ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ Punjabi news - TV9 Punjabi

ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ ‘ਚ ਬਿੱਟੂ Vs ਰਾਜਾ ਵੜਿੰਗ

Updated On: 

29 Apr 2024 18:31 PM

ਰਵਨੀਤ ਸਿੰਘ ਬਿੱਟੂ ਦੇ ਲੁਧਿਆਣਾ ਸੀਟ ਤੇ ਬੀਜੇਪੀ ਵੱਲੋਂ ਚੋਣ ਲੜਣ ਕਰਕੇ ਕਾਂਗਰਸ ਟੱਕਰ ਦਾ ਉਮੀਦਵਾਰ ਲੱਭਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੀ ਸੀ। ਕਿਉਂਕਿ ਉਹ ਕਿਸੇ ਵੀ ਕੀਮਤ ਤੇ ਲੁਧਿਆਣਾ ਸੀਟ ਨਹੀਂ ਗੁਆਉਣਾ ਚਾਹੁੰਦੀ।ਉੱਧਰ, ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਹਿ ਚੁੱਕੇ ਹਨ ਕਿ ਜੇਕਰ ਬਿੱਟੂ ਲੁਧਿਆਣਾ ਸੀਟ ਤੋਂ ਜਿੱਤਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ।

Follow Us On

ਕਾਂਗਰਸ ਨੇ ਪੰਜਾਬ ਲਈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਲਿਸਟ ਮੁਤਾਬਕ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਚੋਣ ਪਿੱੜ ਵਿੱਚ ਨਿੱਤਰਣਗੇ ਜਦਕਿ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਚੋਣ ਲੜਣ ਜਾ ਰਹੇ ਹਨ। ਉੱਧਰ ਆਨੰਦਰਪੁਰ ਸਾਹਿਬ ਤੋਂ ਵਿਜੇ ਸਿੰਗਲਾ ਨੂੰ ਐਲਾਨਿਆ ਗਿਆ ਹੈ। ਇਸ ਲਿਸਟ ਵਿੱਚ ਸਭ ਤੋਂ ਖਾਸ ਐਲਾਨ ਲੁਧਿਆਣਾ ਸੀਟ ਨੂੰ ਲੈ ਕੇ ਕੀਤਾ ਗਿਆ ਹੈ। ਲੁਧਿਆਣਾ ਤੋਂ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਹੈ।

Tags :
Exit mobile version