NDA ਦੀ ਸਾਰੀਆਂ ਪਾਰਟੀਆਂ ਨੇ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਨੇਤਾ ਚੁਣਿਆ
ਬੁੱਧਵਾਰ ਨੂੰ ਪੀਐਮ ਦੀ ਰਿਹਾਇਸ਼ ਤੇ ਹੋਈ ਐਨਡੀਏ ਦੀ ਬੈਠਕ ਵਿੱਚ ਸਾਰੇ ਸੰਵਿਧਾਨਕ ਦਲਾਂ ਦੇ ਨੇਤਾ ਸ਼ਾਮਲ ਹੋਏ ਸਨ, ਕਰੀਬ ਇੱਕ ਘੰਟੇ ਤੱਕ ਚੱਲੀ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਐਨਡੀਏ ਦਾ ਨੇਤਾ ਚੁਣ ਲਿਆ ਗਿਆ। ਸਾਥੀ ਪਾਰਟੀਆਂ ਨੇ ਵੀ ਆਪਣੇ ਸਮਰਥਨ ਪੱਤਰ ਸੌਂਪੇ।
NDA ਦੀਆਂ ਸਾਰੀਆਂ ਸਾਥੀ ਪਾਰਟੀਆਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ ਬੈਠਕ ‘ਚ ਇਸ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ‘ਤੇ 21 ਨੇਤਾਵਾਂ ਦੇ ਦਸਤਖਤ ਹਨ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਨੂੰ ਐਨਡੀਏ ਦਾ ਨੇਤਾ ਮੰਨਣ ਦੇ ਪ੍ਰਸਤਾਵ ‘ਤੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਅਤੇ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਵੀ ਦਸਤਖਤ ਕੀਤੇ ਹਨ। ਜੇਡੀਯੂ ਮੁਖੀ ਨਿਤੀਸ਼ ਕੁਮਾਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਜੇਡੀਐਸ ਮੁਖੀ ਐਚਡੀ ਕੁਮਾਰਸਵਾਮੀ, ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ, ਪਵਨ ਕਲਿਆਣ, ਸੁਨੀਲ ਤਤਕਰੇ, ਅਨੁਪ੍ਰਿਆ ਪਟੇਲ, ਜਯੰਤ ਚੌਧਰੀ, ਪ੍ਰਫੁੱਲ ਪਟੇਲ, ਪ੍ਰਮੋਦ ਬੋਰੋ, ਅਤੁਲ ਬੋਰੋ, ਇੰਦਰਾ ਹੰਗ ਸੁਬਕਾ, ਸੁਦੇਸ਼ ਮਹਾਤੋ, ਰਾਜੀਵ ਰੰਜਨ ਸਿੰਘ, ਸੰਜੇ ਝਾਅ ਨੇ ਦਸਤਖਤ ਕੀਤੇ।
Published on: Jun 06, 2024 09:43 AM