ਵਿਵਾਦਾਂ ਚ ਫਸੇ ਗਾਇਕ ਮਾਸਟਰ ਸਲੀਮ ਨੇ ਮੰਗੀ ਮੁਆਫੀ, ਬੋਲੇ- ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮਕਸਦ Punjabi news - TV9 Punjabi

ਵਿਵਾਦਾਂ ‘ਚ ਫਸੇ ਗਾਇਕ ਮਾਸਟਰ ਸਲੀਮ ਨੇ ਮੰਗੀ ਮੁਆਫੀ, ਬੋਲੇ; ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮਕਸਦ

Updated On: 

19 Oct 2023 18:32 PM

ਇਸ ਤੋਂ ਪਹਿਲਾਂ ਮਾਸਟਰ ਸਲੀਮ ਨੇ ਜਲੰਧਰ, ਲੁਧਿਆਣਾ ਅਤੇ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਜਾ ਕੇ ਮੁਆਫੀ ਮੰਗੀ ਸੀ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮਾਸਟਰ ਸਲੀਮ ਨੇ ਜਲੰਧਰ ਦੇ ਨਕੋਦਰ ਸਥਿਤ ਡੇਰੇ 'ਚ ਮਾਤਾ ਚਿੰਤਪੁਰਨੀ ਦੇ ਪੁਜਾਰੀ ਦਾ ਨਾਂ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ 'ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਾਸਟਰ ਸਲੀਮ ਕਈ ਮੰਦਿਰਾਂ 'ਚ ਜਾ ਕੇ ਮੁਆਫੀ ਮੰਗ ਚੁੱਕੇ ਹਨ।

Follow Us On

ਪੰਜਾਬੀ ਗਾਇਕ ਮਾਸਟਰ ਸਲੀਮ ਨੇ ਹੁਸ਼ਿਆਰਪੁਰ ਵਿੱਚ ਵੈਸ਼ਨੋ ਦੇਵੀ ਧਾਮ ਪਹੁੰਚ ਕੇ ਮੁਆਫੀ ਮੰਗੀ। ਮਾਸਟਰ ਸਲੀਮ ਨੇ ਆਪਣੀ ਗੱਲ ‘ਤੇ ਪਛਤਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਹਾਮਾਈ ‘ਤੇ ਬਹੁਤ ਵਿਸ਼ਵਾਸ ਸੀ। ਜੇਕਰ ਉਨ੍ਹਾਂ ਤੋਂ ਜਾਣੇ-ਅਣਜਾਣੇ ਵਿਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਮਹਾਮਾਈ ਅਤੇ ਸਮੁੱਚੇ ਸਮਾਜ ਤੋਂ ਮੁਆਫੀ ਮੰਗਦਾ ਹੈ।

ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਮੌਕੇ ਵੈਸ਼ਨੋ ਧਾਮ ਪ੍ਰਬੰਧਕ ਕਮੇਟੀ ਤੋਂ ਇਲਾਵਾ ਸ਼ਹਿਰ ਦੀਆਂ ਕਈ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜੇਕਰ ਸਵੇਰੇ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਹੋਇਆ ਨਹੀਂ ਕਿਹਾ ਜਾਂਦਾ।

Exit mobile version