Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?

| Edited By: Isha Sharma

Apr 03, 2025 | 3:00 PM

ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਇਸ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਵਕਫ਼ ਸੋਧ ਬਿੱਲ ਸੰਵਿਧਾਨ ਦੇ ਵਿਰੁੱਧ ਹੈ। ਸਰਕਾਰ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡ ਰਹੀ ਹੈ। ਇਹ ਸਰਕਾਰ ਕਿਹੋ ਜਿਹਾ ਕਾਨੂੰਨ ਬਣਾ ਰਹੀ ਹੈ? ਇਹ ਕਿਹੋ ਜਿਹਾ ਇਨਸਾਫ਼ ਹੈ? ਉਹ ਚਾਹੁੰਦੇ ਹਨ ਕਿ ਵਕਫ਼ ਬੋਰਡ ਕਮਜ਼ੋਰ ਰਹੇ।

ਵਕਫ਼ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਪਹਿਲਾਂ, ਵਿਅਕਤੀਗਤ ਮੈਂਬਰਾਂ ਦੀਆਂ ਸੋਧਾਂ ਨੂੰ ਇੱਕ-ਇੱਕ ਕਰਕੇ ਧਵਨੀਮਤ ਦੁਆਰਾ ਵੋਟ ਕੀਤਾ ਗਿਆ। ਜਿੱਥੇ ਸਾਰੇ ਵਿਰੋਧੀ ਆਗੂਆਂ ਦੀਆਂ ਸੋਧਾਂ ਰੱਦ ਕਰ ਦਿੱਤੀਆਂ ਗਈਆਂ। ਸੋਧੇ ਹੋਏ ਵਕਫ਼ ਬਿੱਲ ਦੇ ਹੱਕ ਵਿੱਚ ਕੁੱਲ 288 ਵੋਟਾਂ ਪਈਆਂ, ਜਦੋਂ ਕਿ ਇਸ ਦੇ ਵਿਰੁੱਧ 232 ਵੋਟਾਂ ਪਈਆਂ।ਇਹ ਬਿੱਲ ਬੁੱਧਵਾਰ ਨੂੰ ਸੰਸਦ ਦੇ ਹੇਠਲੇ ਸਦਨ (ਲੋਕ ਸਭਾ) ਵਿੱਚ ਜੇਪੀਸੀ ਵਿੱਚ ਲੰਬੀ ਚਰਚਾ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਪੇਸ਼ ਕੀਤਾ ਗਿਆ, ਜਿਸ ਕਾਰਨ ਲੰਬੀ ਚਰਚਾ ਅਤੇ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਬਿੱਲ ਨੂੰ ਗੈਰ-ਸੰਵਿਧਾਨਕ ਦੱਸਿਆ।