Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ

| Edited By: Kusum Chopra

| Nov 13, 2025 | 1:54 PM IST

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਡਾ. ਮੁਜ਼ਮਿਲ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਨੂਹ ਵਿੱਚ ਛਾਪਾ ਮਾਰਿਆ। ਰਾਸ਼ਟਰੀ ਜਾਂਚ ਏਜੰਸੀ (NIA) ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੂਹ ਦੀ ਅਨਾਜ ਮੰਡੀ ਵਿੱਚ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ।

Delhi Blast New Khulasa: ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਜਾਂਚ ਵਿੱਚ ਏਜੰਸੀਆਂ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ। ਇਸ ਘਟਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕੇ ਵਿੱਚ ਵਰਤਿਆ ਗਿਆ ਵਿਸਫੋਟਕ, ਅਮੋਨੀਅਮ ਨਾਈਟ੍ਰੇਟ, ਹਰਿਆਣਾ ਦੇ ਨੂਹ ਤੋਂ ਖਰੀਦੀ ਗਏ ਫਰਟੀਲਾਈਜਰ (NPK) ਤੋਂ ਬਣਾਇਆ ਗਿਆ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਡਾ. ਮੁਜ਼ਮਿਲ ਦੀ ਨਿਸ਼ਾਨਦੇਹੀ ਦੇ ਆਧਾਰ ‘ਤੇ ਨੂਹ ਵਿੱਚ ਛਾਪਾ ਮਾਰਿਆ। ਰਾਸ਼ਟਰੀ ਜਾਂਚ ਏਜੰਸੀ (NIA) ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੂਹ ਦੀ ਅਨਾਜ ਮੰਡੀ ਵਿੱਚ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ। ਦੁਕਾਨਦਾਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ NPK ਖਰੀਦਣ ਲਈ ਜ਼ਮੀਨ ਦੀ ਮਾਲਕੀ ਅਤੇ ਉਦਯੋਗਿਕ ਵਰਤੋਂ ਲਈ ਟ੍ਰੇਡ ਲਾਇਸੈਂਸ ਦਿਖਾਉਣਾ ਲਾਜ਼ਮੀ ਹੈ। ਦੇਖੋ ਵੀਡੀਓ

Published on: Nov 13, 2025 01:53 PM IST