ਹਨ।