Navjot Singh Sidhu: ਵਿਵਾਦਾਂ ‘ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ… ਕੀ ਹੈ ਵਜ੍ਹਾ? ਵੇਖੋ ਵੀਡੀਓ
ਇਸ ਸਭ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਲਗਭਗ ਸਾਰੇ ਆਗੂ ਸਿੱਧੂ ਪਰਿਵਾਰ ਖਿਲਾਫ਼ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਪਰਿਵਾਰ ਚਾਰ ਸਾਲ ਤੋਂ ਐਕਟਿਵ ਨਹੀਂ ਸੀ। ਚੋਣਾਂ ਆਉਂਦੇ ਹੀ ਉਹ ਐਕਟਿਵ ਹੋ ਗਏ ਹਨ। ਉਨ੍ਹਾਂ ਨੇ ਚਾਰ ਸਾਲ ਤੱਕ ਕੋਈ ਸਹਿਯੋਗ ਨਹੀਂ ਕੀਤਾ ਤੇ ਹੁਣ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਦੀ ਹੱਕਦਾਰੀ ਜਤਾ ਰਹੇ ਹਨ।
500 ਕਰੋੜ ਵਿੱਚ ਮੁੱਖ ਮੰਤਰੀ ਬਣਨ ਵਾਲੇ ਮਿਸੇਜ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਲੈ ਕੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਹੰਗਾਮਾ ਮੱਚਿਆ ਹੋਇਆ ਹੈ। ਉਹ ਆਪਣੇ ਬਿਆਨ ਤੇ ਅਡਿੱਗ ਹਨ ਤੇ ਨਾਲ ਹੀ ਕਾਂਗਰਸੀ ਆਗੂਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਆਰੋਪ ਲਗਾ ਰਹੇ ਹਨ। ਇਸ ਦੌਰਾਨ ਸਾਰੇ ਹੈਰਾਨ ਇਸ ਨੂੰ ਲੈ ਕੇ ਹਨ ਕਿ ਹਰ ਗੱਲ ਤੇ ਆਪਣੀ ਬੇਬਾਕ ਰਾਏ ਰੱਖਣ ਵਾਲੇ ਮਿਸਟਰ ਸਿੱਧੂ ਆਖਿਰ ਚੁੱਪ ਕਿਉਂ ਹਨ। ਇਸ ਵੇਲ੍ਹੇ ਹਰ ਕੋਈ ਉਨ੍ਹਾਂ ਦੇ ਜਵਾਬ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ। ਸਾਰੇ ਇਹੀ ਮੰਨ ਕੇ ਚੱਲ ਰਹੇ ਹਨ ਕਿ ਮਿਸਟਰ ਸਿੱਧੂ ਕਿਸੇ ਵੀ ਵੇਲ੍ਹੇ ਵੱਡਾ ਧਮਾਕਾ ਕਰ ਸਕਦੇ ਹੈੰ। ਸੂਤਰਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਆਖਿਰ ਉਹ ਕੀ ਕਰਨ ਵਾਲੇ ਹਨ, ਵੇਖੋ ਵੀਡੀਓ
Published on: Dec 11, 2025 01:08 PM IST
